FacebookTwitterg+Mail

ਦਿਹਾਂਤ ਤੋਂ ਪਹਿਲਾਂ ਸ਼੍ਰੀਦੇਵੀ ਦਾ ਆਖਰੀ ਵੀਡੀਓ ਆਇਆ ਸਾਹਮਣੇ

sridevi
25 February, 2018 05:07:26 PM

ਮੁੰਬਈ(ਬਿਊਰੋ)— ਬਾਲੀਵੁੱਡ ਮਸ਼ਹੂਰ ਅਦਾਕਾਰਾ ਸ਼੍ਰੀਦੇਵੀ ਦੇ ਦਿਹਾਂਤ ਨਾਲ ਪੂਰੀ ਫਿਲਮ ਇੰਡਸਟਰੀ ਸਦਮੇ 'ਚ ਹੈ। ਕਿਸੇ ਨੂੰ ਯਕੀਨ ਨਹੀਂ ਹੋ ਰਿਹਾ ਕਿ 54 ਸਾਲ ਦੀ ਸ਼੍ਰੀਦੇਵੀ ਹੁਣ ਇਸ ਦੁਨੀਆ 'ਚ ਨਹੀਂ ਰਹੀ। ਅਦਾਕਾਰਾ ਦੀ ਮੌਤ ਰਾਤ 11-11:30 ਵਜੇ ਦੇ ਕਰੀਬ ਹੋਈ।  ਦੱਸਿਆ ਜਾ ਰਿਹਾ ਹੈ ਕਿ ਉਨ੍ਹਾਂ ਦੀ ਮੌਤ ਅਚਾਨਕ ਦਿਲ ਦਾ ਦੌਰਾ ਪੈਣ ਕਾਰਨ ਹੋਈ ਹੈ। ਸ਼੍ਰੀਦੇਵੀ ਦਾ ਦੁਬਈ 'ਚ ਦਿਹਾਂਤ ਹੋਣ ਤੋਂ ਪਹਿਲਾਂ ਦਾ ਇਕ ਵੀਡੀਓ ਸਾਹਮਣੇ ਆਇਆ ਹੈ।

ਤੇਲੁਗੁ ਫਿਲਮ ਐਕਟਰ, ਨਿਰਦੇਸ਼ਕ ਤੇ ਫਿਲਮ ਅਲੋਚਕ ਮਹੇਸ਼ ਕਾਠੀ ਨੇ ਆਪਣੇ ਟਵਿਟਰ ਅਕਾਊਂਟ 'ਤੇ ਇਹ ਵੀਡੀਓ ਸ਼ੇਅਰ ਕੀਤਾ ਹੈ। ਵੀਡੀਓ 'ਚ ਸ਼੍ਰੀਦੇਵੀ ਦੁਬਈ 'ਚ ਮੋਹਿਤ ਮਾਰਵਾਹ ਦੇ ਵਿਆਹ 'ਚ ਬੇਟੀ ਖੁਸ਼ੀ ਕਪੂਰ ਤੇ ਪਤੀ ਬੋਨੀ ਕਪੂਰ ਨਾਲ ਪੁੱਜੀ ਸੀ। ਮੋਹਿਤ ਬੋਨੀ, ਅਨਿਲ ਕਪੂਰ ਤੇ ਸੰਜੇ ਕਪੂਰ ਦੇ ਭਾਣਜਾ ਹੈ।


Tags: SrideviDies DubaiBoney Kapoor Khushi Kapoor Bollywood Celebrity

Edited By

Sunita

Sunita is News Editor at Jagbani.