FacebookTwitterg+Mail

video : 'ਦੁਸ਼ਮਣ' ਦਾ ਨਵਾਂ ਗੀਤ 'ਜ਼ਿੰਦਗੀ ਬਣਾ ਲਿਆ' ਹੋਇਆ ਰਿਲੀਜ਼, ਦਰਸ਼ਕਾਂ 'ਚ ਪਾ ਰਿਹਾ ਹੈ ਧੁੰਮਾਂ

18 February, 2017 03:07:46 PM
ਜਲੰਧਰ— ਮਹੇਸ਼ ਭੱਟ ਦੀ ਪਹਿਲੀ ਪੰਜਾਬੀ ਫਿਲਮ 'ਦੁਸ਼ਮਣ' ਦਾ ਨਵਾਂ ਗੀਤ 'ਜ਼ਿੰਦਗੀ ਬਣਾ ਲਿਆ' 15 ਫਰਵਰੀ ਨੂੰ ਯੂ.ਟਿਊਬ 'ਤੇ ਰਿਲੀਜ਼ ਹੋਇਆ ਸੀ। ਇਸ ਗੀਤ ਨੂੰ ਜਾਵੇਦ ਬਸ਼ੀਰ ਅਤੇ ਸੋਨੂੰ ਨਿਗਮ ਨੇ ਆਪਣੀ ਸੁਰੀਲੀ ਆਵਾਜ਼ 'ਚ ਗਾਇਆ ਹੈ। ਇਸ ਗੀਤ ਨੂੰ ਸੰਗੀਤ ਜੈਦੇਵ ਕੁਮਾਰ ਨੇ ਦਿੱਤਾ ਹੈ। ਇਸ ਗੀਤ ਦੇ ਬੋਲ ਦਵਿੰਦਰ ਖੰਨੇਵਾਲਾ ਨੇ ਲਿਖੇ ਹਨ। ਇਸ ਫਿਲਮ 'ਚ ਜਸ਼ਨ ਸਿੰਘ, ਕਰਤਾਰ ਚੀਮਾ ਅਤੇ ਸਾਕਸ਼ੀ ਗੁਲਾਟੀ ਮੁੱਖ ਭੂਮਿਕਾ 'ਚ ਹਨ। ਇਸ ਫਿਲਮ ਨੂੰ ਸ਼ਗੁਫਤਾ ਰਫੀਕ ਨੇ ਡਾਇਰੈਕਟ ਕੀਤਾ ਹੈ ਅਤੇ ਵਿਨੈ ਭਾਰਦਵਾਜ ਵੱਲੋਂ ਪ੍ਰੋਡਿਊਸ ਕੀਤੀ ਗਈ ਹੈ।
ਜ਼ਿਕਰਯੋਗ ਹੈ ਕਿ, 'ਦੁਸ਼ਮਣ' ਫਿਲਮ ਦੇ 'ਜ਼ਿੰਦਗੀ ਬਣਾ ਲਿਆ' ਗੀਤ ਨੂੰ ਦਰਸ਼ਕਾਂ ਦਾ ਕਾਫੀ ਪਿਆਰ ਮਿਲ ਰਿਹਾ ਹੈ। ਇਸ ਗੀਤ ਦੀ ਮਿਆਦ 4 ਮਿੰਟ 5 ਸੈਕਿੰਡ ਦੀ ਹੈ। ਇਸ ਗੀਤ ਨੂੰ 2 ਦਿਨਾਂ 'ਚ ਯੂ.ਟਿਊਬ 'ਤੇ 47.2 ਹਜ਼ਾਰ ਵਾਰ ਦੇਖਿਆ ਗਿਆ ਸੀ। 'ਦੁਸ਼ਮਣ' ਫਿਲਮ 3 ਮਾਰਚ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਵੇਗੀ।

Tags: Zindagi Bana LayaSonu Nigam Javed Bashir Jashan SinghDushmanਜਾਵੇਦ ਬਸ਼ੀਰਸੋਨੂੰ ਨਿਗਮਜ਼ਿੰਦਗੀ ਬਣਾ ਲਿਆ