FacebookTwitterg+Mail

ਸੋਨਿਕਾ ਚੌਹਾਨ ਦੇ ਮੌਤ ਦੇ ਮਾਮਲੇ 'ਚ ਅਭਿਨੇਤਾ ਵਿਕਰਮ ਚਟਰਜੀ ਗ੍ਰਿਫਤਾਰ, ਅੱਜ ਕੋਰਟ 'ਚ ਪੇਸ਼ੀ

sonika chauhan death case  actor vikram chatterjee arrested
07 July, 2017 01:27:58 PM

ਨਵੀਂ ਦਿੱਲੀ— ਸਪੋਰਟਸ ਐਂਕਰ ਅਤੇ ਅਭਿਨੇਤਰੀ ਮਿਸ ਇੰਡੀਆ ਫਾਈਨਲਿਸਟ ਸੋਨਿਕਾ ਚੌਹਨ ਦੀ ਮੌਤ ਦੇ ਮਾਮਲੇ 'ਚ ਕੋਲਕਾਤਾ ਪੁਲਸ ਨੇ ਅਭਿਨੇਤਾ ਵਿਕਰਮ ਚਟਰਜੀ ਨੂੰ ਗ੍ਰਿਫਤਾਰ ਕੀਤਾ ਹੈ। ਕੋਲਕਾਤਾ ਪੁਲਸ ਨੇ ਬੀਤੇ ਵੀਰਵਾਰ ਦੇਰ ਰਾਤ ਵਿਕਰਮ ਨੂੰ ਇਕ ਸ਼ਾਪਿੰਗ ਮਾਲ ਦੇ ਬਾਹਰ ਗ੍ਰਿਫਤਾਰ ਕੀਤਾ। ਵਿਕਰਮ ਨੂੰ ਸ਼ੁੱਕਰਵਾਰ ਯਾਨੀ ਅੱਜ ਕੋਰਟ 'ਚ ਪੇਸ਼ ਕੀਤਾ ਜਾਵੇਗਾ। ਇਸ ਸਾਲ 28 ਅਪ੍ਰੈਲ ਨੂੰ ਕੋਲਕਾਤਾ 'ਚ ਰਾਮਬਿਹਾਰੀ ਅਵੈਨਯੂ ਕੋਲ ਹੋਏ ਸੜਕ ਹਾਦਸੇ 'ਚ ਸੋਨਿਕਾ ਚੌਹਾਨ ਦੀ ਮੌਤ ਹੋ ਗਈ ਸੀ। ਸੋਨਿਕਾ ਕਾਰ 'ਚ ਆਪਮੇ ਦੋਸਤ ਅਤੇ ਬੰਗਾਲੀ ਟੀ. ਵੀ. ਦੇ ਚਰਚਿਤ ਚਿਹਰੇ ਵਿਕਰਮ ਚਟਰਜੀ ਨਾਲ ਕੀਤੀ ਸੀ। ਕਾਰ ਵਿਕਰਮ ਚਲਾ ਰਿਹਾ ਸੀ। ਇਸ ਹਾਦਸੇ 'ਚ ਵਿਕਰਮ ਨੂੰ ਮਾਮੂਲੀ ਸੱਟਾਂ ਲੱਗੀਆਂ ਸਨ। ਹਾਦਸੇ ਤੋਂ ਬਾਅਦ ਵਿਕਰਮ ਨੂੰ ਮਲੱਮ-ਪੱਟੀ ਤੋਂ ਬਾਅਦ ਛੁੱਟੀ ਦੇ ਦਿੱਤੀ ਗਈ ਪਰ ਬਾਅਦ 'ਚ ਵਿਕਰਮ ਕਥਿਤ ਬਿਮਾਰੀ ਦੀ ਗੱਲ ਕਹਿ ਕੇ ਇਕ ਪ੍ਰਾਈਵੇਟ ਹਸਪਤਾਲ 'ਚ ਭਰਤੀ ਹੋ ਗਿਆ। 

Punjabi Bollywood Tadka
ਦੱਸਣਯੋਗ ਹੈ ਕਿ ਸੋਨਿਕਾ ਦੇ ਪਰਿਵਾਰ ਦਾ ਦੋਸ਼ ਹੈ ਕਿ ਕਾਰ ਚਲਾਉਂਦੇ ਸਮੇਂ ਵਿਕਰਮ ਨਸ਼ੇ 'ਚ ਸੀ। ਉਹ ਨਸ਼ੇ 'ਚ ਟੱਲੀ ਹੋ ਕੇ ਕਾਫੀ ਤੇਜ਼ ਰਫਤਾਰ ਨਾਲ ਕਾਰ ਚਲਾ ਰਿਹਾ ਸੀ। ਹਾਲਾਂਕਿ ਮਮਤਾ ਸਰਕਾਰ 'ਤੇ ਵਿਕਰਮ ਨੂੰ ਬਚਾਉਣ ਦਾ ਦੋਸ਼ ਵੀ ਲੱਗਾ ਹੈ। ਵਿਕਰਮ ਦੇ ਖਿਲਾਫ ਹੱਤਿਆ ਦਾ ਦੋਸ਼ ਲੱਗਾ ਹੈ, ਜਿਸ ਲਈ ਉਸ ਨੂੰ 10 ਸਾਲ ਦੀ ਸਜਾ ਹੋ ਸਕਦੀ ਹੈ। ਵਿਕਰਮ ਦੀ ਗ੍ਰਿਫਤਾਰੀ ਤੋਂ ਬਾਅਦ ਉਸ ਦੇ ਵਕੀਲ ਵਲੋਂ ਜਮਾਨਤ ਯਾਚਿਕਾ ਦਾਇਰ ਕੀਤੀ ਗਈ ਹੈ।


Tags: Bollywood ModelSonika Chauhan Death CaseVikram Chatterjee Arrestedਸੋਨਿਕਾ ਚੌਹਨ