FacebookTwitterg+Mail

ਇਸ ਅਦਾਕਾਰਾ ਨੇ 4 ਸਾਲ ਦੀ ਉਮਰ 'ਚ ਹੀ ਕਰ ਦਿੱਤੀ ਸੀ ਆਪਣੇ ਕੈਰੀਅਰ ਦੀ ਸ਼ੁਰੂਆਤ

    1/9
27 March, 2017 03:10:42 PM
ਮੁੰਬਈ- ਬਾਲੀਵੁੱਡ ਅਦਾਕਾਰਾ ਸ਼੍ਰੀਦੇਵੀ ਇਕ ਅਜਿਹੀ ਅਦਾਕਾਰਾ ਹੈ ਜਿਨ੍ਹਾਂ ਨੂੰ ਇਕ ਲੇਡੀ ਅਮਿਤਾਭ ਬੱਚਨ ਦਾ ਟਾਈਟਲ ਦਿੱਤਾ ਜਾਂਦਾ ਸੀ। ਸ਼੍ਰੀਦੇਵੀ ਨੇ ਆਪਣੇ ਕੈਰੀਅਰ ਦੀ ਸ਼ੁਰੂਆਤ 4 ਸਾਲ ਦੀ ਉਮਰ ਤੋਂ ਹੀ ਕਰ ਦਿੱਤੀ ਸੀ। ਉਸ ਸਮੇਂ ਤੋਂ ਲੈ ਕੇ ਹੁਣ ਤੱਕ ਉਨ੍ਹਾਂ ਨੇ ਕਈ ਸੁਪਰਹਿੱਟ ਫਿਲਮਾਂ ਦਿੱਤੀਆਂ ਸਨ। ਹੁਣ ਤਾਂ ਉਹ ਆਪਣੀ ਬੇਟੀ ਨੂੰ ਵੀ ਸੁਪਰਸਟਾਰ ਬਣਾਉਣ ਦੀ ਤਿਆਰੀ 'ਚ ਲੱਗ ਗਈ ਹੈ। ਅੱਜ ਤੁਹਾਨੂੰ ਸ਼੍ਰੀਦੇਵੀ ਦੀ ਇਕ ਅਜਿਹੀ ਫਿਲਮ ਦੇ ਬਾਰੇ 'ਚ ਦੱਸਣ ਜਾ ਰਹੇ ਹਨ, ਜਿਸ ਨੂੰ ਲੈ ਕੇ ਚਰਚਾ ਲੋਕ ਅੱਜ ਤੱਕ ਕਰਦੇ ਹਨ। ਦਰਅਸਲ ਸ਼੍ਰੀਦੇਵੀ ਨੇ ਸਾਲ 1976 ਤੋਂ 1982 ਦੇ ਵਿੱਚ ਕਈ ਸਾਰੀਆਂ ਤਮਿਲ ਅਤੇ ਤੇਲੁਗੁ ਫਿਲਮਾਂ ਕੀਤੀਆਂ, ਜਿਸ 'ਚ ਜ਼ਿਆਦਾਤਰ ਫਿਲਮਾਂ ਉਨ੍ਹਾਂ ਨੇ ਰਜਨੀਕਾਂਤ, ਕਮਲ ਹਾਸਨ ਜਿਹੇ ਸੁਪਰਸਟਾਰਜ਼ ਨਾਲ ਕੀਤੀਆਂ।
ਇਕ ਫਿਲਮ 'ਚ ਸ਼੍ਰੀਦੇਵੀ ਨੇ 13 ਸਾਲ ਦੀ ਉਮਰ 'ਚ ਰਜਨੀਕਾਂਤ ਦੀ ਮਾਂ ਦਾ ਰੋਲ ਨਿਭਾਇਆ ਸੀ। ਇਹ ਇਕ ਤਮਿਲ ਫਿਲਮ ਸੀ ਜਿਸ ਦਾ ਨਾਂ 'ਮੂੰਦਰੂ ਮੁਦਿਚੂ' ਸੀ। ਉਸ ਸਮੇਂ ਰਜਨੀਕਾਂਤ ਸੁਪਰਸਟਾਰ ਹੋਇਆ ਕਰਦੇ ਸਨ। ਪਰ ਹੁਣ ਜਦੋਂ ਫਿਲਮ ਰਿਲੀਜ਼ ਹੋਈ ਤਾਂ ਰਜਨੀਕਾਂਤ ਤੋਂ ਜ਼ਿਆਦਾ ਸ਼੍ਰੀਦੇਵੀ ਦੇ ਕੰਮ ਦੀ ਤਾਰੀਫ ਹੋਈ। ਇਨ੍ਹਾਂ ਹੀ ਨਹੀਂ ਇਸ ਦੇ ਬਾਅਦ ਆਈ ਫਿਲਮ 'ਧਰਮਯੁੱਧ' 'ਚ ਸ਼੍ਰੀਦੇਵੀ ਨੇ ਰਜਨੀਕਾਂਤ ਦੀ ਪ੍ਰੇਮਿਕਾ ਦਾ ਕਿਰਦਾਰ ਨਿਭਾਇਆ ਸੀ। ਵਿਆਹ ਦੇ 15 ਸਾਲ ਬਾਅਦ ਸ਼੍ਰੀਦੇਵੀ ਨੇ ਗੌਰੀ ਸ਼ਿੰਦੇ ਦੀ ਫਿਲਮ 'ਇੰਗਲਿਸ਼ ਵਿੰਗਲਿਸ਼' ਨਾਲ ਵੱਡੇ ਪਰਦੇ 'ਤੇ ਧਮਾਕੇਦਾਰ ਵਾਪਸੀ ਕੀਤੀ ਸੀ। ਬਾਲੀਵੁੱਡ 'ਚ ਸ਼੍ਰੀਦੇਵੀ ਹੀ ਇਕ ਅਜਿਹੀ ਅਦਾਕਾਰਾ ਹੈ ਜੋ ਹਮੇਸ਼ਾ ਚੁਣੌਤੀਪੂਰਨ ਕਿਰਦਾਰ ਬੜੀ ਬਾਖੂਬੀ ਨਾਲ ਨਿਭਾਉਂਦੀ ਆਈ ਹੈ। ਰਜਨੀਕਾਂਤ ਨਾਲ ਸ਼੍ਰੀਦੇਵੀ ਨੇ ਕਈ ਫਿਲਮਾਂ ਕੀਤੀਆਂ, ਜਿਸ 'ਚ ਜ਼ਿਆਦਾਤਰ ਹਿੱਟ ਰਹੀਆਂ।

Tags: Sridevi Rajinikanth Tamil film Moondru Mudichuਸ਼੍ਰੀਦੇਵੀ ਰਜਨੀਕਾਂਤ

About The Author

Anuradha Sharma

Anuradha Sharma is News Editor at Jagbani.