FacebookTwitterg+Mail

ਆਸਕਰ ਐਵਾਰਡ ਸਮਾਗਮ 'ਚ ਸ਼੍ਰੀਦੇਵੀ ਤੇ ਸ਼ਸ਼ੀ ਕਪੂਰ ਨੂੰ ਦਿੱਤੀ ਗਈ ਸ਼ਰਧਾਂਜਲੀ

sridevi and shashi kapoor tribute in oscar 2018
05 March, 2018 10:52:20 AM

ਮੁੰਬਈ(ਬਿਊਰੋ)— ਹਾਲੀਵੁੱਡ ਦੇ ਡੌਲਬੀ ਥੀਏਟਰ 'ਚ ਆਸਕਰ ਪੁਰਸਕਾਰ ਸਮਾਗਮ ਦੀ ਧੂਮ ਜਾਰੀ ਹੈ। ਇਸ ਵਿਚਕਾਰ ਮੈਮੋਰੀਅਨ ਸੈਕਸ਼ਨ 'ਚ ਬਾਲੀਵੁੱਡ ਦੇ ਦਿੱਗਜ ਐਕਟਰ ਸ਼ਸ਼ੀ ਕਪੂਰ ਤੇ ਸ਼੍ਰੀਦੇਵੀ ਨੂੰ ਵੀ ਯਾਦ ਕੀਤਾ ਗਿਆ ਤੇ ਉਨ੍ਹਾਂ ਸ਼ਰਧਾਂਜਲੀ ਦਿੱਤੀ ਗਈ।
ਜਾਣਕਾਰੀ ਮੁਤਾਬਕ ਸਸ਼ੀ ਕਪੂਰ ਭਾਰਤ ਦੇ ਉਨ੍ਹਾਂ ਚੁਣਵੇ ਅਭਿਨੇਤਾਵਾਂ 'ਚ ਸ਼ਾਮਲ ਹਨ, ਜਿਨ੍ਹਾਂ ਨੇ ਹਾਲੀਵੁੱਡ 'ਚ ਵੀ ਕੰਮ ਕੀਤਾ ਤੇ ਬੀਤੇ ਸਾਲ ਉਨ੍ਹਾਂ ਦੇ ਦਿਹਾਂਤ ਨਾਲ ਇਕ ਯੁੱਗ ਦਾ ਅੰਤ ਹੋਇਆ। ਆਸਕਰ ਦੇ ਅਕੈਡਮੀ ਐਵਾਰਡ ਦੌਰਾਨ ਸ਼ਸ਼ੀ ਕਪੂਰ ਨੂੰ ਵੀ ਯਾਦ ਕਰ ਕੇ ਉਨ੍ਹਾਂ ਨੂੰ ਸ਼ਰਧਾਂਜਲੀ ਦਿੱਤੀ ਗਈ। ਸ਼ਸ਼ੀ ਤੋਂ ਇਲਾਵਾ ਹਾਲ ਹੀ 'ਚ ਦੁਨੀਆ ਨੂੰ ਅਲਵਿਦਾ ਕਹਿਣ ਵਾਲੀ ਦਿੱਗਜ ਅਦਾਕਾਰਾ ਸ਼੍ਰੀਦੇਵੀ ਨੂੰ ਵੀ ਸ਼ਰਧਾਂਜਲੀ ਦਿੱਤੀ ਗਈ ਹੈ। ਉਨ੍ਹਾਂ ਦੇ ਜਾਣ ਨਾਲ ਪਰਿਵਾਰ ਦੇ ਨਾਲ-ਨਾਲ ਪੂਰਾ ਦੇਸ਼ ਗਮ 'ਚ ਡੁੱਬਿਆ ਹੋਇਆ ਹੈ।


Tags: Oscar 2018 Tribute Sridevi Shashi KapoorDolby Theatreਸ਼ਸ਼ੀ ਕਪੂਰ ਸ਼੍ਰੀਦੇਵੀਸ਼ਰਧਾਂਜਲੀ

Edited By

Chanda Verma

Chanda Verma is News Editor at Jagbani.