FacebookTwitterg+Mail

'ਸੂਰਮਾ' ਦਾ ਟਰੇਲਰ ਰਿਲੀਜ਼, ਤਾਪਸੀ ਪਨੂੰ ਨਾਲ ਵੱਖਰੇ ਅੰਦਾਜ਼ 'ਚ ਦਿਖੇ ਦਿਲਜੀਤ ਦੋਸਾਂਝ

soorma official trailer
13 June, 2018 11:55:22 AM

ਨਵੀਂ ਦਿੱਲੀ(ਬਿਊਰੋ)— ਪਾਲੀਵੁੱਡ ਤੇ ਬਾਲੀਵੁੱਡ ਐਕਟਰ ਦਿਲਜੀਤ ਦੋਸਾਂਝ ਤੇ ਤਾਪਸੀ ਪਨੂੰ ਦੀ ਸਟਾਰਰ ਫਿਲਮ 'ਸੂਰਮਾ' ਦਾ ਟਰੇਲਰ ਰਿਲੀਜ਼ ਹੋ ਚੁੱਕਾ ਹੈ। ਸੰਦੀਪ ਸਿੰਘ ਦੀ ਜ਼ਿੰਦਗੀ 'ਤੇ ਆਧਾਰਿਤ ਬਾਇਓਪਿਕ 'ਸੂਰਮਾ' 'ਚ ਦਿਲਜੀਤ ਦੋਸਾਂਝ ਮੁੱਖ ਭੂਮਿਕਾ 'ਚ ਹਨ, ਜਦੋਂ ਕਿ ਤਾਪਸੀ ਪਨੂੰ ਉਨ੍ਹਾਂ ਦੀ ਲਵ ਇੰਟਰੈਸਟ ਦੇ ਕਿਰਦਾਰ 'ਚ ਹੈ, ਜੋ ਉਨ੍ਹਾਂ ਨੂੰ ਹਾਕੀ ਖੇਡਣ ਲਈ ਪ੍ਰੇਰਿਤ ਕਰਦੀ ਹੈ। ਟਰੇਲਰ 'ਚ ਸੰਦੀਪ ਸਿੰਘ ਦੀ ਜ਼ਿੰਦਗੀ ਦੇ ਵੱਖ-ਵੱਖ ਪਹਿਲੂਆਂ 'ਚ ਦਿਖਾਇਆ ਗਿਆ ਹੈ। ਬਚਪਨ 'ਚ ਉਨ੍ਹਾਂ ਨੇ ਹਾਕੀ 'ਚ ਦਿਲਚਸਪੀ ਨਹੀਂ ਹੁੰਦੀ ਪਰ ਜ਼ਿੰਦਗੀ 'ਚ ਪ੍ਰੀਤ ਦੀ ਐਂਟਰੀ ਹੋਣ ਤੋਂ ਬਾਅਦ ਉਹ ਹਾਕੀ ਨਾਲ ਆਪਣਾ ਰਿਸ਼ਤਾ ਜੋੜਦੇ ਹਨ ਪਰ ਇਹ ਸਫਰ ਉਨ੍ਹਾਂ ਲਈ ਸੋਖਾ ਨਹੀਂ ਹੁੰਦਾ, ਕਿਉਂਕਿ ਇਕ ਸਮੇਂ ਅਜਿਹਾ ਵੀ ਆਉਂਦਾ ਹੈ, ਜਦੋਂ ਉਹ ਵ੍ਹੀਲਚੇਅਰ 'ਤੇ ਆ ਜਾਂਦੇ ਹਨ। ਬਾਵਜੂਦ ਇਸ ਦੇ ਸੰਦੀਪ ਹਾਰ ਨਹੀਂ ਮੰਨਦੇ ਹਨ ਤੇ ਦੇਸ਼ ਦਾ ਨਾਂ ਰੌਸ਼ਨ ਕਰਦੇ ਹਨ। ਫਿਲਮ ਦੀ ਟੈਗਲਾਈਨ ਹੈ, ''ਚੈਂਪੀਅਨ ਮਰਾ ਤੇ ਲੇਜੰਟ ਜ਼ਿੰਦਾ ਹੋਇਆ।''

ਦੱਸਣਯੋਗ ਹੈ ਕਿ ਸੰਦੀਪ ਸਿੰਘ ਇਕ ਮਸ਼ਹੂਰ ਹਾਕੀ ਖਿਲਾੜੀ ਹੈ ਤੇ ਭਾਰਤੀ ਰਾਸ਼ਟਰੀ ਹਾਕੀ ਟੀਮ ਦੇ ਸਾਬਕਾ ਕਪਤਾਨ ਰਹਿ ਚੁੱਕੇ ਹਨ। ਸੰਦੀਪ ਨੂੰ ਦੁਨੀਆ ਦੇ ਸਭ ਤੋਂ ਖਤਰਨਾਕ ਡ੍ਰੈਗ-ਫਿਲਕਰ 'ਚੋਂ ਇਕ ਮੰਨਿਆ ਜਾਂਦਾ ਹੈ। ਸੰਦੀਪ ਸਿੰਘ 'ਕਮਬੈਕ ਕਿੰਗ' ਦੇ ਨਾਂ ਨਾਲ ਵੀ ਮਸ਼ਹੂਰ ਹੋਏ ਸਨ।


Tags: SoormaOfficial TrailerDiljit DosanjhTaapsee PannuAngad Bedi

Edited By

Sunita

Sunita is News Editor at Jagbani.