FacebookTwitterg+Mail

ਗੋਵਿੰਦਾ ਦੀ ਭਾਣਜੀ ਹੈ ਗਰਭਵਤੀ, ਬੇਬੀ ਬੰਪ ਨਾਲ ਇੰਸਟਾ 'ਤੇ ਸ਼ੇਅਰ ਕੀਤੀ ਤਸਵੀਰ

soumya seth
14 October, 2017 02:57:30 PM

ਮੁੰਬਈ(ਬਿਊਰੋ)— ਟੀ. ਵੀ. ਸੀਰੀਅਲ 'ਨਵਿਆ ਨਈਂ ਧੜਕਣ ਨਏਂ ਸਵਾਲ' 'ਚ 'ਨਵਿਆ' ਦੇ ਕਿਰਦਾਰ 'ਚ ਨਜ਼ਰ ਆਉਣ ਵਾਲੀ ਸੌਮਿਆ ਸੇਠ ਜੋ ਕਿ ਬਾਲੀਵੁੱਡ ਐਕਟਰ ਗੋਵਿੰਦਾ ਦੀ ਭਾਣਜੀ ਹੈ। ਸੌਮਿਆ ਦੇ ਫੈਂਸ ਲਈ ਇਕ ਗੁੱਡ ਨਿਊਜ਼ ਹੈ ਕਿ ਉਹ ਗਰਭਵਤੀ ਹੈ।

 

A post shared by Somya (@somyaseth) on

ਹਾਲ ਹੀ 'ਚ ਸੌਮਿਆ ਦੀ ਲੇਟੇਸਟ ਤਸਵੀਰ ਸਾਹਮਣੇ ਆਈ ਹੈ, ਜਿਸ 'ਚ ਉਹ ਬੇਬੀ ਬੰਪ ਨਾਲ ਨਜ਼ਰ ਆ ਰਹੀ ਹੈ। ਇਨ੍ਹਾਂ ਤਸਵੀਰਾਂ 'ਚ ਉਹ ਆਪਣੇ ਪਤੀ ਦੇ ਨਾਲ ਬੇਹੱਦ ਖੁਸ਼ ਨਜ਼ਰ ਆ ਰਹੀ ਹੈ। ਸੌਮਿਆ ਨੇ ਇਸੇ ਸਾਲ 15 ਜਨਵਰੀ ਨੂੰ ਨਿਰਦੇਸ਼ਕ ਅਰੁਣ ਕਪੂਰ ਨਾਲ ਯੂ. ਐੱਸ. 'ਚ ਵਿਆਹ ਕੀਤਾ ਸੀ। ਉਹ ਆਪਣੇ ਪਤੀ ਦੇ ਨਾਲ ਉੱਥੇ ਰਹਿੰਦੀ ਹੈ।

Punjabi Bollywood Tadka

ਜਾਣਕਾਰੀ ਮੁਤਾਬਕ 2016 'ਚ ਦੋਹਾਂ ਨੇ ਮੰਗਣੀ ਕੀਤੀ ਸੀ, ਜਿਸ ਦੀਆਂ ਖਬਰ ਮੀਡੀਆ ਨੂੰ ਨਹੀਂ ਲੱਗੀ ਸੀ। ਅਦਾਕਾਰਾ ਕ੍ਰਿਸ਼ਣਾ ਅਭਿਸ਼ੇਕ, ਰਾਗਿਨੀ ਖੰਨਾ, ਸੌਮਿਆ ਦੇ ਕਜ਼ਨ ਭੈਣ-ਭਰਾ ਹਨ। ਜ਼ਿਕਰਯੋਗ ਹੈ ਕਿ ਸੌਮਿਆ 'ਅਸ਼ੋਕ ਸਮਰਾਟ', 'ਨਵਿਆ', 'ਦਿਲ ਦੀ ਨਜ਼ਰ ਸੇ ਖੂਬਸੂਰਤ', 'ਵੀ ਦਿ ਸੀਰੀਅਲ' 'ਚ ਕੰਮ ਕਰ ਚੁੱਕੀ ਹੈ।

Punjabi Bollywood Tadka

ਉਨ੍ਹਾਂ ਨੇ 2007 'ਚ ਆਈ ਫਿਲਮ 'ਓਮ ਸ਼ਾਂਤੀ ਓਮ' 'ਚ ਵੀ ਛੋਟਾ ਜਿਹਾ ਰੋਲ ਨਿਭਾਇਆ ਸੀ। ਗੋਵਿੰਦਾ ਦੀ ਇਹ ਭਾਣਜੀ ਹੈ ਗਰਭਵਤੀ, ਬੇਬੀ ਬੰਪ ਨਾਲ ਸ਼ੇਅਰ ਕੀਤੀਆਂ ਤਸਵੀਰਾਂ

Punjabi Bollywood Tadka Punjabi Bollywood Tadka Punjabi Bollywood Tadka Punjabi Bollywood Tadka Punjabi Bollywood Tadka


Tags: Soumya Seth Pregnant Baby bump InstagramGovinda niece Tv celebrityਨਵਿਆਸੌਮਿਆ ਸੇਠ