FacebookTwitterg+Mail

ਸ਼੍ਰੀਦੇਵੀ ਦੀ ਮੌਤ ਤੋਂ ਬਾਅਦ ਮਤਰੇਈਆਂ ਭੈਣਾਂ ਅਤੇ ਪਿਤਾ ਨੂੰ ਅਰਜੁਨ ਦੇਣਗੇ ਸਹਿਯੋਗ

sridevi
09 March, 2018 02:38:20 PM

ਮੁੰਬਈ (ਬਿਊਰੋ)— ਸ਼੍ਰੀਦੇਵੀ ਦੀ ਮੌਤ ਨੇ ਪੂਰੇ ਕਪੂਰ ਪਰਿਵਾਰ ਨੂੰ ਫਿਰ ਤੋਂ ਇਕ ਕਰ ਦਿੱਤਾ। ਦੁਨੀਆ ਜਾਣਦੀ ਹੈ ਕਿ ਸ਼੍ਰੀਦੇਵੀ ਦੇ ਜ਼ਿੰਦਾ ਰਹਿੰਦੇ ਅਰਜੁਨ ਕਪੂਰ ਨੇ ਆਪਣੀ ਮਤਰੇਈ ਮਾਂ ਨੂੰ ਕਦੇ ਸਿੱਧੇ ਮੂੰਹ ਨਹੀਂ ਬੁਲਾਇਆ ਸੀ ਪਰ ਹੁਣ ਉਨ੍ਹਾਂ ਦੀ ਮੌਤ ਤੋਂ ਬਾਅਦ ਅਰਜੁਨ ਅਤੇ ਉਨ੍ਹਾਂ ਦੀ ਭੈਣ ਅੰਸ਼ੁਲਾ ਕਪੂਰ ਨੂੰ ਮਤਰੇਈਆਂ ਭੈਣਾਂ ਜਾਹਨਵੀ-ਖੁਸ਼ੀ ਦੇ ਕਰੀਬ ਆਉਂਦੇ ਦੇਖਿਆ ਜਾ ਸਕਦਾ ਹੈ। ਸ਼੍ਰੀਦੇਵੀ ਦੇ ਦਿਹਾਂਤ ਤੋਂ ਬਾਅਦ ਤੋਂ ਹੀ ਅਰਜੁਨ ਅਤੇ ਅੰਸ਼ੁਲਾ ਆਪਣੇ ਪਿਤਾ ਨਾਲ ਸਨ। 6 ਮਾਰਚ ਨੂੰ ਜਾਹਨਵੀ ਦੇ ਜਨਮਦਿਨ 'ਤੇ ਅੰਸ਼ੁਲਾ ਨੂੰ ਜਾਹਨਵੀ ਅਤੇ ਖੁਸ਼ੀ ਨਾਲ ਦੇਖਿਆ ਵੀ ਗਿਆ ਸੀ। ਮੀਡੀਆ ਰਿਪੋਰਟਸ ਦੀ ਮੰਨੀਏ ਤਾਂ ਹੁਣ ਅਰਜੁਨ ਆਪਣੇ ਪਾਪਾ ਦੇ ਘਰ ਹੀ ਸ਼ਿਫਟ ਹੋਣ ਵਾਲੇ ਹਨ।

Punjabi Bollywood Tadka
ਖਬਰ ਮੁਤਾਬਕ, ਹੁਣ ਅਰਜੁਨ ਨੂੰ ਅਜਿਹਾ ਲੱਗਣ ਲੱਗਿਆ ਹੈ ਕਿ ਉਮਰ ਦੇ ਇਸ ਪੜਾਅ 'ਚ ਉਨ੍ਹਾਂ ਦੇ ਪਿਤਾ ਬੋਨੀ ਨੂੰ ਸਾਥ ਦੀ ਜ਼ਰੂਰਤ ਹੈ। ਜਿਵੇਂ ਉਹ ਆਪਣੀ ਸੱਕੀ ਭੈਣ ਅੰਸ਼ੁਲਾ ਨੂੰ ਪਿਆਰ ਕਰਦੇ ਹਨ ਠੀਕ ਉਹੋ ਜਿਹਾ ਹੀ ਪਿਆਰ ਜਾਹਨਵੀ ਅਤੇ ਖੁਸ਼ੀ ਨੂੰ ਵੀ ਕਰਦੇ ਹਨ। ਜਦੋਂ ਕਿ ਬੋਨੀ ਕਪੂਰ  ਆਪਣੀ ਦੂਜੀ ਪਤਨੀ ਸ਼੍ਰੀਦੇਵੀ ਅਤੇ ਦੋਵੇਂ ਬੇਟੀਆਂ ਨਾਲ ਵੱਖਰੇ ਘਰ ਵਿਚ ਰਹਿੰਦੇ ਸਨ।

Punjabi Bollywood Tadka
ਖਬਰਾਂ ਦੀ ਮੰਨੀਏ ਤਾਂ ਅਰਜੁਨ ਆਪਣੇ ਪਿਤਾ ਦੇ ਘਰ ਸ਼ਿਫਟ ਹੋਣ ਦੀ ਸੋਚ ਰਹੇ ਹਨ। ਸ਼੍ਰੀਦੇਵੀ ਦੀ ਮੌਤ ਦੀ ਖਬਰ ਆਉਂਦੇ ਹੀ ਅਰਜੁਨ ਆਪਣੀ ਫਿਲਮ 'ਨਮਸਤੇ ਇੰਗਲੈਂਡ' ਦੀ ਸ਼ੂਟਿੰਗ ਛੱਡ ਕੇ ਸਿੱਧੇ ਮੁੰਬਈ ਪੁੱਜੇ ਸਨ। ਅਗਲੇ ਹੀ ਦਿਨ ਦੁਬਈ ਵਿਚ ਆਪਣੇ ਪਿਤਾ ਨੂੰ ਕਾਨੂੰਨੀ ਕਾਰਵਾਈ 'ਚ ਫੱਸਦੇ ਦੇਖ ਉਨ੍ਹਾਂ ਦਾ ਸਾਥ ਦੇਣ ਅਤੇ ਸ਼੍ਰੀਦੇਵੀ ਦੀ ਮ੍ਰਿਤਕ ਦੇਹ ਲਿਆਉਣ ਦੁਬਈ ਵੀ ਪਹੁੰਚ ਗਏ ਸਨ। ਅੰਤਿਮ ਸੰਸਕਾਰ ਤੋਂ ਬਾਅਦ ਬੋਨੀ ਨੇ ਸ਼੍ਰੀਦੇਵੀ ਦੀ ਯਾਦ 'ਚ ਸੋਸ਼ਲ ਮੀਡੀਆ 'ਤੇ ਇਕ ਚਿੱਠੀ ਵੀ ਲਿਖੀ ਸੀ। ਜਿਸ 'ਚ ਉਨ੍ਹਾਂ ਨੇ ਅਰਜੁਨ ਅਤੇ ਅੰਸ਼ੁਲਾ ਨੂੰ ਮੁਸ਼ਕਲ ਵੇਲੇ ਵਿਚ ਨਾਲ ਖੜ੍ਹਾ ਰਹਿਣ ਲਈ ਧੰਨਵਾਦ ਕੀਤਾ ਸੀ।

Punjabi Bollywood Tadka
ਦੱਸ ਦਈਏ ਕਿ ਸ਼੍ਰੀਦੇਵੀ ਬੋਨੀ ਕਪੂਰ ਦੀ ਦੂਜੀ ਪਤਨੀ ਸੀ। ਪਹਿਲੀ ਪਤਨੀ ਮੋਨਾ ਤੋਂ ਬੋਨੀ ਕਪੂਰ ਦੇ ਦੋ ਬੱਚੇ ਅਰਜੁਨ ਅਤੇ ਅੰਸ਼ੁਲਾ ਹਨ। ਪਿਤਾ ਦੇ ਦੂਜੇ ਵਿਆਹ ਤੋਂ ਬਾਅਦ ਅਰਜੁਨ ਅਤੇ ਅੰਸ਼ੁਲਾ ਬੋਨੀ ਕੋਲੋਂ ਬਹੁਤ ਦੂਰ ਹੋ ਗਏ ਸਨ। ਅਰਜੁਨ ਸ਼੍ਰੀਦੇਵੀ ਨੂੰ ਪਸੰਦ ਨਹੀਂ ਕਰਦੇ ਸਨ, ਨਾ ਹੀ ਉਨ੍ਹਾਂ ਦੀ ਬੇਟੀਆਂ ਨੂੰ ਮਿਲਦੇ ਸਨ।

Punjabi Bollywood Tadka


Tags: SrideviBoney KapoorJhanvi KapoorKhushi KapoorMona Shourie KapoorArjun KapoorAnshula Kapoor

Edited By

Manju

Manju is News Editor at Jagbani.