FacebookTwitterg+Mail

ਸ਼੍ਰੀਦੇਵੀ ਦੀ ਫਿਲਮ 'ਮੌਮ' ਨੂੰ ਸੈਂਸਰ ਬੋਰਡ ਵੱਲੋਂ ਮਿਲਿਆ U/A ਸਰਟੀਫਿਕੇਟ

sridevi
26 June, 2017 06:54:12 PM

ਮੁੰਬਈ— ਬਾਲੀਵੁੱਡ ਅਭਿਨੇਤਰੀ ਸ਼੍ਰੀਦੇਵੀ ਦੀ ਆਉਣ ਵਾਲੀ ਫਿਲਮ 'ਮੌਮ' ਇਨ੍ਹੀਂ ਦਿਨੀਂ ਕਾਫੀ ਚਰਚਾ 'ਚ ਹੈ। ਇਸ ਫਿਲਮ ਨੂੰ ਸੈਂਸਰ ਬੋਰਡ ਵੱਲੋਂ ਬਿਨਾ ਕੱਟ ਲਗਾਏ ਯ. ਏ. ਸਰਟੀਫਿਕੇਟ ਦੇ ਕੇ ਪਾਸ ਕੀਤਾ ਗਿਆ ਹੈ। ਇਸ ਫਿਲਮ ਨੂੰ ਸੈਂਸਰ ਬੋਰਡ ਵੱਲੋਂ ਕਾਫੀ ਤਾਰੀਫਾਂ ਮਿਲੀਆਂ ਹਨ। ਬਿਨ੍ਹਾਂ ਕਿਸੇ ਆਡੀਓ ਜਾਂ ਸੀਨਜ਼ ਕੱਟ ਦੇ ਫਿਲਮ ਨੂੰ ਯੂ . ਏ . ਸਰਟੀਫਿਕੇਟ ਮਿਲਿਆ ਹੈ। ਸੈਂਸਰ ਬੋਰਡ ਦੇ ਪ੍ਰਧਾਨ ਪਹਿਲਾਜ ਨਿਹਲਾਨੀ ਨੇ ਫਿਲਮ ਨੂੰ ਆਧੁਨਿਕ ਜਮਾਨੇ ਦੀ ਮਦਰ ਇੰਡੀਆ ਕਰਾਰ ਦਿੱਤਾ ਹੈ। 
ਸੂਤਰਾਂ ਮੁਤਾਬਕ ਸੀ. ਬੀ. ਐਫ. ਸੀ. ਦੇ ਇਕ ਸੂਤਰ ਨੇ ਦੱਸਿਆ ਕਿ ਬੋਰਡ ਦੇ ਮੈਬਰਾਂ ਨੇ ਸ਼ੁਕਰਵਾਰ ਨੂੰ ਫਿਲਮ ਦੇਖੀ ਸੀ ਅਤੇ ਇਸ ਨੂੰ ਦੇਖਣ ਤੋਂ ਬਾਅਦ ਮਹਿਲਾਵਾਂ ਦੀਆਂ ਅੱਖਾਂ 'ਚ ਅੱਥਰੂ ਆ ਗਏ ਸੀ। ਸ਼੍ਰੀਦੇਵੀ ਦੀ ਇਸ ਫਿਲਮ 'ਚ ਪਰਫਾਰਮੇਂਸ ਬਿਲਕੁਲ ਅਜਿਹਾ ਪ੍ਰਭਾਵ ਪਾਵੇਗੀ ਜਿਵੇਂ ਨਰਗਿਸ ਦੀ ਮਦਰ ਇੰਡੀਆ ਨੇ ਪਾਇਆ ਸੀ। ਇਸ ਤੋਂ ਇਲਾਵਾ ਫਿਲਮ 'ਚ ਬਾਲੀਵੁੱਡ ਅਭਿਨੇਤਾ ਨਵਾਜ਼ੂਦੀਨ ਸਿੱਦਿਕੀ ਅਤੇ ਅਕਸ਼ੇ ਖੰਨਾ ਅਹਿਮ ਕਿਰਦਾਰ 'ਚ ਨਜ਼ਰ ਆਉਣਗੇ। ਇਹ ਫਿਲਮ ਸਿਨੇਮਾਘਰਾਂ 'ਚ 7 ਜੁਲਾਈ ਨੂੰ ਰਿਲੀਜ਼ ਹੋਵੇਗੀ।


Tags: Sridevi Censor Board Mom Nawazuddin Siddiqui UA Certificate ਸ਼੍ਰੀਦੇਵੀ ਸੈਂਸਰ ਬੋਰਡ