FacebookTwitterg+Mail

ਖੁਲਾਸਾ: ਕੋਰੀਓਗਰਾਫਰ ਤੇ ਨਿਰਮਾਤਾਵਾਂ ਵਲੋਂ ਗੰਦੀ ਮੰਗ ਕਰਨ 'ਤੇ ਫੁੱਟ-ਫੁੱਟ ਕੇ ਰੋਈ ਅਦਾਕਾਰਾ

sruthi hariharan
19 January, 2018 05:24:50 PM

ਮੁੰਬਈ(ਬਿਊਰੋ)— ਸ਼ਰੂਤੀ ਹਰਿਹਰਨ ਕੰਨੜ ਫਿਲਮਾਂ ਦੀ ਮਸ਼ਹੂਰ ਅਦਾਕਾਰਾ ਹੈ। ਉਨ੍ਹਾਂ ਨੇ ਹਾਲ ਹੀ 'ਚ ਦਿੱਤੇ ਇਕ ਇੰਟਰਵਿਊ ਦੌਰਾਨ ਕਾਸਟਿੰਗ ਕਾਊਚ ਨਾਲ ਜੁੜੇ ਆਪਣੇ ਤਰਜ਼ਬੇ ਸ਼ੇਅਰ ਕੀਤੇ। ਸ਼ਰੂਤੀ ਨੇ ਆਪਣੀ ਪਹਿਲੀ ਫਿਲਮ ਦਾ ਉਹ ਭਿਆਨਕ ਅਨੁਭਵ ਸ਼ੇਅਰ ਕੀਤਾ, ਜਿਸ ਤੋਂ ਬਾਅਦ ਉਨ੍ਹਾਂ ਨੂੰ ਫਿਲਮ ਹੀ ਛੱਡਣੀ ਪਈ। ਸ਼ਰੂਤੀ ਨੇ ਦੱਸਿਆ ਕਿ ਉਹ ਆਪਣੀ ਪਹਿਲੀ ਫਿਲਮ ਦੌਰਾਨ ਸਿਰਫ 18 ਸਾਲ ਕੀਤੀ ਸੀ।

Punjabi Bollywood Tadka

ਜਦੋਂ ਉਹ ਕੋਰੀਓਗਰਾਫਰ ਕੋਲ੍ਹ ਗਈ ਤੇ ਕਿਹਾ ਕਿ ਉਹ ਇਹ ਸਭ ਨਹੀਂ ਕਰ ਸਕਦੀ, ਜੋ ਉਨ੍ਹਾਂ ਨੂੰ ਕਿਹਾ ਜਾ ਰਿਹਾ ਹੈ। ਇਸ ਤੋਂ ਬਾਅਦ ਕੋਰੀਓਗਰਾਫਰ ਨੇ ਕਿਹਾ ਕਿ ਜੇਕਰ ਇਹ ਸਭ ਹੈਂਡਲ ਨਹੀਂ ਕਰ ਸਕਦੀ ਤਾਂ ਹੁਣੇ ਇਸੇ ਸਮੇਂ ਇੱਥੋਂ ਦਫਾ ਹੋ ਜਾਵੇ। ਇਹ ਸੁਣ ਕੇ ਸ਼ਰੂਤੀ ਦੀਆਂ ਅੱਖਾਂ 'ਚ ਹੰਝੂ ਆ ਗਏ। ਉਹ ਡਰ ਗਈ ਤੇ ਆਖਿਰਕਾਰ ਉਨ੍ਹਾਂ ਨੂੰ ਫਿਲਮ ਛੱਡਣੀ ਪਈ। ਸ਼ਰੂਤੀ ਨੇ ਕਾਸਟਿੰਗ ਕਾਊਚ ਦਾ ਇਕ ਅਨੁਭਵ ਸੁਣਾਉਂਦੇ ਹੋਏ ਕਿਹਾ, ਇਕ ਤਮਿਲ ਫਿਲਮਕਾਰ ਮੇਰੀ ਹੀ ਕੰਨੜ ਫਿਲਮ ਦਾ ਰੀਮੇਕ ਬਣਾਉਣਾ ਚਾਹੁੰਦੇ ਸਨ।

Punjabi Bollywood Tadka

ਉਨ੍ਹਾਂ ਨੇ ਮੈਨੂੰ ਹੀ ਇਸ ਲਈ ਸਾਈਨ ਕੀਤਾ। ਟੈਲੀਫੋਨ 'ਤੇ ਉਨ੍ਹਾਂ ਨੇ ਮੇਰੇ ਸਾਹਮਣੇ ਅਜੀਬ ਸ਼ਰਤ ਰੱਖੀ। ਉਨ੍ਹਾਂ ਕਿਹਾ ਕਿ ਫਿਲਮ ਦੇ 5 ਨਿਰਮਾਤਾ ਹਨ ਤੇ ਉਹ ਕਿਸੇ ਵੀ ਤਰੀਕੇ ਨਾਲ ਮੇਰਾ ਇਸਤੇਮਾਲ ਕਰ ਸਕਦੇ ਹਨ। ਇਹ ਸੁਣ ਕੇ ਮੈਂ ਹੈਰਾਨ ਹੋ ਗਈ। ਸ਼ਰੂਤੀ ਨੇ ਕਿਹਾ ਕਿ ਮਹਿਲਾਵਾਂ ਦਾ ਚੁੱਪ ਰਹਿਣਾ ਹੁਣ ਕੋਈ ਵਿਕਲਪ ਨਹੀਂ ਹੈ। ਸਾਡਾ ਸਮਾਜ ਪੂਰੀ ਤਰ੍ਹਾਂ ਨਾਲ ਪੁਰਸ਼ ਪ੍ਰਧਾਨ ਹੈ ਪਰ ਫਿਲਮਾਂ 'ਚ ਮਹਿਲਾਵਾਂ ਦੀ ਮੌਜੂਦਗੀ ਨਾਲ ਉਮੀਦ ਕੀਤੀ ਜਾ ਸਕਦੀ ਹੈ ਕਿ ਮਹਿਲਾਵਾਂ ਪਬਲਿਕ ਸਪੇਸ 'ਚ ਆਪਣੇ ਲਈ ਜਗ੍ਹਾ ਬਣਾ ਰਹੀਆਂ ਹਨ।

Punjabi Bollywood Tadka

ਸ਼ਰੂਤੀ ਹਰਿਹਰਨ ਨੇ ਅੱਗੇ ਕਿਹਾ ਕਿ ਫਿਲਮਾਂ 'ਚ ਲੜਕੀਆਂ ਦੇ ਕਿਰਦਾਰ ਨੂੰ ਹਮੇਸ਼ਾ ਸਮਾਜ 'ਚ ਉਸ ਲਈ ਪ੍ਰਚਲਿਤ ਭਾਵਨਾਵਾਂ ਦੇ ਆਧਾਰ 'ਤੇ ਉਤਾਰਿਆ ਜਾਂਦਾ ਹੈ। ਸ਼ਰੂਤੀ ਨੇ ਅੱਗੇ ਕਿਹਾ ਕਿ ਵਧੇਰੇ ਲੜਕੀਆਂ ਨੂੰ ਕਾਸਟਿੰਗ ਕਾਊਚ ਦਾ ਸਾਹਮਣੇ 'ਨਾ' ਕਹਿ ਕੇ ਕਰਨ ਦੀ ਜ਼ਰੂਰਤ ਹੈ। ਇਸ ਲਈ ਸਿਰਫ ਮਰਦਾਂ ਨੂੰ ਜ਼ਿੰਮੇਵਾਰ ਠਹਿਰਾਉਣਾ ਠੀਕ ਨਹੀਂ ਹੈ।

Punjabi Bollywood Tadka


Tags: Tamil ProducerHarassmentSruthi HariharanActressਸ਼ਰੂਤੀ ਹਰਿਹਰਨਕਾਸਟਿੰਗ ਕਾਊਚ

Edited By

Chanda Verma

Chanda Verma is News Editor at Jagbani.