FacebookTwitterg+Mail

ਐਕਸ਼ਨ ਤੇ ਸਸਪੈਂਸ ਨਾਲ ਭਰਪੂਰ ਹੈ ਫਿਲਮ 'ਮੌਮ' ਦਾ ਟੀਜ਼ਰ

02 April, 2017 03:53:53 PM

ਮੁੰਬਈ— ਬਾਲੀਵੁੱਡ ਅਭਿਨੇਤਰੀ ਸ਼੍ਰੀਦੇਵੀ ਦੀ ਫਿਲਮ 'ਮੌਮ' ਦਾ ਟਰੇਲਰ ਰਿਲੀਜ਼ ਕਰ ਦਿੱਤਾ ਗਿਆ ਹੈ। 1 ਅਪ੍ਰੈਲ ਨੂੰ ਯੂਟਿਊਬ 'ਤੇ ਰਿਲੀਜ਼ ਕੀਤੇ ਫਿਲਮ ਦੇ ਟੀਜ਼ਰ ਨੂੰ ਹੁਣ ਤਕ 15 ਲੱਖ ਤੋਂ ਵੀ ਜ਼ਿਆਦਾ ਲੋਕ ਦੇਖ ਚੁੱਕੇ ਹਨ। ਇਸ ਫਿਲਮ 'ਚ ਇਕ ਅਜਿਹੀ ਮਾਂ ਦਾ ਕਿਰਦਾਰ ਹੈ ਜੋ ਆਪਣੀ ਬੇਟੀ ਨੂੰ ਸਮਾਜਿਕ ਬੁਰਾਈਆਂ ਤੋਂ ਬਚਾਉਣ ਲਈ ਹਰ ਸੰਭਵ ਕੋਸ਼ਿਸ਼ ਕਰਦੀ ਹੈ।

ਜ਼ਿਕਰਯੋਗ ਹੈ ਕਿ ਬੀਤੇ ਦਿਨੀਂ ਇਸ ਫਿਲਮ ਦਾ ਪੋਸਟਰ ਰਿਲੀਜ ਕੀਤਾ ਗਿਆ ਸੀ। ਇਸ ਫਿਲਮ 'ਚ ਨਵਾਜ਼ੂਦੀਨ ਸਿਦਿੱਕੀ , ਅਕਸ਼ੇ ਖੰਨਾ, ਸ਼੍ਰੀ ਦੇਵੀ ਆਦਿ ਨਜ਼ਰ ਆਉਣਗੇ। ਮੋਸ਼ਨ ਪੋਸਟਰ ਦੇ ਕੈਪਸ਼ਨ 'ਚ ਲਿਖਿਆ ਗਿਆ ਸੀ ਕਿ ਮਾਂ ਦਾ ਪਿਆਰ ਸੀਮਾਵਾਂ ਨਹੀਂ ਜਾਣਦੀ। ਇਸ ਪੋਸਟਰ 'ਚ ਨਵਾਜ਼ੂਦੀਨ ਸਿਦਿੱਕੀ ਦੀ ਅਵਾਜ਼ ਵੀ ਆਉਂਦੀ ਸੁਣੀ ਗਈ ਸੀ। 1 ਮਿੰਟ 6 ਸੈਕੇਂਡ ਦਾ ਇਹ ਟੀਜ਼ਰ ਦੇਖ ਕੇ ਤੁਹਾਨੂੰ ਥ੍ਰਿਲਰ ਅਤੇ ਸੰਸਪੈਂਸ ਦਾ ਪੂਰਾ ਮਜਾ ਆਵੇਗਾ।


Tags: Sridevi Mom Akshaye Khanna Nawazuddin Siddiqui ਸ਼੍ਰੀਦੇਵੀ ਮੌਮ