FacebookTwitterg+Mail

ਦਿਲ ਦੇ ਦੌਰੇ ਤੋਂ ਬਾਅਦ ਬਾਥਰੂਮ 'ਚ ਜਾ ਡਿੱਗੀ ਸ਼੍ਰੀਦੇਵੀ, ਦੁਬਈ 'ਚ ਹੋ ਰਿਹਾ ਪੋਸਟਮਾਰਟਮ

sridevi
25 February, 2018 03:52:42 PM

ਨਵੀਂ ਦਿੱਲੀ(ਬਿਊਰੋ)— ਬਾਲੀਵੁੱਡ ਦੀ ਪਹਿਲੀ ਚੁਲਬੁਲੀ ਅਦਾਕਾਰਾ ਸ਼੍ਰੀਦੇਵੀ, ਜੋ ਆਪਣੀਆਂ ਅਦਾਵਾਂ ਨਾਲ ਲੱਖਾਂ ਦਿਲਾਂ 'ਤੇ ਰਾਜ ਕਰਦੀ ਸੀ, ਉਹ ਅੱਜ ਸਾਡੇ 'ਚ ਨਹੀਂ ਰਹੀ। ਸ਼੍ਰੀਦੇਵੀ ਦੀ ਐਕਟਿੰਗ ਤੇ ਖੂਬਸੂਰਤੀ ਦੇ ਲੱਖਾਂ ਲੋਕ ਕਾਇਲ ਸਨ। ਦੱਸ ਦੇਈਏ ਕਿ ਸ਼੍ਰੀਦੇਵੀ ਪਤੀ ਬੋਨੀ ਕਪੂਰ ਤੇ ਧੀ ਖੁਸ਼ੀ ਕਪੂਰ ਨਾਲ ਦੁਬਈ 'ਚ ਭਾਣਜੇ ਮੋਹਿਤ ਦੇ ਵਿਆਹ 'ਚ ਪੁੱਜੀ ਸੀ। ਵਿਆਹ ਤੋਂ ਪਰਤ ਕੇ ਜਦੋਂ ਸ਼੍ਰੀਦੇਵੀ ਦੁਬਈ ਦੇ ਹੋਟਲ 'ਚ ਆਈ ਸੀ ਤਾਂ ਉਸ ਸਮੇਂ ਉਨ੍ਹਾਂ ਨੂੰ ਦਿਲ ਦਾ ਦੌਰਾ ਪਿਆ। ਯੂ. ਏ. ਈ. 'ਚ ਭਾਰਤ ਦੇ ਰਾਜਦੂਤ ਨਵਦੀਪ ਸੂਰੀ ਨੇ ਇਸ ਖਬਰ 'ਤੇ ਮੋਹਰ ਲਾਉਂਦੇ ਹੋਏ ਕਿਹਾ ਹੈ ਕਿ ਦਿਲ ਦਾ ਦੌਰਾ ਪੈਣ ਤੋਂ ਬਾਅਦ ਸ਼੍ਰੀਦੇਵੀ ਬਾਥਰੂਮ 'ਚ ਡਿੱਗ ਗਈ ਸੀ। ਇਸ ਤੋਂ ਬਾਅਦ ਉਨ੍ਹਾਂ ਨੂੰ ਹਸਪਤਾਲ ਲੈ ਜਾਇਆ ਗਿਆ ਪਰ ਉਦੋਂ ਤੱਕ ਸ਼੍ਰੀਦੇਵੀ ਦਮ ਤੋੜ ਚੁੱਕੀ ਸੀ। ਹਾਲ ਹੀ 'ਚ ਦੁਬਈ ਤੋਂ ਸ਼੍ਰੀਦੇਵੀ ਦੀਆਂ 2 ਤਸਵੀਰਾਂ ਸਾਹਮਣੇ ਆਈਆਂ ਹਨ, ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ।
Punjabi Bollywood Tadka
ਦੱਸ ਦੇਈਏ ਕਿ ਸ਼੍ਰੀਦੇਵੀ ਨੂੰ ਰਾਤ 11 ਵਜੇ ਦੇ ਕਰੀਬ ਦਿਲ ਦਾ ਦੌਰਾ ਪਿਆ। ਉਨ੍ਹਾਂ ਦੀ ਮੌਤ ਦੀ ਪੁਸ਼ਟੀ ਸੰਜੇ ਕਪੂਰ ਨੇ ਕੀਤੀ, ਜੋ ਕਿ ਪੂਰੀ ਤਰ੍ਹਾਂ ਸਦਮੇ 'ਚ ਹੈ। ਉਨ੍ਹਾਂ ਨੇ ਦੱਸਿਆ ਕਿ ਸ਼੍ਰੀਦੇਵੀ ਨੂੰ ਹਾਰਟ ਅਟੈਕ ਨਾਲ ਜੁੜੀ ਕੋਈ ਬੀਮਾਰੀ ਨਹੀਂ ਸੀ। ਅਜੇ ਦੁਬਈ 'ਚ ਸ਼੍ਰੀਦੇਵੀ ਦਾ ਪੋਸਟਮਾਰਟਮ ਹੋ ਰਿਹਾ ਹੈ। ਇਸ ਤੋਂ ਬਾਅਦ ਹੀ ਉਨ੍ਹਾਂ ਦਾ ਮ੍ਰਿਤਕ ਸਰੀਰ ਪਰਿਵਾਰ ਨੂੰ ਦਿੱਤਾ ਜਾਵੇਗਾ। ਅਮਿਤਾਭ ਬੱਚਨ ਤੋਂ ਲੈ ਕੇ ਪ੍ਰਿਯੰਕਾ ਚੋਪੜਾ, ਸੁਸ਼ਮਿਤਾ ਸੇਨ ਸਮੇਤ ਹੋਰਨਾਂ ਵੱਡੀਆਂ ਹਸਤੀਆਂ ਨੇ ਟਵੀਟ ਕਰਕੇ ਸ਼੍ਰੀਦੇਵੀ ਨੂੰ ਸ਼ਰਧਾਂਜਲੀ ਦਿੱਤੀ। ਉਨ੍ਹਾਂ ਦੀ ਮੌਤ ਨਾਲ ਪੂਰਾ ਬਾਲੀਵੁੱਡ ਜਗਤ ਸਦਮੇ 'ਚ ਹੈ।
Punjabi Bollywood Tadka
ਦੱਸਣਯੋਗ ਹੈ ਕਿ 55 ਸਾਲਾਂ ਸ਼੍ਰੀਦੇਵੀ ਦਾ ਜਨਮ 13 ਅਗਸਤ 1963 ਨੂੰ ਹੋਇਆ ਤੇ ਉਨ੍ਹਾਂ ਨੇ 1970 'ਚ ਬਾਲ ਕਲਾਕਾਰ ਦੇ ਰੂਪ 'ਚ ਤਾਮਿਲ ਫਿਲਮ ਤੋਂ ਆਪਣੇ ਫਿਲਮੀ ਕਰੀਅਰ ਦੀ ਸ਼ੁਰੂਆਤ ਕੀਤੀ ਸੀ। ਉਨ੍ਹਾਂ ਨੇ ਬਹੁਤ ਸਾਰੀਆਂ ਤਾਮਿਲ ਫਿਲਮਾਂ, ਮਲਿਆਲਮ, ਕੰਨੜ, ਹਿੰਦੀ ਫਿਲਮਾਂ 'ਚ ਕੰਮ ਕੀਤਾ। ਬਾਲੀਵੁੱਡ 'ਚ ਸ਼੍ਰੀਦੇਵੀ ਨੇ ਫਿਲਮ 'ਸੋਲਹਵਾਂ ਸਾਵਨ' ਨਾਲ ਸ਼ੁਰੂਆਤ ਕੀਤੀ। 2 ਜੂਨ 1996 'ਚ ਉਨ੍ਹਾਂ ਨੇ ਨਿਰਦੇਸ਼ਕ ਬੋਨੀ ਕਪੂਰ ਨਾਲ ਵਿਆਹ ਕਰ ਲਿਆ। ਸ਼੍ਰੀਦੇਵੀ ਦੀਆਂ 2 ਬੇਟੀਆਂ ਜਾਨਵੀ ਕਪੂਰ ਤੇ ਖੁਸ਼ੀ ਕਪੂਰ ਹਨ।


Tags: SrideviDies DubaiBoney Kapoor Khushi Kapoor DubaiSanjay KapoorBollywood Celebrity

Edited By

Sunita

Sunita is News Editor at Jagbani.