FacebookTwitterg+Mail

ਸ਼੍ਰੀਦੇਵੀ ਦੀ ਮੌਤ ਨਾਲ ਬਾਲੀਵੁੱਡ ਸਦਮੇ 'ਚ, ਟਵਿਟਰ 'ਤੇ ਮਸ਼ਹੂਰ ਹਸਤੀਆਂ ਨੇ ਦਿੱਤੀ ਸ਼ਰਧਾਂਜਲੀ

sridevi
25 February, 2018 12:41:00 PM

ਮੁੰਬਈ(ਬਿਊਰੋ)— ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਸ਼੍ਰੀਦੇਵੀ ਦਾ ਸ਼ਨੀਵਾਰ ਦੇਰ ਰਾਤ ਦੁਬਈ 'ਚ ਦਿਲ ਦਾ ਦੌਰਾ ਪੈਣ ਕਾਰਨ ਦਿਹਾਂਤ ਹੋ ਗਿਆ। ਉਸ ਦੇ ਪਰਿਵਾਰਿਕ ਮੈਬਰ ਸੰਜੇ ਕਪੂਰ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ। ਸ਼੍ਰੀਦੇਵੀ 54 ਸਾਲ ਦੀ ਸੀ।

ਸ਼੍ਰੀਦੇਵੀ ਪਤੀ ਬੋਨੀ ਕਪੂਰ ਤੇ ਛੋਟੀ ਬੇਟੀ ਖੁਸ਼ੀ ਨਾਲ ਇਕ ਪਰਿਵਾਰਿਕ ਵਿਆਹ 'ਚ ਪੁੱਜੀ ਸੀ।

ਜਿਸ ਨੇ ਵੀ ਉਨ੍ਹਾਂ ਦੇ ਦਿਹਾਂਤ ਦੀ ਖਬਰ ਸੁਣੀ ਪਹਿਲਾਂ ਤਾਂ ਉਸ ਨੇ ਇਸ ਗੱਲ 'ਤੇ ਭਰੋਸਾ ਨਾ ਹੋਇਆ ਕਿਉਂਕਿ ਸੋਸ਼ਲ ਮੀਡੀਆ ਸਟਾਰਸ ਬਾਰੇ ਇਸ ਤਰ੍ਹਾਂ ਦੀਆਂ ਅਫਵਾਹਾਂ ਉਡਦੀਆਂ ਹੀ ਰਹਿੰਦੀਆਂ ਹਨ ਪਰ ਜਿਵੇਂ ਇਹ ਗੱਲ ਦੀ ਪੁਸ਼ਟੀ ਹੋਈ ਤਾਂ ਬਾਲੀਵੁੱਡ 'ਚ ਸੋਗ ਦੀ ਲਹਿਰ ਛਾਅ ਗਈ।

ਅਮਿਤਾਭ ਬੱਚਨ ਤੋਂ ਲੈ ਕੇ ਪ੍ਰਿਯੰਕਾ ਚੋਪੜਾ, ਸੁਸ਼ਮਿਤਾ ਸੇਨ ਸਮੇਤ ਹੋਰਨਾਂ ਵੱਡੀਆਂ ਹਸਤੀਆਂ ਨੇ ਟਵੀਟ ਕਰਕੇ ਸ਼ਰਧਾਂਜਲੀ ਦਿੱਤੀ।

 

 

 


Tags: SrideviDies DubaiBoney Kapoor Khushi Kapoor Bollywood Celebrity

Edited By

Sunita

Sunita is News Editor at Jagbani.