FacebookTwitterg+Mail

ਸੋਨੂੰ ਨਿਗਮ 10 ਸਾਲ ਬਾਅਦ ਫਿਰ ਕਰਨਗੇ ਇਸ ਟੀ.ਵੀ. ਸ਼ੋਅ ਨਾਲ ਵਾਪਸੀ

sonu nigam return in indian idol as a judge
13 September, 2016 11:55:34 AM
ਮੁੰਬਈ— ਬਾਲੀਵੁੱਡ ਦੇ ਮਸ਼ਹੂਰ ਗਾਇਕ ਸੋਨੂੰ ਨਿਗਮ 10 ਸਾਲ ਦੇ ਬ੍ਰੇਕ ਤੋਂ ਬਾਅਦ ਸੰਗੀਤ ਰਿਐਲਿਟੀ ਸ਼ੋਅ 'ਇੰਡੀਅਨ ਆਈਡਲ' 'ਚ ਜੱਜ ਦੇ ਤੌਰ 'ਤੇ ਵਾਪਸੀ ਕਰ ਰਹੇ ਹਨ। ਸੋਨੀ ਟੀ.ਵੀ. ਦੇ ਇਸ ਰਿਐਲਿਟੀ ਸ਼ੋਅ ਦੇ ਪਹਿਲੇ ਅਤੇ ਦੂਜੇ ਸੀਜ਼ਨ 'ਚ ਜੱਜ ਦੀ ਭੂਮਿਕਾ ਨਿਭਾਅ ਚੁੱਕੇ 43 ਸਾਲਾ ਸੋਨੂੰ ਨਿਗਮ ਨੇ ਕਿਹਾ ਕਿ ਹੁਣ ਉਹ ਇਸ ਦੇ ਆਉਣ ਵਾਲੇ ਸੀਜ਼ਨ 7 'ਚ ਵੀ ਜੱਜ ਦੀ ਭੂਮਿਕਾ ਨਿਭਾਉਣ ਵਾਲੇ ਹਨ। ਸੋਨੂ ਨੇ ਟਵਿੱਟਰ 'ਤੇ ਜਾਣਕਾਰੀ ਦਿੰਦੇ ਹੋਏ ਕਿਹਾ, ''ਮੈਂ ਇੰਡੀਅਨ ਆਇਡਲ ਨਾਲ ਵਾਪਸੀ ਕਰ ਰਿਹਾ ਹਾਂ''। ਇਸ ਸ਼ੋਅ ਦੇ ਹੋਰ ਜੱਜਾਂ, ਮੇਜ਼ਬਾਨ ਅਤੇ ਪ੍ਰਸਾਰਨ ਦੀ ਤਰੀਕ ਬਾਰੇ ਅਜੇ ਕੋਈ ਖੁਲਾਸਾ ਨਹੀਂ ਕੀਤਾ ਗਿਆ ਹੈ।
ਜ਼ਿਕਰਯੋਗ ਹੈ ਕਿ ਸਾਲ 2012 'ਚ ਪ੍ਰਸਾਰਿਤ ਹੋਏ 'ਇੰਡੀਅਨ ਆਈਡਲ' ਦੇ ਛੇਵੇਂ ਸੀਜ਼ਨ 'ਚ ਅਨੂ ਮੱਲਿਕ, ਸੁਨੀਧੀ ਚੌਹਾਨ ਅਤੇ ਸਲੀਮ ਮਰਚੈਂਟ ਨੇ ਜੱਜ ਦੀ ਭੂਮਿਕਾ ਨਿਭਾਈ ਸੀ।

Tags: ਸੋਨੂੰਇੰਡੀਅਨ ਆਈਡਲਵਾਪਸੀsonureturnindian idol