ਮੁੰਬਈ— ਸਾਬਕਾ ਮਿਸ ਇੰਡੀਆ ਅਤੇ ਅਭਿਨੇਤਰੀ ਸੋਨੂੰ ਵਾਲੀਆ ਅੱਜ ਆਪਣਾ 53ਵਾਂ ਜਨਮਦਿਨ ਮਨਾ ਰਹੀ ਹੈ। ਉਨ੍ਹਾਂ ਦਾ ਜਨਮ 19 ਫਰਵਰੀ 1964 ਨੂੰ ਹੋਇਆ ਸੀ। ਉਨ੍ਹਾਂ ਨੇ ਆਪਣੇ ਕੈਰੀਅਰ ਬਤੌਰ ਮਾਡਲ ਸ਼ੁਰੂ ਕੀਤਾ ਸੀ। ਸਾਲ 1985 'ਚ ਉਨ੍ਹਾਂ ਨੇ ਮਿਸ ਇੰਡੀਆ ਪ੍ਰਤੀਯੋਗਤਾ 'ਚ ਹਿੱਸਾ ਲਿਆ ਅਤੇ ਤਾਜ ਵੀ ਪਹਿਨੀਆ। ਸੋਨੂੰ ਨੇ 'ਖੂਨ ਭਰੀ ਮਾਂਗ', 'ਆਪਨਾ ਦੇਸ਼ ਪਰਾਏ ਲੋਕ', 'ਦਿਲ ਆਸ਼ਨਾ ਹੈ', 'ਆਕਰਸ਼ਨ', 'ਮਹਾਦੇਵ', 'ਤੂਫਾਨ', 'ਤੇਜਾ', 'ਖੇਲ', 'ਪ੍ਰਤਿਕਾਰ', 'ਸਵਰਗ ਜੈਸਾ ਘਰ', 'ਜੀਵਨ ਦਾਤਾ' ਅਤੇ 'ਤਹਿਲਕਾ' ਆਦਿ ਫਿਲਮਾਂ 'ਚ ਅਭਿਨੈ ਕੀਤਾ ਹੈ। ਫਿਲਮ 'ਖੂਨ ਭਰੀ ਮਾਂਗ' ਲਈ ਉਨ੍ਹਾਂ ਨੂੰ ਬੈਸਟ ਸਪੋਰਟਿੰਗ ਐਕਟਰ ਦਾ ਫਿਲਮਫੇਅਰ ਐਵਾਰਡ ਵੀ ਜਿੱਤਿਆ ਸੀ। ਆਜ ਸੋਨੂੰ ਵਾਲੀਆ ਬਾਲੀਵੁੱਡ ਦੀ ਉਨ੍ਹਾਂ ਅਭਿਨੇਤਰੀਆਂ 'ਚੋਂ ਇੱਕ ਹੈ, ਜੋ ਬੀ-ਟਾਊਨ ਤੋਂ ਲਗਭਗ ਗਾਇਬ ਹੋ ਚੁੱਕੀਆਂ ਹਨ। ਅੱਗੇ ਦੇਖੋ ਸੋਨੂੰ ਵਾਲੀਆ ਦੀਆਂ ਕੁਝ ਸਟਾਈਲਿਸ਼ ਤਸਵੀਰਾਂ।