FacebookTwitterg+Mail

'ਸੂਰਮਾ' ਨੂੰ 2-3 ਵਾਰ ਰਿਜੈਕਟ ਕਰ ਚੁੱਕੇ ਸਨ ਦਿਲਜੀਤ, ਕਹਾਣੀ ਸੁਣ ਬਦਲ ਗਿਆ ਸੀ ਮਨ

soorma diljit dosanjh
09 December, 2017 05:53:00 PM

ਚੰਡੀਗੜ੍ਹ (ਬਿਊਰੋ)— ਅਭਿਨੇਤਾ-ਗਾਇਕ ਦਿਲਜੀਤ ਦੁਸਾਂਝ ਨੇ ਚੰਡੀਗੜ੍ਹ 'ਚ ਅਗਾਮੀ ਬਾਇਓਪਿਕ 'ਸੂਰਮਾ' ਦੀ ਸ਼ੂਟਿੰਗ ਦੌਰਾਨ ਇੰਡੀਅਨ ਹਾਕੀ ਟੀਮ ਦੀ ਵਰਦੀ ਪਹਿਨ ਕੇ ਆਪਣਾ ਖੇਡ ਹੁਨਰ ਦਿਖਾਇਆ। ਹਾਲਾਂਕਿ ਉਨ੍ਹਾਂ ਦਾ ਕਹਿਣਾ ਹੈ ਕਿ ਉਹ ਪਹਿਲਾਂ ਇਸ ਫਿਲਮ ਲਈ ਦੋ-ਤਿੰਨ ਵਾਰ ਮਨ੍ਹਾ ਕਰ ਚੁੱਕੇ ਸਨ।
ਸ਼ਾਦ ਅਲੀ ਦੇ ਨਿਰਦੇਸ਼ਨ ਹੇਠ ਬਣ ਰਹੀ ਫਿਲਮ 'ਚ ਸਾਬਕਾ ਭਾਰਤੀ ਹਾਕੀ ਕਪਤਾਨ ਸੰਦੀਪ ਸਿੰਘ ਦੀ ਭੂਮਿਕਾ ਨਿਭਾਅ ਰਹੇ ਦਿਲਜੀਤ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਸੋਨੀ ਪਿਕਚਰਸ ਨੈੱਟਵਰਕ ਇੰਡੀਆ ਨੂੰ ਉਨ੍ਹਾਂ ਨੇ 'ਸੂਰਮਾ' ਦਾ ਹਿੱਸਾ ਬਣਨ ਦੀ ਬਜਾਏ ਮੁਫਤ 'ਚ ਕੋਈ ਹੋਰ ਫਿਲਮ ਕਰਨ ਦੀ ਪੇਸ਼ਕਸ਼ ਦਿੱਤੀ ਸੀ।
ਦਿਲਜੀਤ ਨੇ ਸ਼ੁੱਕਰਵਾਰ ਨੂੰ ਦੱਸਿਆ, 'ਨਿਰਮਾਤਾਵਾਂ ਨੇ ਇਸ ਫਿਲਮ ਲਈ ਮੇਰੇ ਨਾਲ ਸੰਪਰਕ ਕੀਤਾ। ਪਹਿਲਾਂ ਮੈਂ ਸੋਚਿਆ ਕਿ ਮੈਨੂੰ 'ਸੂਰਮਾ' ਦਾ ਹਿੱਸਾ ਨਹੀਂ ਬਣਨਾ ਚਾਹੀਦਾ। ਮੈਂ ਇਸ ਲਈ ਦੋ-ਤਿੰਨ ਵਾਰ ਮਨ੍ਹਾ ਕੀਤਾ ਪਰ ਇਸ ਤੋਂ ਬਾਅਦ ਮੈਂ ਸੋਚਿਆ ਇਹ ਵੱਡੇ ਲੋਕ ਹਨ, ਇਸ ਲਈ ਮੈਨੂੰ ਉਨ੍ਹਾਂ ਦੇ ਦਫਤਰ ਜਾ ਕੇ ਮਨ੍ਹਾ ਕਰਨਾ ਚਾਹੀਦਾ ਹੈ, ਨਹੀਂ ਤਾਂ ਉਨ੍ਹਾਂ ਨੂੰ ਲੱਗੇਗਾ ਕਿ ਮੈਂ ਘਮੰਡੀ ਹਾਂ। ਇਸ ਤੋਂ ਬਾਅਦ ਮੈਂ ਉਨ੍ਹਾਂ ਦੇ ਦਫਤਰ ਗਿਆ ਤੇ ਕਿਹਾ ਕਿ ਤੁਸੀਂ ਮੇਰੇ ਨਾਲ ਕੋਈ ਹੋਰ ਫਿਲਮ ਬਣਾ ਲਓ, ਪਰ ਹਾਕੀ 'ਤੇ ਨਹੀਂ।'
Punjabi Bollywood Tadka
ਉਨ੍ਹਾਂ ਕਿਹਾ, 'ਹਾਕੀ 'ਤੇ ਇਕ ਫਿਲਮ (ਚੱਕ ਦੇ ਇੰਡੀਆ) ਪਹਿਲਾਂ ਹੀ ਆ ਚੁੱਕੀ ਸੀ ਤੇ ਦੂਜੀ (ਅਕਸ਼ੇ ਕੁਮਾਰ ਦੀ 'ਗੋਲਡ') ਬਣ ਰਹੀ ਸੀ। ਮੈਂ ਕੋਈ ਵੀ ਹੋਰ ਫਿਲਮ ਮੁਫਤ 'ਚ ਕਰ ਦੇਵਾਂਗਾ ਪਰ ਉਦੋਂ ਤਕ ਮੈਨੂੰ 'ਸੂਰਮਾ' ਦੀ ਕਹਾਣੀ ਪਤਾ ਨਹੀਂ ਸੀ। ਸਿਰਫ ਇੰਨਾ ਪਤਾ ਸੀ ਕਿ ਇਹ ਹਾਕੀ 'ਤੇ ਬਣ ਰਹੀ ਹੈ।'
ਉਨ੍ਹਾਂ ਕਿਹਾ, 'ਫਿਲਮ ਦੇ ਨਿਰਮਾਤਾ ਇਸ ਫਿਲਮ 'ਚ ਮੈਨੂੰ ਲੈਣ ਨੂੰ ਲੈ ਕੇ ਉਤਸ਼ਾਹਿਤ ਸਨ, ਇਲ ਲਈ ਮੈਂ ਸੋਚਿਆ ਇਕ ਵਾਰ ਕਹਾਣੀ ਪੜ੍ਹ ਲੈਣੀ ਚਾਹੀਦੀ ਹੈ। ਜਦੋਂ ਮੈਂ ਇਸ ਨੂੰ ਪੜ੍ਹਿਆ ਤਾਂ ਲੱਗਾ ਕਿ ਹਾਕੀ ਤਾਂ ਸਿਰਫ ਇਕ ਹਿੱਸਾ ਹੈ ਤੇ ਉਨ੍ਹਾਂ (ਸੰਦੀਪ ਸਿੰਘ) ਦੀ ਕਹਾਣੀ ਇਸ ਤੋਂ ਕਿਤੇ ਜ਼ਿਆਦਾ ਹੈ। ਇਸ ਲਈ ਮੈਂ ਸੋਚਿਆ ਕਿ ਮੈਨੂੰ ਉਸ ਕਹਾਣੀ ਲਈ ਕੰਮ ਕਰਨਾ ਚਾਹੀਦਾ ਹੈ। ਮੈਂ ਹਾਕੀ ਖੇਡਣ ਬਾਰੇ ਕੋਈ ਫਿਕਰ ਨਹੀਂ ਕੀਤੀ।'


Tags: Diljit Dosanjh Soorma Biopic Sandeep Singh Taapsee Pannu