You are here : Home >> Entertainment >>

ਸ੍ਰੀ ਅਕਾਲ ਤਖਤ ਸਾਹਿਬ ਦਾ ਗਿੱਪੀ ਗਰੇਵਾਲ ਨੂੰ ਵੱਡਾ ਝਟਕਾ

2017-01-11 PM 06:27:36   

Facebook Tags
ਅੰਮ੍ਰਿਤਸਰ— ਗਿੱਪੀ ਗਰੇਵਾਲ ਨੇ ਹਾਲ ਹੀ 'ਚ ਫਿਲਮ 'ਭਾਈ ਜੈਤਾ' ਦਾ ਪੋਸਟਰ ਸ਼ੇਅਰ ਕੀਤਾ ਹੈ, ਜਿਸ ਤੋਂ ਬਾਅਦ ਉਨ੍ਹਾਂ ਦੀਆਂ ਮੁਸ਼ਕਿਲਾਂ ਵਧਦੀਆਂ ਹੀ ਜਾ ਰਹੀਆਂ ਹਨ। ਗਿਆਨੀ ਗੁਰਬਚਨ ਸਿੰਘ ਜੀ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਨੇ 'ਭਾਈ ਜੈਤਾ' ਫਿਲਮ ਦੇ ਪੋਸਟਰ ਸਬੰਧੀ ਸੰਗਤਾਂ 'ਚ ਰੋਸ ਨੂੰ ਦੇਖਦਿਆਂ ਫਿਲਮ ਬਣਾਉਣ 'ਤੇ ਪੂਰਨ ਤੌਰ 'ਤੇ ਪਾਬੰਧੀ ਲਗਾ ਦਿੱਤੀ ਹੈ। ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ ਜੀ ਨੇ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਇਕ ਕਮੇਟੀ ਬਣਾਈ ਗਈ ਹੈ, ਜੋ ਧਾਰਮਿਕ ਫਿਲਮਾਂ ਬਣਾਉਣ ਸਬੰਧੀ ਪੂਰੀ ਘੋਖ-ਪੜਤਾਲ ਕਰਕੇ ਹੀ ਆਪਣਾ ਫੈਸਲਾ ਦਿੰਦੀ ਹੈ।
ਇਸ 'ਚ ਗੁਰੂ ਸਾਹਿਬਾਨ ਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਸਬੰਧੀ ਐਨੀਮੇਸ਼ਨ ਫਿਲਮ ਹੀ ਬਣਾਈ ਜਾ ਸਕਦੀ ਹੈ। ਸਿੰਘ ਸਾਹਿਬ ਜੀ ਨੇ ਕਿਹਾ ਕਿ ਧਾਰਮਿਕ ਫਿਲਮਾਂ ਬਣਾਉਣ ਸਬੰਧੀ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨਾਲ ਸਲਾਹ ਮਸ਼ਵਾਰਾ ਕੀਤਾ ਜਾਵੇਗਾ ਕਿ ਧਾਰਮਿਕ ਜਥੇਬੰਦੀਆਂ 'ਚੋਂ ਇਕ-ਇਕ ਨੁਮਾਇੰਦਾ ਲੈ ਕੇ ਇਕ ਕਮੇਟੀ ਬਣਾਈ ਜਾਵੇ। ਧਾਰਮਿਕ ਫਿਲਮਾਂ ਬਣਾਉਣ ਲਈ ਪਹਿਲਾਂ ਘੋਖ-ਪੜਤਾਲ ਕਰਕੇ ਹੀ ਅਗਲੀ ਕਾਰਵਾਈ ਕੀਤੀ ਜਾਵੇ ਤੇ ਜੋ ਦਿਸ਼ਾ-ਨਿਰਦੇਸ਼ ਕਮੇਟੀ ਦੇਵੇ, ਉਸ ਅਨੁਸਾਰ ਹੀ ਧਾਰਮਿਕ ਫਿਲਮ ਬਣਾਈ ਜਾਵੇ।
ਇਸ ਸਬੰਧੀ ਭਾਈ ਜੈਤਾ ਜੀ ਫਿਲਮ ਬਣਾਉਣ ਵਾਲੇ ਸਿਮਰਜੀਤ ਸਿੰਘ ਨਾਲ ਵੀ ਗੱਲਬਾਤ ਹੋਈ। ਉਨ੍ਹਾਂ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਨੂੰ ਸਮਰਪਿਤ ਹੁੰਦਿਆਂ ਕਿਹਾ, 'ਮੈਨੂੰ ਜੋ ਹੁਕਮ ਸ੍ਰੀ ਅਕਾਲ ਤਖ਼ਤ ਸਾਹਿਬ ਵਲੋਂ ਹੋਵੇਗਾ, ਮੈਂ ਮੰਨਣ ਨੂੰ ਤਿਆਰ ਹਾਂ।'
 
Contact Us|Advertisement | Archive | Mobile Website | Jobs at Punjab Kesari Group | Sitemap
Copyright @ 2015 pollywood.jagbani.com All Rights Reserved.