FacebookTwitterg+Mail

ਦੁਬਈ ਤੋਂ ਲਿਆਂਦੀ ਜਾਵੇਗੀ ਸ਼੍ਰੀਦੇਵੀ ਦੀ ਮ੍ਰਿਤਕ ਦੇਹ, ਬਾਅਦ ਦੁਪਹਿਰ ਹੋਵੇਗਾ ਸਸਕਾਰ

sridevi
25 February, 2018 02:20:31 PM

ਮੁੰਬਈ(ਬਿਊਰੋ)— ਬਾਲੀਵੁੱਡ ਅਦਾਕਾਰਾ ਸ਼੍ਰੀਦੇਵੀ ਦੀ ਸ਼ਨੀਵਾਰ ਦੇਰ ਰਾਤ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। ਉਹ ਅਜੇ ਸਿਰਫ 54 ਸਾਲ ਦੀ ਸੀ। ਉਸ ਨੇ ਦੁਬਈ 'ਚ ਆਖਰੀ ਸਾਹ ਲਿਆ। ਸ਼੍ਰੀਦੇਵੀ ਇਕ ਵਿਆਹ ਸਮਾਰੋਹ 'ਚ ਸ਼ਾਮਲ ਹੋਣ ਦੁਬਈ ਗਈ ਸੀ। ਉਨ੍ਹਾਂ ਦੀ ਮੌਤ ਦੀ ਖਬਰ ਦੀ ਪੁਸ਼ਟੀ ਸੰਜੇ ਕਪੂਰ ਨੇ ਕੀਤੀ। ਸ਼੍ਰੀਦੇਵੀ ਦੇ ਮ੍ਰਿਤਕ ਸਰੀਰ ਨੂੰ ਮੁੰਬਈ ਲਿਆਉਣ ਦੀ ਤਿਆਰੀ ਕੀਤੀ ਜਾ ਰਹੀ ਹੈ। ਦੱਸ ਦੇਈਏ ਕਿ ਸ਼੍ਰੀਦੇਵੀ ਦਾ ਮ੍ਰਿਤਕ ਸਰੀਰ ਦੁਪਹਿਰ 12-2 ਵਜੇ ਦੇ ਕਰੀਬ ਅੰਤਰ ਰਾਸ਼ਟਰੀ ਹਵਾਈ ਅੱਡੇ ਮੁੰਬਈ 'ਤੇ ਆ ਜਾਵੇਗਾ।
ਦੱਸਣਯੋਗ ਹੈ ਕਿ 54 ਸਾਲਾਂ ਸ਼੍ਰੀਦੇਵੀ ਦਾ ਜਨਮ 13 ਅਗਸਤ 1963 ਨੂੰ ਹੋਇਆ ਤੇ ਉਨ੍ਹਾਂ ਨੇ 1970 'ਚ ਬਾਲ ਕਲਾਕਾਰ ਦੇ ਰੂਪ 'ਚ ਤਾਮਿਲ ਫਿਲਮ ਤੋਂ ਆਪਣੇ ਫਿਲਮੀ ਕਰੀਅਰ ਦੀ ਸ਼ੁਰੂਆਤ ਕੀਤੀ ਸੀ। ਉਨ੍ਹਾਂ ਨੇ ਬਹੁਤ ਸਾਰੀਆਂ ਤਾਮਿਲ ਫਿਲਮਾਂ, ਮਲਿਆਲਮ, ਕੰਨੜ, ਹਿੰਦੀ ਫਿਲਮਾਂ 'ਚ ਕੰਮ ਕੀਤਾ। ਬਾਲੀਵੁੱਡ 'ਚ ਸ਼੍ਰੀਦੇਵੀ ਨੇ ਫਿਲਮ 'ਸੋਲਹਵਾਂ ਸਾਵਨ' ਨਾਲ ਸ਼ੁਰੂਆਤ ਕੀਤੀ। 2 ਜੂਨ 1996 'ਚ ਉਨ੍ਹਾਂ ਨੇ ਨਿਰਦੇਸ਼ਕ ਬੋਨੀ ਕਪੂਰ ਨਾਲ ਵਿਆਹ ਕਰ ਲਿਆ। ਸ਼੍ਰੀਦੇਵੀ ਦੀਆਂ 2 ਬੇਟੀਆਂ ਜਾਨਵੀ ਕਪੂਰ ਤੇ ਖੁਸ਼ੀ ਕਪੂਰ ਹਨ। ਬੋਨੀ ਕਪੂਰ ਮਸ਼ਹੂਰ ਅਦਾਕਾਰ ਅਨਿਲ ਕਪੂਰ ਦਾ ਭਰਾ ਹੈ। ਦੋ ਦਹਾਕਿਆਂ ਤਕ ਸਿਲਵਰ ਸਕਰੀਨ 'ਤੇ ਸਾਰਿਆਂ ਦਾ ਮਨ ਮੋਹਣ ਵਾਲੀ ਸ਼੍ਰੀਦੇਵੀ ਨੇ ਹਾਲ ਹੀ 'ਚ 'ਮਾਮ' ਫਿਲਮ 'ਚ ਅਹਿਮ ਭੂਮਿਕਾ ਨਿਭਾਈ ਸੀ। ਇਸ ਤੋਂ ਪਹਿਲਾਂ 'ਇੰਗਲਿਸ਼ ਵਿੰਗਲਿਸ਼' ਫਿਲਮ 'ਚ ਕਮਬੈਕ ਕਰ ਉਨ੍ਹਾਂ ਨੇ ਪਰਦੇ 'ਤੇ ਜ਼ਬਰਦਸਤ ਵਾਪਸੀ ਕੀਤੀ ਸੀ। ਸ਼੍ਰੀਦੇਵੀ ਨਾਲ ਖੁਦਾ ਗਵਾਹ, ਮਿਸਟਰ ਇੰਡੀਆ ਤੇ ਚਾਂਦਨੀ ਵਰਗੀਆਂ ਵੱਡੀਆਂ ਸੁਪਰਹਿੱਟ ਫਿਲਮਾਂ ਦੇ ਨਾਂ ਵੀ ਜੁੜੇ ਹੋਏ ਹਨ।


Tags: SrideviDies DubaiBoney Kapoor Khushi Kapoor Bollywood Celebrity

Edited By

Sunita

Sunita is News Editor at Jagbani.