FacebookTwitterg+Mail

ਪ੍ਰੋ ਕਬੱਡੀ ਲੀਗ ਦੀ ਐਂਕਰ ਸੋਨਿਕਾ ਚੌਹਾਨ ਦੀ ਭਿਆਨਕ ਕਾਰ ਹਾਦਸੇ 'ਚ ਮੌਤ

sonika chauhan died in a car accident
29 April, 2017 03:18:48 PM
ਕੋਲਕਾਤਾ— ਇਕ ਭਿਆਨਕ ਕਾਰ ਹਾਦਸੇ 'ਚ ਮਾਡਲ ਤੇ ਅਭਿਨੇਤਰੀ ਸੋਨਿਕਾ ਚੌਹਾਨ ਦੀ ਮੌਤ ਹੋ ਗਈ। ਸ਼ਨੀਵਾਰ ਨੂੰ ਹੋਏ ਇਸ ਹਾਦਸੇ 'ਚ ਪ੍ਰਸਿੱਧ ਬੰਗਾਲੀ ਟੀ. ਵੀ. ਅਭਿਨੇਤਾ ਵਿਕਰਮ ਚੈਟਰਜੀ ਵੀ ਸਨ, ਜੋ ਕਾਰ ਨੂੰ ਚਲਾ ਰਹੇ ਸਨ। ਹਾਦਸਾ ਇੰਨਾ ਭਿਆਨਕ ਸੀ ਕਿ ਮੌਕੇ 'ਤੇ ਹੀ ਸੋਨਿਕਾ ਦੀ ਮੌਤ ਹੋ ਗਈ।
ਖਬਰਾਂ ਮੁਤਾਬਕ ਟੀ. ਵੀ. ਅਭਿਨੇਤਾ ਵਿਕਰਮ ਚੈਟਰਜੀ ਆਪਣੀ ਸਫੈਦ ਰੰਗ ਦੀ ਟੋਏਟਾ ਕਾਰ ਨੂੰ ਖੁਦ ਚਲਾ ਰਹੇ ਸਨ ਪਰ ਅਚਾਨਕ ਰਸਬਿਹਾਰੀ ਐਵੇਨਿਊ ਕੋਲ ਉਹ ਗੱਡੀ ਦਾ ਸੰਤੁਲਨ ਗੁਆ ਬੈਠੇ ਤੇ ਉਨ੍ਹਾਂ ਦੀ ਕਾਰ ਡਿਵਾਈਡਰ ਨਾਲ ਜਾ ਟਕਰਾਈ।
ਘਟਨਾ ਤੋਂ ਬਾਅਦ ਦੋਵਾਂ ਨੂੰ ਨਜ਼ਦੀਕੀ ਨਿੱਜੀ ਹਸਪਤਾਲ 'ਚ ਦਾਖਲ ਕਰਵਾਇਆ ਗਿਆ, ਜਿਥੇ ਡਾਕਟਰਾਂ ਨੇ ਸੋਨਿਕਾ ਨੂੰ ਮ੍ਰਿਤਕ ਐਲਾਨ ਦਿੱਤਾ। ਉਥੇ ਦੂਜੇ ਪਾਸੇ ਵਿਕਰਮ ਨੂੰ ਗੰਭੀਰ ਸੱਟਾਂ ਲੱਗੀਆਂ ਹਨ, ਜਿਹੜੇ ਆਈ. ਸੀ. ਯੂ. 'ਚ ਦਾਖਲ ਹਨ।
ਖਬਰਾਂ ਦੀ ਮੰਨੀਏ ਤਾਂ ਵਿਕਰਮ ਕਾਫੀ ਤੇਜ਼ ਰਫਤਾਰ 'ਚ ਗੱਡੀ ਚਲਾ ਰਹੇ ਸਨ। ਹਾਦਸੇ ਤੋਂ ਬਾਅਦ ਕਾਰ ਦੇ ਏਅਰਬੈਗ ਸਹੀ ਤਰ੍ਹਾਂ ਨਹੀਂ ਖੁੱਲ੍ਹੇ, ਜਿਸ ਦੇ ਕਾਰਨ ਦੋਵਾਂ ਨੂੰ ਗੰਭੀਰ ਸੱਟਾਂ ਲੱਗੀਆਂ। ਫਿਲਹਾਲ ਪੁਲਸ ਘਟਨਾ ਸਥਾਨ ਤੋਂ ਸੀ. ਸੀ. ਟੀ. ਵੀ. ਫੁਟੇਜ ਕੱਢ ਰਹੀ ਹੈ ਤਾਂ ਕਿ ਉਹ ਹਾਦਸੇ ਦਾ ਸਹੀ ਕਾਰਨ ਜਾਣ ਸਕਣ।

Tags: Pro Kabbadi Sonika Chauhan Death ਪ੍ਰੋ ਕਬੱਡੀ ਸੋਨਿਕਾ ਚੌਹਾਨ