FacebookTwitterg+Mail

ਪੜ੍ਹੋ ਹਾਲੀਵੁੱਡ ਫਿਲਮ 'ਬੇਵਾਚ' 'ਚ ਪ੍ਰਿਅੰਕਾ ਚੋਪੜਾ ਨਾਲ ਕੰਮ ਕਰ ਚੁਕੇ ਪੰਜਾਬੀ ਮੁੰਡੇ ਇੰਦਰਜੀਤ ਦੀ ਖਾਸ ਇੰਟਰਵਿਊ

special interview with inderjit kumar
13 October, 2016 04:34:30 PM
ਜਲੰਧਰ— ਮੂਲ ਰੂਪ 'ਚ ਪੰਜਾਬੀ ਤੇ ਅਮਰੀਕਨ ਸਿਟੀਜ਼ਨ ਇੰਦਰਜੀਤ ਕੁਮਾਰ ਹਾਲੀਵੁੱਡ ਫਿਲਮ ਸਟਾਰ ਹਨ ਤੇ ਹੁਣ ਤਕ 140 ਤੋਂ ਵੱਧ ਹਾਲੀਵੁੱਡ ਫਿਲਮਾਂ ਉਨ੍ਹਾਂ ਨੇ ਕੀਤੀਆਂ ਹਨ। ਬਿਆਸ (ਅੰਮ੍ਰਿਤਸਰ) ਦੇ ਸਾਬਕਾ ਵਿਧਾਇਕ ਡਾਕਟਰ ਵੀਰ ਪਵਨ ਕੁਮਾਰ ਭਾਰਦਵਾਜ ਦੇ ਬੇਟੇ ਇੰਦਰਜੀਤ ਕੁਮਾਰ ਦੀ ਮੁਲਾਕਾਤ ਪਦਮਸ਼੍ਰੀ ਡਾ. ਵਿਜੈ ਚੋਪੜਾ ਜੀ ਨਾਲ ਰਫੀ ਐਵਾਰਡਸ ਸਮਾਰੋਹ 'ਚ ਅੰਮ੍ਰਿਤਸਰ ਵਿਖੇ ਹੋਈ ਤੇ ਉਨ੍ਹਾਂ ਨੇ ਵਿਜੈ ਜੀ ਕੋਲੋਂ ਆਸ਼ੀਰਵਾਦ ਲੈਣ ਲਈ ਜਲੰਧਰ ਉਨ੍ਹਾਂ ਦੇ ਦਫਤਰ ਆ ਕੇ ਆਸ਼ੀਰਵਾਦ ਲਿਆ। ਇਸ ਉਪਰੰਤ 'ਜਗ ਬਾਣੀ ਟੀ. ਵੀ.' ਨਾਲ ਉਨ੍ਹਾਂ ਦੀ ਸੰਖੇਪ ਇੰਟਰਵਿਊ ਹੋਈ, ਜੋ ਇਸ ਤਰ੍ਹਾਂ ਹੈ—
ਸਵਾਲ : ਤੁਸੀਂ ਪੰਜਾਬ ਤੋਂ ਹਾਲੀਵੁੱਡ ਕਿਵੇਂ ਪਹੁੰਚੇ, ਹੁਣ ਤਕ ਕੀਤੀਆਂ ਫਿਲਮਾਂ 'ਚ ਸਬੱਬ ਕਿਵੇਂ ਬਣਿਆ?
ਜਵਾਬ : ਮੈਂ ਅਮਰੀਕਾ ਪਰਿਵਾਰ ਕੋਲ ਗਿਆ, ਸ਼ੌਕ ਬਚਪਨ ਤੋਂ ਅਦਾਕਾਰੀ ਦਾ ਸੀ। 'ਰਾਮਲੀਲਾ' ਕਰਦਾ ਰਿਹਾ। ਇਥੇ ਅਮਰੀਕਾ ਆ ਕੇ ਗੈਸ ਸਟੇਸ਼ਨ ਸ਼ੁਰੂ ਕੀਤਾ। ਇਕ ਅਖਬਾਰ 'ਚ ਹਾਲੀਵੁੱਡ ਫਿਲਮ ਲਈ ਇਸ਼ਤਿਹਾਰ ਆਇਆ ਤੇ ਅਪਲਾਈ ਕੀਤਾ। ਇਸ ਤਰ੍ਹਾਂ 'ਫਿਫਟੀ ਟੂ ਵਨ' ਫਿਲਮ ਮਿਲੀ ਤੇ ਇਸ ਸਬੱਬ ਨਾਲ ਸ਼ੁਰੂਆਤ ਹੋਈ। ਹੁਣ ਤਕ 140 ਤੋਂ ਵੱਧ ਫਿਲਮਾਂ ਕੀਤੀਆਂ ਹਨ।
ਸਵਾਲ : ਸੰਘਰਸ਼ ਬਹੁਤ ਕੀਤਾ ਹੋਵੇਗਾ। ਪਛਾਣ ਕਿਵੇਂ ਬਣੀ ਤੇ ਹਾਲੀਵੁੱਡ ਸਬੰਧੀ ਤੁਹਾਡੇ ਵਿਚਾਰ?
ਜਵਾਬ : ਸ਼ੁਰੂ 'ਚ ਮੁਸ਼ਕਿਲ ਹੋਈ। ਗੋਰੇ ਲੋਕ ਬਾਕੀਆਂ ਨੂੰ ਨਫਰਤ ਕਰਦੇ ਸਨ। ਹੌਸਲਾ ਨਹੀਂ ਹਾਰਿਆ, ਸਭ ਠੀਕ ਹੋ ਗਿਆ। 'ਯੰਗ ਵਾਰ', 'ਆਫ ਸੈਂਟੀਮੈਂਟਲ ਵੈਲਿਊ' ਸਮੇਤ ਕਈ ਫਿਲਮਾਂ ਨੇ ਮੇਰੀ ਪਛਾਣ ਬਣਾਈ। ਹਾਲੀਵੁੱਡ ਅਨੁਸ਼ਾਸਿਤ ਇੰਡਸਟਰੀ ਹੈ।
ਸਵਾਲ : ਤੁਸੀਂ ਸਟੰਟ ਵੀ ਕਰਦੇ ਹੋ, ਖਾਸ ਟਰੇਨਿੰਗ ਲਈ ਤੇ ਸਟੰਟ ਡਾਇਰੈਕਟਰ ਦੇ ਤੌਰ 'ਤੇ ਹੋਰ ਕੀ ਕਰਨਾ ਚਾਹੁੰਦੇ ਹੋ?
ਜਵਾਬ : ਮੈਂ ਕਾਰਾਂ ਦੇ ਸਟੰਟ ਕਰਦਾ ਹਾਂ। ਜੇ. ਪਰਵਿਸ਼ ਤੋਂ ਮੈਂ ਟਰੇਨਿੰਗ ਲਈ ਹੈ। ਜਿਥੇ ਹਾਲੀਵੁੱਡ ਲਈ ਸਟੰਟ ਕਰ ਰਿਹਾ ਹਾਂ, ਉਥੇ ਭਵਿੱਖ 'ਚ ਚੰਡੀਗੜ੍ਹ ਵਿਖੇ ਸਟੰਟ ਅਕੈਡਮੀ ਖੋਲ੍ਹਣ ਦਾ ਵਿਚਾਰ ਹੈ।
ਸਵਾਲ : ਪ੍ਰਿਅੰਕਾ ਚੋਪੜਾ ਨਾਲ ਤੁਸੀਂ ਹਾਲੀਵੁੱਡ ਫਿਲਮ 'ਬੇਵਾਚ' ਵੀ ਕੀਤੀ ਹੈ। ਪ੍ਰਿਅੰਕਾ ਨਾਲ ਅਨੁਭਵ ਕਿਵੇਂ ਦਾ ਰਿਹਾ?
ਜਵਾਬ : ਅਸੀਂ 'ਬੇਵਾਚ' 'ਚ ਇਕੱਠੇ ਹਾਂ, ਉਹ ਬਹੁਤ ਪਿਆਰੀ ਕੁੜੀ ਹੈ। ਪ੍ਰਿਅੰਕਾ ਦਾ ਭਵਿੱਖ ਇਥੇ ਵਧੀਆ ਰਹੇਗਾ। ਉਹ ਬਹੁਤ ਚੰਗੀ ਹੈ।
ਸਵਾਲ : ਤੁਹਾਡੀਆਂ ਹੋਰ ਖਾਸ ਫਿਲਮਾਂ, ਭਵਿੱਖ ਦਾ ਕੀ ਪਲਾਨ ਹੈ?
ਜਵਾਬ : 'ਮਦਰਜ਼ ਡੇਅ', 'ਕੈਪਟਨ ਅਮੇਰਿਕਾ' ਵਰਗੀਆਂ ਫਿਲਮਾਂ ਆਈ ਹਨ। 2016 ਦੇ ਅਖੀਰ ਤਕ ਮੇਰੀਆਂ 14 ਫਿਲਮਾਂ ਹਾਲੀਵੁੱਡ ਦੀਆਂ ਆਉਣਗੀਆਂ। 2017 'ਚ 30 ਫਿਲਮਾਂ ਮੇਰੇ ਕੋਲ ਹਨ। ਮੈਂ ਖੁਦ ਵੀ 'ਥਰਟੀਨ ਓ ਏਟ' ਹਾਲੀਵੁੱਡ ਫਿਲਮ ਬਣਾ ਰਿਹਾ ਹਾਂ। ਇਹ ਫਿਲਮ ਵਿਨ ਸੋਰਿਆਈ ਮੇਰੇ ਨਾਲ ਬਣਾ ਰਹੇ ਹਨ।
ਸਵਾਲ : 'ਥਰਟੀਨ ਓ ਏਟ' ਸਬੰਧੀ ਹੋਰ ਜਾਣਕਾਰੀ।
ਜਵਾਬ : ਇਹ ਫਿਲਮ ਅਮਰੀਕਨ ਫੌਜੀ ਸਟੀਵਨ ਦੀ ਰੀਅਲ ਸਟੋਰੀ ਹੈ, ਜੋ ਅਫਗਾਨ ਯੁੱਧ 'ਚ ਆ ਕੇ ਪਾਕਿਸਤਾਨ-ਭਾਰਤ ਚਲਾ ਗਿਆ ਤੇ ਮੁਸ਼ਕਿਲ ਦੌਰ 'ਚ ਰਿਹਾ। 70 ਫੀਸਦੀ ਅਮਰੀਕਨ 10 ਤੇ 30 ਫੀਸਦੀ ਨਵੇਂ ਸਾਲ ਨੂੰ ਇੰਡੀਆ 'ਚ ਇਹ ਫਿਲਮ ਸ਼ੂਟ ਹੋਵੇਗੀ। ਡੇਵਿਡ ਮੇਰੇ ਹਾਲੀਵੁੱਡ ਪਾਰਟ ਦੇ ਤੇ ਗੁਰਦੀਪ ਸੰਧੂ ਇੰਡੀਆ ਪਾਰਟ ਦੇ ਨਿਰਦੇਸ਼ਕ ਹਨ। ਮੈਂ ਤੇ ਵਿਨ ਸੋਰਿਆਈ ਇਸ ਦੇ ਨਿਰਦੇਸ਼ਕ ਹਾਂ।
ਸਵਾਲ : ਪਾਲੀਵੁੱਡ ਜਾਂ ਹਾਲੀਵੁੱਡ ਵੀ ਆਓਗੇ?
ਜਵਾਬ : ਫਿਲਹਾਲ ਮੈਂ ਹਾਲੀਵੁੱਡ ਲਈ ਹੀ ਕੰਮ ਕੀਤਾ ਹੈ ਤੇ ਕਰ ਰਿਹਾ ਹਾਂ। ਸਮਾਂ ਮਿਲਿਆ ਤਾਂ ਇਕ ਪੰਜਾਬੀ ਫਿਲਮ ਬਣਾਵਾਂਗਾ। ਬਾਲੀਵੁੱਡ ਲਈ ਵੀ ਸਮਾਂ ਚਾਹੀਦਾ ਹੈ। ਮੈਂ ਹਾਲੀਵੁੱਡ 'ਚ ਹੀ ਬਹੁਤ ਸਰਗਰਮ ਹਾਂ।

Tags: ਬੇਵਾਚ ਪ੍ਰਿਅੰਕਾ ਚੋਪੜਾ ਇੰਦਰਜੀਤ ਕੁਮਾਰ Baywatch Priyanka Chopra Inderjit Kumar