FacebookTwitterg+Mail

ਕਦੇ ਪਿੱਪਲ ਦੇ ਥੱਲੇ ਬੈਠ ਕੇ ਰੋਟੀ ਖਾਂਧਾ ਸੀ ਸੋਨੂ ਨਿਗਮ, ਜਾਣੋ ਉਨ੍ਹਾਂ ਬਾਰੇ ਕੁਝ ਖਾਸ ਗੱਲਾਂ (ਦੇਖੋ ਤਸਵੀਰਾਂ)

    1/6
21 April, 2017 06:13:14 PM

ਮੁੰਬਈ— ਬਾਲੀਵੁੱਡ ਗਾਇਕ ਸੋਨੂ ਨਿਗਮ ਇਨ੍ਹੀਂ ਦਿਨੀਂ ਮਸਜਿਦਾਂ 'ਚ ਲਾਊਡ ਸਪੀਕਰਾਂ ਨੂੰ ਲੈ ਕੇ ਵਿਵਾਦਾ ਕਰਕੇ ਕਾਫੀ ਚਰਚਾ 'ਚ ਹਨ। ਫਰੀਦਾਬਾਦ ਦੇ 'ਨੇਸ਼ਨ ਹਟ' ਨਾਂ ਦੀ ਜਗ੍ਹਾ ਪੈਦਾ ਹੋਏ ਸੋਨੂ ਅੱਜ ਵੀ ਆਪਣੇ ਪੁਰਾਣੇ ਦੋਸਤਾਂ ਨੂੰ ਮਿਲਣ ਲਈ ਆਉਂਦੇ ਰਹਿੰਦੇ ਹਨ। ਉਨ੍ਹਾਂ ਦੇ ਇਕ ਦੋਸਤ ਨੇ ਦਸਿਆ ਕਿ ਬੱਚਪਨ 'ਚ ਅਸੀਂ ਇਕ ਪਿੱਪਲ ਦੇ ਦਰਖਤ ਥੱਲੇ ਇਕੱਠੇ ਬੈਠ ਕੇ ਰੋਟੀਆਂ ਖਾਂਧੇ ਹੁੰਦੇ ਸੀ। ਸੋਨੂ ਦੇ ਪਿਤਾ ਅਗਮ ਨਿਗਮ ਅਤੇ ਭੈਣ ਵੀ ਸਿੰਗਰ ਹੈ।

ਸੂਤਰਾਂ ਮੁਤਾਬਕ ਭਾਰਤੀ ਪਾਕਿਸਤਾਨ ਦਾ ਬਟਵਾਰਾ ਹੋਣ ਤੋਂ ਬਾਅਦ ਰਿਫਉਜ਼ੀ ਦੇ ਤੌਰ 'ਤੇ ਭਾਰਤ ਆਏ ਸੋਨੂ ਨਿਗਮ ਦੇ ਦਾਦਾ 'ਨੇਸ਼ਨ ਹਟਸ' 'ਚ ਰਹਿੰਦੇ ਹਨ। ਜਿਥੇ ਉਨ੍ਹਾਂ ਦਾ ਜਨਮ 30 ਜੁਲਾਈ 1973 ਨੂੰ ਹੋਇਆ ਸੀ। ਇਥੇ ਪਿੱਪਲ ਦਾ ਇਕ ਦਰਖਤ ਅੱਜ ਵੀ ਹੈ ਜਿੱਥੇ ਸਾਂਝੇ ਝੁਲੇ ਦੇ ਤੌਰ 'ਤੇ ਇਕ ਤੰਦੂਰ ਲਗਦਾ ਹੈ ਅਤੇ ਪੂਰੇ ਮੁਹੱਲੇ ਦੀ ਰੋਟੀ ਪੱਕਦੀ ਹੈ। ਬੱਚਪਨ 'ਚ ਸੋਨੂ ਨੇ ਸਮੂਹ 'ਚ ਦਰਖਤ ਥੱਲੇ ਬੈਠ ਕੇ ਰੋਟੀਆਂ ਖਾਧੀਆਂ ਹੋਈਆ ਹਨ। ਇਸ ਤੋਂ ਇਲਾਵਾ ਇਹ ਉਨ੍ਹਾਂ ਇਹ ਵੀ ਦਸਿਆ ਕਿ ਸੋਨੂ ਦੇ ਪਿਤਾ ਅਗਮ ਨੂੰ ਵੀ ਗਾਇਕੀ ਦਾ ਬਹੁਤ ਸ਼ੋਕ ਸੀ ਪਰ ਉਨ੍ਹਾਂ ਦੇ ਇਸ ਸ਼ੋਕ ਨੂੰ ਉਨ੍ਹਾਂ ਦੇ ਮਾਤਾ ਪਿਤਾ ਵੱਲੋਂ ਪਸੰਦ ਨਹੀਂ ਕੀਤਾ ਜਾਂਦਾ ਸੀ।

ਹਾਲ ਹੀ 'ਚ ਸੋਨੂ ਦੇ ਧਾਰਮਿਕ ਸਥਾਨਾਂ 'ਤੇ ਲਾਊਡ ਸਪੀਕਰ ਵਜਾਉਣ 'ਤੇ ਟਵੀਟ ਨੂੰ ਲੈ ਕੇ ਇਹ ਮਸਲਾ ਕਾਫੀ ਗਰਮਾਇਆ ਹੋਇਆ ਹੈ। ਜਿਸ 'ਤੇ ਉਨ੍ਹਾਂ ਦਾ ਕਹਿਣਾ ਹੈ ਕਿ ਕੇਵਲ ਮਸਜਿਦ ਹੀ ਨਹੀਂ ਮੰਦਰ, ਗੁਰਦੁਆਰੇ ਅਤੇ ਦੂਜੇ ਧਾਰਮਿਕ ਸਥਾਨ 'ਚ ਚੱਲਣ ਵਾਲੇ ਲਾਊਡ ਸਪੀਕਰ ਦੇ ਸ਼ੋਰ ਨਾਲ ਮਨੁਖ ਹੀ ਨਹੀਂ ਪਸ਼ੂ ਪੰਛੀ ਵੀ ਪਰੇਸ਼ਾਨ ਹੁੰਦੇ ਹਨ। ਇਸ ਮਾਮਲੇ 'ਚ ਉਨ੍ਹਾਂ ਦੇ ਪੱਖ 'ਚ ਉਨ੍ਹਾਂ ਦੇ ਦੋ ਬਚਪਨ ਦੇ ਦੋਸਤਾਂ ਨੇ ਵੀ ਫੋਨ ਕੀਤਾ ਅਤੇ ਪਰੇਸ਼ਾਨ ਨਾ ਹੋਣ ਦੀ ਸਲਾਹ ਦਿੱਤੀ। ਸੋਨੂ ਨੇ ਆਪਣਾ ਪੁਸ਼ਤੈਨੀ ਮਕਾਨ ਟਰਸਟ ਨੂੰ ਦਿੱਤਾ ਹੋਇਆ ਹੈ ਤਾਂ ਜੋ ਉਹ ਇਸ ਨੂੰ ਦੇਖਣ ਆਉਂਦੇ ਜਾਂਦੇ ਰਹਿਣ। ਇਸ ਤੋਂ ਇਲਾਵਾ ਉਨ੍ਹਾਂ ਦੇ ਗੁਆਢੀ ਹਰਪਾਲ ਦਾ ਕਹਿਣਾ ਹੈ ਕਿ ਸੋਨੂ ਬੱਚਪਨ 'ਚ ਬਹੁਤ ਮਾਸੂਮ ਦਿਖਾਈ ਦਿੰਦੇ ਸੀ। ਸੋਨੂ ਦੇ ਲਾਊਡ ਸਪੀਕਰ ਵਾਲੇ ਮੁਦੇ 'ਤੇ ਸੋਨੂ ਨੇ ਬਿਲਕੁਲ ਸਹੀ ਕਿਹਾ ਹੈ ਸ਼ੋਰ ਪਾ ਕੇ ਕਿਹੜੇ ਭਗਵਾਨ ਦੀ ਇਬਾਦਤ ਕੀਤੀ ਜਾਂਦੀ ਹੈ।


Tags: Sonu Nigam Masjid peepal Loudspeaker Agam Kumar Nigam ਸੋਨੂ ਨਿਗਮ ਮਸਜਿਦਾਂ