FacebookTwitterg+Mail

ਰਜਨੀਕਾਂਤ ਇਸ ਅਦਾਕਾਰ ਨੂੰ ਮੰਨਦੇ ਸਨ ਆਪਣਾ 'Lucky Charm', ਹਰ ਫਿਲਮ 'ਚ ਚਾਹੁੰਦੇ ਸਨ ਨਾਲ ਕੰਮ ਕਰਨਾ

    1/5
17 April, 2017 05:01:20 PM
ਮੁੰਬਈ—ਬਾਲੀਵੁੱਡ ਅਤੇ ਤਾਮਿਲ ਫਿਲਮਾਂ ਦੇ ਅਦਾਕਾਰ ਰਜਨੀਕਾਂਤ ਦੇ ਸਟਾਰਡਮ ਤੋਂ ਸਾਰੇ ਜਾਣੂ ਹੈ। ਅੱਜ ਉਨ੍ਹਾਂ ਦਾ ਰੁਤਬਾ ਅਜਿਹਾ ਹੈ, ਜਿਨ੍ਹਾਂ ਦੇ ਨਾਂ ਤੋਂ ਹੀ ਉਨ੍ਹਾਂ ਦੀਆਂ ਫਿਲਮਾਂ ਚਲ ਜਾਂਦੀਆਂ ਹਨ ਅਤੇ ਰਿਲੀਜ਼ ਦੇ ਮੌਕੇ 'ਤੇ ਕਈ ਦਫਤਰਾਂ 'ਚ ਛੁੱਟੀ ਵੀ ਕਰ ਦਿੱਤੀ ਜਾਂਦੀ ਹੈ, ਪਰ ਕੀ ਤੁਸੀਂ ਜਾਣਦੇ ਹੋ ਕਿ ਰਜਨੀਕਾਂਤ ਤੋਂ ਵੀ ਵੱਡਾ ਇਕ ਸੁਪਰਸਟਟਾਰ ਰਿਹਾ, ਜਿਸ ਨੂੰ ਦੱਖਣ ਦੀ ਪੂਰੀ ਫਿਲਮ ਇੰਡਸਟਰੀ ਸਲਾਮ ਕਰਦੀ ਸੀ ਅਤੇ ਰਜਨੀਕਾਂਤ ਵੀ ਉਨ੍ਹਾਂ ਨੂੰ ਆਪਣਾ 'ਲੱਕੀ ਚਾਰਮ' ਮੰਨਦੇ ਸਨ।
ਇਸ ਅਦਾਕਾਰ ਦਾ ਨਾਂ ਸੀ 'ਰਘੂਵਰਨ'। ਰਘੂਵਰਨ ਅੱਜ ਦੁਨੀਆ 'ਚ ਨਹੀਂ ਹਨ, ਪਰ ਉਨ੍ਹਾਂ ਦੀ ਪੱਦਵੀ ਰਤਨੀਕਾਂਤ ਨਾਲੋਂ ਵੀ ਵੱਡੀ ਸੀ। ਰਜਨੀਕਾਂਤ ਨੇ ਰਘੂਵਰਨ ਨਾਲ ਕਈ ਫਿਲਮਾਂ 'ਚ ਕੰਮ ਕੀਤਾ। ਕਿਹਾ ਜਾਂਦਾ ਹੈ ਕਿ ਜਿਸ ਵੀ ਫਿਲਮ 'ਚ ਰਘੂਵਰਨ ਦਾ ਕਿਰਦਾਰ ਹੁੰਦਾ ਸੀ, ਉਹ ਫਿਲਮ ਸੁਪਰਹਿੱਟ ਹੋ ਜਾਂਦੀ ਸੀ। ਰਜਨੀਕਾਂਤ ਅਤੇ ਰਘੂਵਰਨ ਨੇ ਜਿੰਨੀਆਂ ਵੀ ਫਿਲਮਾਂ 'ਚ ਕੰਮ ਕੀਤਾ ਉਹ ਸਾਰੀਆਂ ਹਿੱਟ ਰਹੀਆਂ ਸਨ। ਇਨ੍ਹਾਂ ਹਿੱਟ ਫਿਲਮਾਂ ਕਾਰਨ ਹੀ ਰਜਨੀਕਾਂਤ ਰਘੂਵਰਨ ਨੂੰ ਆਪਣਾ 'ਲੱਕੀ ਚਾਰਮ' ਮੰਨਦੇ ਸਨ।
ਖੁਦ ਰਜਨੀਕਾਂਤ ਨੇ ਇਸ ਗੱਲ ਨੂੰ ਇੰਟਰਵਿਊ 'ਚ ਮੰਨਿਆ ਕਿ 'ਬਾਬਾ' ਤੋਂ ਲੈ ਕੇ 'ਬਾਸ਼ਾ' ਤੱਕ ਰਜਨੀਕਾਂਤ ਦੀਆਂ ਕਈ ਫਿਲਮਾਂ ਰਘੂਵਰਨ ਦੀ ਬਦੌਲਤ ਹਿੱਟ ਰਹੀਆਂ। ਰਘੂਵਰਨ ਨੇ ਇਸ ਗੋਲਡਨ ਟੱਚ ਨੂੰ ਮਹਿਸੂਸ ਕਰ ਰਜਨੀਕਾਂਤ ਨੇ ਨਿਰਦੇਸ਼ਨ ਸ਼ੰਕਰ ਨਾਲ ਰਘੂਵਰਨ ਨੂੰ ਫਿਲਮ 'ਸ਼ਿਵਾਜੀ' 'ਚ ਲੈਣ ਦੀ ਗੁਜ਼ਾਰਿਸ਼ ਕੀਤੀ ਅਤੇ ਕਿਹਾ ਕਿ ਰਘੂਵਰਨ ਨੂੰ ਵੀ ਇਸ ਫਿਲਮ 'ਚ ਕੋਈ ਕਿਰਦਾਰ ਦਿੱਤਾ ਜਾਣਾ ਚਾਹੀਦਾ ਹੈ। ਰਜਨੀਕਾਂਤ ਦੇ ਕਹਿਣ 'ਤੇ ਰਘੂਵਰਨ ਨੂੰ ਫਿਲਮ 'ਚ ਲੈ ਗਿਆ ਅਤੇ ਇਹ ਫਿਲਮ ਜ਼ਬਰਦਸਤ ਹਿੱਟ ਰਹੀ।
ਸ਼ੁਰੂਆਤ 'ਚ ਰਘੂਵਰਨ ਨੂੰ ਦੱਖਣੀ ਫਿਲਮ ਇੰਡਸਟਰੀ ਨੇ ਗੰਭੀਰਤਾ ਨਾਲ ਨਹੀਂ ਲਿਆ ਅਤੇ ਨਾ ਹੀ ਉਨ੍ਹਾਂ ਲਈ ਵਧੀਆ ਕਿਰਦਾਰ ਲਿਖੇ। ਇਸ ਕਾਰਨ ਰਘੂਵਰਨ ਕਰੈਕਟਰ ਕਿਰਦਾਰ ਤੱਕ ਹੀ ਸੀਮਿਤ ਰਹੇ, ਪਰ ਹੋਲੀ-ਹੋਲੀ ਰਘੂਵਰਨ ਨੇ ਆਪਣੇ ਲਈ ਇਕ ਅਜਿਹਾ ਪਲੇਟਫਾਰਮ ਤਿਆਰ ਕੀਤਾ ਕਿ ਦੱਖਣੀ ਇੰਡਸਟਰੀ ਦਾ ਹਰ ਸੁਪਰਸਟਾਰ ਉਸ ਨਾਲ ਕੰਮ ਕਰਨ ਦੇ ਸੁਪਨੇ ਦੇਖਣ ਲੱਗਾ। ਰਘੂਵਰਨ ਆਪਣੇ ਡਾਇਲਾਗ ਡਿਲੀਵਰੀ ਦੇ ਨਕਾਬ-ਅੰਦਾਜ਼ ਅਤੇ ਸਟਾਈਲ ਤੋਂ ਰਘੂਵਰਨ ਜਲਦੀ ਹੀ ਲੋਕਾਂ ਦੇ ਚਹੇਤੇ ਸਟਾਰ ਬਣ ਗਏ। ਉਨ੍ਹਾਂ ਨੇ ਕਈ ਹਿੰਦੀ ਫਿਲਮਾਂ 'ਚ ਕੰਮ ਕੀਤਾ ਅਤੇ ਆਪਣਾ ਵੱਖਰਾ ਝੰਡਾ ਲਹਿਰਾਇਆ।

Tags: RajinikanthLucky CharmRaghuvaranInterviewਰਜਨੀਕਾਂਤਲੱਕੀ ਚਾਰਮਰਘੂਵਰਨਇੰਟਰਵਿਊ