FacebookTwitterg+Mail

ਦਾਊਦ ਇਬ੍ਰਾਹਿਮ ਨਾਲ ਸ਼੍ਰੀਦੇਵੀ ਦੀ ਮੌਤ ਦਾ ਸੰਬੰਧ ਜੁੜਨ ਤੋਂ ਬਾਅਦ ਪਹਿਲੀ ਵਾਰ ਬੋਲੇ ਬੋਨੀ ਕਪੂਰ

sridevi and boney kapoor
25 May, 2018 03:46:56 PM

ਨਵੀਂ ਦਿੱਲੀ(ਬਿਊਰੋ)— ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਸ਼੍ਰੀਦੇਵੀ ਦਾ 24 ਫਰਵਰੀ ਨੂੰ ਦੁਬਈ 'ਚ ਦਿਹਾਂਤ ਹੋਇਆ ਸੀ। ਅਦਾਕਾਰਾ ਦਾ ਅਚਾਨਕ ਦਿਹਾਂਤ ਹੋਣ ਕਾਰਨ ਉਸ ਦੇ ਪਰਿਵਾਰ ਤੇ ਫੈਨਜ਼ ਨੂੰ ਗਹਿਰਾ ਸਦਮਾ ਲੱਗਾ। ਸ਼੍ਰੀਦੇਵੀ ਦੇ ਦਿਹਾਂਤ ਦੇ ਗਮ 'ਚੋਂ ਅਜੇ ਤੱਕ ਉਸ ਦਾ ਪਰਿਵਾਰ ਨਹੀਂ ਉਭਰਿਆ ਹੈ। ਹਾਲ ਹੀ 'ਚ ਬੋਨੀ ਕਪੂਰ ਨੇ ਪਤਨੀ ਦੀ ਮੌਤ ਤੋਂ ਬਾਅਦ ਪਹਿਲਾਂ ਆਫੀਸ਼ੀਅਲ ਇੰਟਰਵਿਊ ਦਿੱਤਾ ਹੈ, ਜਿਸ 'ਚ ਉਨ੍ਹਾਂ ਨੇ ਦੱਸਿਆ ਕਿ ਸ਼੍ਰੀਦੇਵੀ ਦੀ ਮੌਤ ਤੋਂ ਬਾਅਦ ਉਨ੍ਹਾਂ ਦੀ ਜ਼ਿੰਦਗੀ ਕਿਵੇਂ ਚੱਲ ਰਹੀ ਹੈ।
Punjabi Bollywood Tadka
ਇਕ ਇੰਟਰਵਿਊ ਦੌਰਾਨ ਬੋਨੀ ਕਪੂਰ ਨੇ ਦੱਸਿਆ, ''ਮੈਂ ਆਪਣੇ ਬੱਚਿਆਂ ਦੀ ਮਾਂ ਤੇ ਪਿਤਾ ਦੋਵੇਂ ਬਣਨ ਦੀ ਕੋਸ਼ਿਸ਼ ਕਰ ਰਿਹਾ ਹਾਂ।'' ਸ਼੍ਰੀਦੇਵੀ ਦੀਆਂ ਦੋ ਬੇਟੀਆਂ ਜਾਹਨਵੀ ਕਪੂਰ ਤੇ ਖੁਸ਼ੀ ਕਪੂਰ ਹਨ। ਦੋਵੇਂ ਹੀ ਬੇਟੀਆਂ ਮਾਂ ਸ਼੍ਰੀਦੇਵੀ ਦੇ ਬੇਹੱਦ ਕਰੀਬ ਸਨ। ਬੋਨੀ ਕਪੂਰ ਨੇ ਅੱਗੇ ਕਿਹਾ, ''ਸ਼੍ਰੀਦੇਵੀ ਅਚਾਨਕ ਅਲਵਿਦਾ ਆਖ ਗਈ। ਉਨ੍ਹਾਂ ਬਿਨਾਂ ਪਿਛਲੇ ਕੁਝ ਮਹੀਨੇ ਬਹੁਤ ਹੀ ਮੁਸ਼ਕਲਿ ਬੀਤੇ। ਸਾਡੀ ਜ਼ਿੰਦਗੀ 'ਚ ਸਭ ਕੁਝ ਫ੍ਰੀਜ਼ ਹੋ ਗਿਆ ਹੈ।
Punjabi Bollywood Tadka
ਬਹੁਤ ਸਾਰੀਆਂ ਗੱਲਾਂ ਕਰਨ ਵਾਲੀਆਂ ਸਨ ਤੇ ਬਹੁਤ ਸਾਰੇ ਕੰਮ ਹੋਣ ਵਾਲੇ ਸਨ, ਜੋ ਅੱਧ 'ਚ ਹੀ ਰਹਿ ਗਏ? ਹੁਣ ਮੈਂ ਆਪਣੀਆਂ ਬੱਚੀਆਂ ਲਈ ਹੋਲੀ-ਹੋਲੀ ਇਨ੍ਹਾਂ ਚੀਜ਼ਾਂ ਨੂੰ ਫਿਰ ਤੋਂ ਸ਼ੁਰੂ ਕਰ ਰਿਹਾ ਹਾਂ। ਜਿਹੜੀਆਂ ਚੀਜ਼ਾਂ ਅਧੂਰੀਆਂ ਰਹਿ ਗਈਆਂ ਸਨ, ਉਨ੍ਹਾਂ ਨੂੰ ਦੋਬਾਰਾ ਜਿਊਂਦਾ ਕਰਨਾ ਹੈ। ਮੈਂ ਅਜੇ ਤੱਕ ਇਸ ਗੱਲ ਨੂੰ ਮੰਨ ਨਹੀਂ ਪਾ ਰਿਹਾ ਕਿ ਉਹ (ਸ਼੍ਰੀਦੇਵੀ) ਹਮੇਸ਼ਾ ਲਈ ਚਲੀ ਗਈ ਹੈ।''
Punjabi Bollywood Tadka
ਦੱਸਣਯੋਗ ਹੈ ਕਿ ਆਪਣੇ ਇਕ ਪੁਰਾਣੇ ਬਿਆਨ 'ਚ ਬੋਨੀ ਕਪੂਰ ਨੇ ਕਿਹਾ ਸੀ, ''ਦੁਨੀਆ ਦੇ ਲਈ ਉਹ ਚਾਂਦਨੀ ਸੀ...ਇਕ ਬੇਹਿਤਰੀਨ ਅਦਾਕਾਰਾ...ਮੇਰੀ ਸ਼੍ਰੀਦੇਵੀ ਪਰ ਮੇਰੇ ਲਈ ਮੇਰਾ ਪਿਆਰ, ਦੋਸਤ, ਪਾਰਟਨਰ ਤੇ ਮੇਰੇ ਬੱਚਿਆਂ ਦੀ ਮਾਂ ਸੀ। ਮੇਰੀਆਂ ਬੱਚੀਆਂ ਲਈ ਉਹ ਸਭ ਕੁਝ ਸੀ। ਸਾਡੀ ਜ਼ਿੰਦਗੀ ਸ਼੍ਰੀਦੇਵੀ ਦੇ ਆਲੇ-ਦੁਆਲੇ ਹੀ ਘੁੰਮਦੀ ਸੀ, ਉਹ ਸਾਡੀ ਜ਼ਿੰਦਗੀ ਸੀ।''
Punjabi Bollywood Tadka
ਰਿਪੋਰਟ ਮੁਤਾਬਕ ਦੁਬਈ ਪੁਲਸ ਵਲੋਂ ਕੀਤੀ ਗਈ ਜਾਂਚ 'ਚ ਦੱਸਿਆ ਗਿਆ ਕਿ ਉਨ੍ਹਾਂ ਦੀ ਮੌਤ ਬਾਥਟਬ 'ਚ ਡੁੱਬਣ ਕਾਰਨ ਹੋਈ। ਦੁਬਈ ਪੁਲਸ ਅਤੇ ਫੋਰੈਂਸਿਕ ਟੀਮ ਵਲੋਂ ਕੀਤੀ ਗਈ ਸਾਰੀ ਜਾਂਚ ਤੋਂ ਬਾਅਦ ਇਸ ਨੂੰ ਐਕਸੀਡੈਂਟਲ ਡੈੱਥ ਦਾ ਕੇਸ ਦੱਸ ਕੇ ਇਸ ਦੀ ਫਾਈਲ ਬੰਦ ਕਰ ਦਿੱਤੀ ਗਈ ਪਰ ਹੁਣ ਦਿੱਲੀ ਦੇ ਸੇਵਾ ਮੁਕਤ ਏ. ਸੀ. ਪੀ. ਵੇਦ ਭੂਸ਼ਣ ਦਾ ਮੰਨਣਾ ਹੈ ਕਿ ਸ਼੍ਰੀਦੇਵੀ ਦਾ ਦਿਹਾਂਤ ਐਕਸੀਡੈਂਟਲ ਡੈੱਥ ਨਹੀਂ ਬਲਕਿ ਕਤਲ ਦਾ ਮਾਮਲਾ ਵੀ ਹੋ ਸਕਦਾ ਹੈ। ਇਸ ਗੱਲ ਨੂੰ ਲੈ ਕੇ ਉਹ ਬੀਤੇ ਕਈ ਦਿਨਾਂ ਤੋਂ ਜਾਂਚ ਵੀ ਕਰ ਰਹੇ ਹਨ ਅਤੇ ਹੁਣ ਉਨ੍ਹਾਂ ਦਾ ਕਹਿਣਾ ਹੈ ਕਿ ਸ਼੍ਰੀਦੇਵੀ ਦੀ ਮੌਤ ਪਿੱਛੇ ਅੰਡਰਵਰਲਡ ਡੌਨ ਦਾਊਦ ਇਬ੍ਰਾਹਿਮ ਦਾ ਹੱਥ ਵੀ ਹੋ ਸਕਦਾ ਹੈ।
Punjabi Bollywood Tadka
ਉਨ੍ਹਾਂ ਦਾ ਕਹਿਣਾ ਹੈ ਕਿ ਸ਼੍ਰੀਦੇਵੀ ਦੀ ਮੌਤ ਮਰਡਰ ਵੀ ਹੋ ਸਕਦਾ ਹੈ। ਵੇਦ ਭੂਸ਼ਣ ਨੂੰ ਯਕੀਨ ਹੈ ਕਿ ਇਸ 'ਚ ਦਾਊਦ ਦਾ ਹੱਥ ਵੀ ਹੋ ਸਕਦਾ ਹੈ ਕਿਉਂਕਿ ਦੁਬਈ 'ਚ ਉਸ ਦੀ ਕਾਫੀ ਚੰਗੀ ਪਕੜ ਹੈ ਅਤੇ ਇਸ ਦੇ ਨਾਲ ਹੀ ਦੁਬਈ ਦੇ ਪ੍ਰਿੰਸ ਦੇ ਪਰਿਵਾਰ ਨਾਲ ਵੀ ਉਸ ਦੇ ਚੰਗੇ ਰਿਸ਼ਤੇ ਹਨ। ਏ. ਸੀ. ਪੀ. ਵੇਦ ਭੂਸ਼ਣ ਨੇ ਆਪਣੀ ਪ੍ਰਾਈਵੇਟ ਜਾਂਚ ਏਜੰਸੀ ਨਾਲ ਦੁਬਈ ਸਥਿਤ ਦਾਊਦ ਦੇ ਹੋਟਲ 'ਤੇ ਵੀ ਗਏ ਅਤੇ ਉੱਥੇ ਇਕ ਰਾਤ ਗੁਜ਼ਾਰੀ। ਸ਼੍ਰੀਦੇਵੀ ਦੀ ਮੌਤ ਨੂੰ ਲੈ ਕੇ ਹੁਣ ਵੇਦ ਜਲਦ ਵੀ ਸੁਪਰੀਮ ਕੋਰਟ 'ਚ ਇਕ ਪਟੀਸ਼ਨ ਦਾਇਰ ਕਰ ਸਕਦੇ ਹਨ ਤਾਂ ਕਿ ਇਸ ਕੇਸ ਦੀ ਫਾਈਲ ਇਕ ਵਾਰ ਫਿਰ ਖੁੱਲ੍ਹ ਸਕੇ ਅਤੇ ਇਸ ਦੀ ਮੁੜ ਜਾਂਚ ਵੀ ਕਰਾਈ ਜਾ ਸਕੇ।
Punjabi Bollywood Tadka


Tags: SrideviBoney KapoorDeathDawood IbrahimACP Ved BhushanDubai PoliceJanhvi KapoorBollywood Celebrity

Edited By

Sunita

Sunita is News Editor at Jagbani.