FacebookTwitterg+Mail

ਮੌਤ ਤੋਂ ਪਹਿਲਾਂ ਸ਼੍ਰੀਦੇਵੀ ਨੇ ਭਾਣਜੇ ਦੇ ਵਿਆਹ 'ਚ ਬੋਨੀ ਕਪੂਰ ਨਾਲ ਲਾਈਆਂ ਸਨ ਇੰਝ ਰੋਣਕਾਂ

sridevi and boney kapoor
17 March, 2018 10:21:23 AM

ਮੁੰਬਈ(ਬਿਊਰੋ)— ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਸ਼੍ਰੀਦੇਵੀ ਨੂੰ ਇਸ ਦੁਨੀਆਂ ਨੂੰ ਅਲਵਿਦਾ ਆਖੇ ਤਕਰੀਬਨ 3 ਹਫਤੇ ਤੋਂ ਜ਼ਿਆਦਾ ਸਮਾਂ ਲੰਘ ਚੁੱਕਾ ਹੈ ਪਰ ਅਜੇ ਵੀ ਉਨ੍ਹਾਂ ਦੀਆਂ ਤਸਵੀਰਾਂ ਤੇ ਵੀਡੀਓਜ਼ ਸੋਸ਼ਲ ਮੀਡੀਆ 'ਤੇ ਲਗਾਤਾਰ ਵਾਇਰਲ ਹੋ ਰਹੀਆਂ ਹਨ। ਰੋਜ਼ਾਨਾ ਉਨ੍ਹਾਂ ਦੀ ਕੋਈ ਨਾ ਕੋਈ ਅਜਿਹੀ ਤਸਵੀਰ ਦੇਖਣ ਨੂੰ ਮਿਲ ਜਾਂਦੀ ਹੈ, ਜੋ ਪਹਿਲਾਂ ਕਦੇ ਨਹੀਂ ਦੇਖੀ ਗਈ।
Punjabi Bollywood Tadka

ਸ਼੍ਰੀਦੇਵੀ ਦੀਆਂ ਬੋਨੀ ਕਪੂਰ ਨਾਲ ਭਾਣਜੇ ਮੋਹਿਤ ਮਾਰਵ ਦੇ ਵਿਆਹ ਦੀਆਂ ਕੁਝ ਹੋਰ ਤਸਵੀਰਾਂ ਸਾਹਮਣੇ ਆਈਆਂ ਹਨ, ਜਿਨ੍ਹਾਂ ਨੂੰ ਤੁਸੀਂ ਅਜੇ ਤੱਕ ਨਹੀਂ ਦੇਖਿਆ ਹੋਵੇਗਾ। ਇਹ ਤਸਵੀਰਾਂ ਮੋਹਿਤ ਮਾਰਵਾਹ ਦੇ ਵਿਆਹ ਦੇ ਕਿਸੇ ਫੰਕਸ਼ਨ (ਰਸਮ) ਦੀ ਹੈ। ਵਿਆਹ ਦੇ ਸਮਾਰੋਹ ਦੇ ਦੋ ਦਿਨ ਬਾਅਦ ਸ਼੍ਰੀਦੇਵੀ ਦੇ ਦਿਹਾਂਤ ਦੀ ਖਬਰ ਸਾਹਮਣੇ ਆਈ। ਇਸ ਤਰ੍ਹਾਂ ਇਨ੍ਹਾਂ ਤਸਵੀਰਾਂ ਨੂੰ ਸ਼੍ਰੀਦੇਵੀ ਦੇ ਆਖਰੀ ਪਲਾਂ ਦੀਆਂ ਤਸਵੀਰਾਂ ਆਖਿਆ ਜਾ ਸਕਦਾ ਹੈ।
Punjabi Bollywood Tadka

ਇਨ੍ਹਾਂ ਤਸਵੀਰਾਂ 'ਚ ਸ਼੍ਰੀਦੇਵੀ ਬੇਹੱਦ ਪਿਆਰੀ ਤੇ ਬਹੁਤ ਖੁਸ਼ ਨਜ਼ਰ ਆ ਰਹੀ ਹੈ। ਇਨ੍ਹਾਂ ਤਸਵੀਰਾਂ ਨੂੰ ਦੇਖ ਕੇ ਅਜਿਹਾ ਨਹੀਂ ਲੱਗ ਰਿਹਾ ਕਿ ਸ਼੍ਰੀਦੇਵੀ ਦੀ ਸਿਹਤ ਖਰਾਬ ਹੋਵੇ ਜਾਂ ਉਸ ਨਾਲ ਕੋਈ ਅਨਹੋਣੀ ਹੋਣ ਵਾਲੀ ਹੈ। ਸ਼੍ਰੀਦੇਵੀ ਨੂੰ ਲੈ ਕੇ ਖਬਰ ਆਈ ਸੀ ਕਿ ਉਹ ਬਹੁਤ ਪਰੇਸ਼ਾਨ ਸੀ।
Punjabi Bollywood Tadka

ਬੋਨੀ ਕਪੂਰ ਤੇ ਸ਼੍ਰੀਦੇਵੀ 'ਚ ਕਿਸੇ ਗੱਲ ਨੂੰ ਲੈ ਕੇ ਨਾਰਾਜ਼ਗੀ ਵੀ ਚੱਲ ਰਹੀ ਸੀ, ਜਿਸ ਕਾਰਨ ਉਨ੍ਹਾਂ ਨੇ ਜ਼ਿਆਦਾ ਸ਼ਰਾਬ ਪੀ ਲਈ ਸੀ ਪਰ ਇਨ੍ਹਾਂ ਤਸਵੀਰਾਂ ਨੂੰ ਦੇਖ ਕੇ ਬਿਲਕੁਲ ਨਹੀਂ ਲੱਗ ਰਿਹਾ ਕਿ ਉਸ ਨੂੰ ਕਿਸੇ ਤਰ੍ਹਾਂ ਦੀ ਪਰੇਸ਼ਾਨੀ ਸੀ। ਦੱਸ ਦੇਈਏ ਕਿ ਸ਼੍ਰੀਦੇਵੀ ਆਪਣੇ ਪਤੀ ਬੋਨੀ ਕਪੂਰ ਤੇ ਛੋਟੀ ਬੇਟੀ ਖੁਸ਼ੀ ਕਪੂਰ ਨਾਲ ਦੁਬਈ 'ਚ ਭਾਣਜੇ ਮੋਹਿਤ ਦੇ ਵਿਆਹ 'ਤੇ ਦੁਬਈ ਗਏ ਸਨ।
Punjabi Bollywood Tadka

ਸ਼੍ਰੀਦੇਵੀ ਨੇ ਸੈਲੀਬ੍ਰੇਸ਼ਨ ਦੀਆਂ ਕਈ ਤਸਵੀਰਾਂ ਆਪਣੇ ਇੰਸਟਾਗ੍ਰਾਮ 'ਤੇ ਸ਼ੇਅਰ ਕੀਤੀਆਂ ਸਨ, ਜਿਸ 'ਚ ਉਹ ਪਰਿਵਾਰ ਨਾਲ ਇਸ ਫੰਕਸ਼ਨ ਨੂੰ ਇੰਜੁਆਏ ਕਰਦੀ ਨਜ਼ਰ ਆਈ।


Tags: SrideviBoney KapoorJanhvi KapoorKhushi KapoorDubaiMohit Marwah

Edited By

Sunita

Sunita is News Editor at Jagbani.