FacebookTwitterg+Mail

ਜਦੋਂ ਸ਼੍ਰੀਦੇਵੀ ਨੇ ਆਪਣੇ ਪਿਆਰ ਦੇ ਜਾਲ 'ਚ ਫਸਾਉਣ ਲਈ ਇਸ ਜੋੜੀ 'ਚ ਪਾਉਣੀ ਚਾਹੀ ਸੀ ਦਰਾੜ

sridevi
13 August, 2017 02:08:05 PM

ਮੁੰਬਈ— ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਸ਼੍ਰੀਦੇਵੀ ਅੱਜ ਆਪਣੇ 53ਵਾਂ ਜਨਮਦਿਨ ਮਨਾ ਰਹੀ ਹੈ। ਸ਼੍ਰੀ ਦੇਵੀ ਬਾਲੀਵੁੱਡ ਦੀਆਂ ਉਨ੍ਹਾਂ ਮਸ਼ਹੂਰ ਅਭਿਨੇਤਰੀਆਂ 'ਚੋਂ ਇਕ ਹੈ, ਜਿਨ੍ਹਾਂ ਨੇ ਅਦਾਕਾਰੀ ਦੇ ਨਾਲ-ਨਾਲ ਖੂਬਸੂਰਤੀ ਲਈ ਵੀ ਜਣਿਆ ਜਾਂਦਾ ਹੈ। ਸ਼੍ਰੀਦੇਵੀ ਨੂੰ ਖੂਬਸੂਰਤੀ ਦਾ ਪਟਾਰਾ ਵੀ ਆਖਿਆ ਜਾਂਦਾ ਹੈ। ਸ਼੍ਰੀਦੇਵੀ ਬੋਨੀ ਕਪੂਰ ਨਾਲ ਅਫੇਅਰ ਨੂੰ ਲੈ ਕੇ ਵੀ ਕਾਫੀ ਚਰਚਾ 'ਚ ਰਹਿ ਚੁੱਕੀ ਹੈ। 

Punjabi Bollywood Tadka
ਸੂਤਰਾਂ ਮੁਤਾਬਕ ਸਾਲ 1984 'ਚ ਰਿਲੀਜ਼ ਹੋਈ ਫਿਲਮ 'ਜਾਗ ਉਠਾ ਇਨਸਾਨ' ਦੀ ਸ਼ੂਟਿੰਗ ਦੌਰਾਨ ਮਿਥੁਨ ਤੇ ਸ਼੍ਰੀਦੇਵੀ ਦੀਆਂ ਨਜ਼ਦੀਕੀਆਂ ਵਧੀਆਂ ਸਨ। ਹਾਲਾਂਕਿ ਸ਼੍ਰੀਦੇਵੀ ਨੂੰ ਇਹ ਗੱਲ ਦਾ ਪਤਾ ਸੀ ਕਿ ਮਿਥੁਨ ਵਿਆਹੁਤਾ ਹੈ ਪਰ ਫਿਰ ਵੀ ਇਸ ਗੱਲ 'ਤੇ ਉਸ ਨੂੰ ਕੋਈ ਇਤਰਾਜ ਨਹੀਂ ਸੀ।

Punjabi Bollywood Tadka

ਦੋਵਾਂ 'ਚ ਕਾਫੀ ਗੂੜ੍ਹੇ ਸੰਬੰਧ ਸਨ। ਜਦੋਂ ਦੋਵਾਂ ਦਾ ਪਿਆਰ ਕਾਫੀ ਜ਼ਿਆਦਾ ਵਧ ਗਿਆ ਸੀ ਤਾਂ ਯੋਗਿਤਾ ਨੇ ਮਿਥੁਨ ਨੂੰ ਸਮਝਾਉਣਾ ਸ਼ੁਰੂ ਕਰ ਦਿੱਤਾ।

Punjabi Bollywood Tadka

ਯੋਗਿਤਾ ਨੇ ਕਈ ਵਾਰ ਮਿਥੁਨ ਨੂੰ ਸ਼੍ਰੀਦੇਵੀ ਨਾਲੋਂ ਆਪਣਾ ਰਿਸ਼ਤਾ ਤੋੜਨ ਨੂੰ ਕਿਹਾ। ਹਾਲਾਂਕਿ ਬਾਵਜੂਦ ਇਸ ਦੇ ਮਿਥੁਨ ਸਮਝਣ ਲਈ ਤਿਆਰ ਹੀ ਨਹੀਂ ਸੀ। ਇਸ ਤੋਂ ਬਾਅਦ ਯੋਗਿਤਾ ਬਾਲੀ ਨੇ ਮਿਥੁਨ ਨੂੰ ਚੇਤਾਵਨੀ ਦਿੱਤੀ ਕਿ ਜੇਕਰ ਉਸ ਨੇ ਇਹ ਰਿਸ਼ਤਾ ਨਾ ਤੋੜਿਆ ਤਾਂ ਉਹ ਆਪਣੀ ਜਾਨ ਦੇ ਦੇਵੇਗੀ।

Punjabi Bollywood Tadka

ਜਦੋਂ ਯੋਗਿਤਾ ਨੇ ਦੇਖਿਆ ਕਿ ਮੇਰੀ ਕਿਸੇ ਵੀ ਗੱਲ ਦਾ ਮਿਥੁਨ 'ਤੇ ਕੋਈ ਅਸਰ ਨਹੀਂ ਹੋ ਰਿਹਾ ਤਾਂ ਉਸ ਨੇ ਖੁਦਖੁਸ਼ੀ ਕਰਨ ਦੀ ਕੋਸ਼ਿਸ਼ ਕੀਤੀ।

Punjabi Bollywood Tadka

ਇਸ ਲਈ ਉਸ ਨੇ ਜਾਨਲੇਵਾ ਦਵਾਈਆਂ ਦਾ ਓਵਰਡੋਜ ਲੈ ਲਿਆ ਸੀ। ਹਾਲਾਂਕਿ ਬਾਅਦ 'ਚ ਉਸ ਨੂੰ ਬਚਾਅ ਲਿਆ ਗਿਆ ਸੀ। ਇਸ ਘਟਨਾ ਤੋਂ ਬਾਅਦ ਸ਼੍ਰੀਦੇਵੀ ਨੂੰ ਵੀ ਅਹਿਸਾਸ ਹੋਇਆ ਕਿ, ਮੈਂ ਗਲਤ ਕਰ ਰਹੀ ਹਾਂ।

Punjabi Bollywood Tadka

ਇਸ ਤੋਂ ਬਾਅਦ ਸ਼੍ਰੀਦੇਵੀ ਤੇ ਮਿਥੁਨ ਨੇ ਇਕ ਦੂਜੇ ਨਾਲੋਂ ਆਪਣਾ ਰਿਸ਼ਤਾ ਤੋੜ ਲਿਆ ਸੀ।


Tags: Bollywood CelebritySridevibirthday specialBoney KapoorYogeeta BaliMithun Chakrabortyਸ਼੍ਰੀਦੇਵੀ ਜਨਮਦਿਨਮਿਥੁਨ ਚੱਕਰਵਰਤੀ