FacebookTwitterg+Mail

'ਮੌਮ' ਦਾ ਦੂਜਾ ਟਰੇਲਰ ਰਿਲੀਜ਼, ਆਪਣੀ ਬੇਟੀ ਦਾ ਬਦਲਾ ਲੈਣ ਨਿਕਲੀ ਸ਼੍ਰੀਦੇਵੀ (ਵੀਡੀਓ)

sridevi
23 June, 2017 02:36:59 PM

ਮੁੰਬਈ— ਬਾਲੀਵੁੱਡ ਅਭਿਨੇਤਰੀ ਸ਼੍ਰੀਦੇਵੀ ਦੀ ਫਿਲਮ 'ਮੌਮ' ਇਨ੍ਹੀਂ ਦਿਨੀਂ ਕਾਫੀ ਚਰਚਾ 'ਚ ਹੈ। ਹਾਲ ਹੀ 'ਚ ਇਸ ਫਿਲਮ ਦਾ ਦੂਜਾ ਟਰੇਲਰ ਰਿਲੀਜ਼ ਹੋਇਆ ਹੈ। ਇਸ ਟਰੇਲਰ 'ਚ ਸ਼੍ਰੀਦੇਵੀ ਕਹਿ ਰਹੀ ਹੈ ਕਿ ਕੋਈ ਨਹੀਂ ਸਮਝ ਸਕਦਾ ਕਿ ਮਾਂ ਕੀ ਮਹਿਸੂਸ ਕਰ ਰਹੀ ਹੈ। ਇਸ ਵੀਡੀਓ 'ਚ ਬੇਟੀ ਆਰਿਆ ਦੇ ਲਈ ਲੜਦੀ ਹੋਈ ਨਜ਼ਰ ਆਉਂਦੀ ਹੈ। ਹਾਲਾਂਕਿ ਪਹਿਲੇ ਟਰੇਲਰ ਦੀ ਸਾਫ ਨਹੀਂ ਹੋਇਆ ਕਿ ਇਸ ਮਾਂ 'ਤੇ ਕਿਹੜੀ ਪਰੇਸ਼ਾਨੀ ਆਈ ਹੈ। 


ਜ਼ਿਕਰਯੋਗ ਹੈ ਕਿ ਸ਼੍ਰੀਦੇਵੀ ਦੀ ਇਸ ਫਿਲਮ 'ਚ ਬਾਲੀਵੁੱਡ ਅਭਿਨੇਤਾ ਨਵਾਜ਼ੂਦੀਨ ਸਿੱਦਿਕੀ ਅਹਿਮ ਭੂਮਿਕਾ ਨਿਭਾਅ ਰਹੇ ਹਨ। ਹਾਲ ਹੀ 'ਚ ਇਸ ਅਭਿਨੇਤਰੀ ਨੇ ਫਿਲਮ ਫੇਅਰ ਮੈਗਜੀਨ ਲਈ ਫੋਟੋਸ਼ੂਟ ਕਰਵਾਇਆ ਹੈ। ਜਿਸ 'ਚ ਉਹ ਬਲੈਕ ਡਰੈੱਸ ਪਹਿਣੇ ਬੇਹੱਦ ਖੂਬਸੂਰਤ ਨਜ਼ਰ ਆ ਰਹੀ ਹੈ। ਇਸ ਤੋਂ ਇਲਾਵਾ ਇਹ ਫਿਲਮ 7 ਜੁਲਾਈ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਵੇਗੀ।


Tags: Sridevi Mom Nawazuddin Siddiqui Hindi Film Trailer ਸ਼੍ਰੀਦੇਵੀ ਮੌਮ