FacebookTwitterg+Mail

ਸੁਪਰਫਲਾਪ ਸੀ ਸ਼੍ਰੀਦੇਵੀ ਦੀ ਫਿਲਮ 'ਰੂਪ ਕੀ...', ਨਿਰਦੇਸ਼ਕ ਨੇ 25 ਸਾਲ ਬਾਅਦ ਮੰਗੀ ਮਾਫੀ

sridevi
16 April, 2018 07:29:30 PM

ਮੁੰਬਈ (ਬਿਊਰੋ)— ਬਾਲੀਵੁੱਡ ਅਭਿਨੇਤਰੀ ਸ਼੍ਰੀਦੇਵੀ ਦੀ ਫਿਲਮ 'ਰੂਪ ਕੀ ਰਾਣੀ ਚੋਰੋਂ ਕਾ ਰਾਜਾ' ਨੂੰ 25 ਸਾਲ ਪੂਰੇ ਹੋ ਚੁੱਕੇ ਹਨ। ਇਸ ਖਾਸ ਮੌਕੇ 'ਤੇ ਫਿਲਮ ਦੇ ਨਿਰਦੇਸ਼ਕ ਸਤੀਸ਼ ਕੌਸ਼ਿਕ ਨੇ ਬੋਨੀ ਕਪੂਰ ਤੋਂ ਮਾਫੀ ਮੰਗੀ ਹੈ। ਦਰਸਅਲ, ਸਤੀਸ਼ ਕੌਸ਼ਿਕ ਨੇ ਟਵੀਟ ਕਰਦੇ ਹੋਏ ਲਿਖਿਆ ਕਿ 25 ਸਾਲ ਪਹਿਲਾਂ ਬੋਨੀ ਨੇ ਮੈਨੂੰ ਬਤੌਰ ਨਿਰਦੇਸ਼ਕ ਪਹਿਲਾ ਬ੍ਰੇਕ ਫਿਲਮ 'ਰੂਪ ਕੀ ਰਾਣੀ ਚੋਰੋਂ ਕਾ ਰਾਜਾ' ਨਾਲ ਦਿੱਤਾ ਸੀ। ਇਸ ਫਿਲਮ ਮੇਰੇ ਬੱਚਿਆਂ ਦੀ ਤਰ੍ਹਾਂ ਹੈ ਪਰ ਬੋਨੀ ਕਪੂਰ ਕੋਲੋਂ ਮਾਫੀ ਮੰਗਨਾ ਚਾਹੁੰਦਾ ਹਾਂ, ਕਿਉਂਕਿ ਇਹ ਬਾਕਸ ਆਫਿਸ 'ਤੇ ਅਸਫਲ ਸਾਬਤ ਹੋਈ''।

ਦੱਸਣਯੋਗ ਹੈ ਕਿ ਸਾਲ 1993 'ਚ ਸ਼੍ਰੀਦੇਵੀ ਦੀਆਂ 4 ਫਿਲਮਾਂ ਰਿਲੀਜ਼ ਹੋਈਆਂ ਸਨ। ਇਸ ਫਿਲਮ 'ਚ ਸ਼ੀ੍ਰਦੇਵੀ ਨਾਲ ਅਨਿਲ ਕਪੂਰ ਅਤੇ ਜੈਕੀ ਸ਼ਰਾਫ ਸਨ। ਇਸ ਫਿਲਮ ਨੂੰ ਬੋਨੀ ਕਪੂਰ ਨੇ ਪ੍ਰੋਡਿਊਸ ਕੀਤਾ ਸੀ। 'ਰੂਪ ਕੀ ਰਾਣੀ ਚੋਰੋਂ ਕਾ ਰਾਜਾ' ਫਿਲਮ ਦੋ ਭਰਾਵਾਂ ਦੇ ਵਿਛੜ ਕੇ ਮਿਲਣਾ ਅਤੇ ਆਪਣੇ ਪਿਤਾ ਦੇ ਕਾਤਿਲ ਤੋਂ ਬਦਲਾ ਲੈਣ ਦੀ ਕਹਾਣੀ ਹੈ। ਵੱਡੀ ਸਟਾਰਕਾਸਟ ਹੋਣ ਦੇ ਬਾਵਜੂਦ ਫਿਲਮ ਬਾਕਸ ਆਫਿਸ 'ਤੇ ਖਾਸ ਕਮਾਲ ਨਹੀਂ ਦਿਖਾ ਸਕੀ।

ਫਿਲਮ ਦੇ 25 ਸਾਲ ਪੂਰੇ ਹੋਣ 'ਤੇ ਅਨਿਲ ਕਪੂਰ ਨੇ ਟਵੀਟ ਕਰਦੇ ਹੋਏ ਲਿਖਿਆ- ਇਹ ਹਮੇਸ਼ਾ ਯਾਦਗਾਰ ਸਫਰ ਰਹੇਗਾ। ਇਸ ਤੋਂ ਇਲਾਵਾ ਹਾਲ ਹੀ 'ਚ ਫਿਲਮ 'ਮੌਮ' ਲਈ ਸ਼੍ਰੀਦੇਵੀ ਨੂੰ ਨੈਸ਼ਨਲ ਐਵਾਰਡ ਦਿੱਤੇ ਜਾਣ ਦਾ ਐਲਾਨ ਕੀਤਾ ਗਿਆ ਹੈ।


Tags: Anil Kapoor Satish Kaushik Boney Kapoor Sridevi Roop Ki Rani Choron Ka Raja Hindi Film

Edited By

Kapil Kumar

Kapil Kumar is News Editor at Jagbani.