FacebookTwitterg+Mail

ਸੰਜੇ ਦੱਤ ਦੀ ਤਰ੍ਹਾਂ ਹੂ-ਬ-ਹੂ ਨਜ਼ਰ ਆਏ ਰਣਬੀਰ ਕਪੂਰ, ਤੁਸੀਂ ਵੀ ਦੇਖ ਕੇ ਹੋ ਜਾਓਗੇ ਹੈਰਾਨ

    1/9
13 April, 2017 05:36:43 PM

ਮੁੰਬਈ—ਬਾਲੀਵੁੱਡ ਦੇ 'ਮੁੰਨਾ ਭਾਈ' ਸੰਜੇ ਦੱਤ 'ਤੇ ਇਨੀਂ ਦਿਨੀਂ ਬਣਾਈ ਜਾ ਰਹੀ 'ਚ ਬਾਈਓਪਿਕ 'ਦੱਤ' 'ਤੇ ਕੰਮ ਕਾਫੀ ਜ਼ੋਰਾ-ਸ਼ੋਰਾਂ 'ਤੇ ਚੱਲ ਰਿਹਾ ਹੈ, ਜਿਸ 'ਚ ਸੰਜੇ ਦਾ ਕਿਰਦਾਰ ਰਣਬੀਰ ਕਪੂਰ ਨਿਭਾਅ ਰਹੇ ਹਨ। ਫਿਲਹਾਲ ਉਹ ਇਸ ਫਿਲਮ ਦੀ ਸ਼ੂਟਿੰਗ 'ਚ ਕਾਫੀ ਰੁੱਝੇ ਹੋਏ ਹਨ। ਰਣਬੀਰ ਆਪਣੀ ਫਿਲਮ ਲਈ ਕਾਫੀ ਸਖ਼ਤ ਮਹਿਨਤ ਕਰ ਰਹੇ ਹਨ। ਉਹ ਸੰਜੇ ਦੱਤ ਦੀ ਤਰ੍ਹਾਂ ਹੀ ਆਪਣੇ ਆਪ ਨੂੰ ਪੂਰਾ ਦਿਖਾਈ ਦੇਣ 'ਚ ਕੋਈ ਵੀ ਕਸਰ ਨਹੀਂ ਛੱਡ ਰਹੇ। ਹਾਲ ਹੀ ਸੋਸ਼ਲ ਮੀਡੀਆ 'ਤੇ ਰਣਬੀਰ ਦੀ 'ਸੰਜੂ ਬਾਬਾ' ਦੇ ਲੁੱਕ 'ਚ ਇਕ ਤਸਵੀਰ ਕਾਫੀ ਵਾਇਰਲ ਹੋ ਰਹੀ ਹੈ।

ਇਸ ਤਸਵੀਰ 'ਚ ਰਣਬੀਰ ਹੂ-ਬ-ਹੂ ਸੰਜੇ ਦੱਤ ਦੀ ਤਰ੍ਹਾਂ ਹੀ ਦਿਖਾਈ ਦੇ ਰਹੇ ਹਨ। ਯਕੀਨਨ ਰਣਬੀਰ ਨੂੰ ਪਛਾਨਣ ਲਈ ਤੁਹਾਨੂੰ ਇਸ ਤਸਵੀਰ ਨੂੰ ਵਾਰ-ਵਾਰ ਦੇਖਣਾ ਪਵੇਗਾ। ਆਪਣੇ ਚਿਹਰੇ ਦਾ ਬਦਲੇ ਲੁੱਕ ਦਾੜ੍ਹੀ ਮੁੱਛ ਤੋਂ ਲੈ ਕੇ ਕੱਪੜਿਆਂ ਤੱਕ ਵੀ ਰਣਬੀਰ ਨੇ ਸੰਜੇ ਦੱਤ ਦੀ ਤਰ੍ਹਾਂ ਦੀ ਪਾਏ ਹੋਏ ਹਨ। ਇਹ ਤਸਵੀਰ ਫਿਲਮ ਦੇ ਸੈੱਟ ਤੋਂ ਸ਼ੁਟਿੰਗ ਦੇ ਸਮੇਂ ਦੀ ਹੈ।
ਫਿਲਮ 'ਦੱਤ' ਦੀ ਸ਼ੂਟਿੰਗ ਇਨ੍ਹਾਂ ਦਿਨ੍ਹਾਂ 'ਚ ਮੁੰਬਈ 'ਚ ਚਲ ਰਹੀ ਹੈ। ਰਣਬੀਰ ਨੇ ਇਸ ਫਿਲਮ ਲਈ ਆਪਣਾ ਭਾਰ 13 ਕਿਲੋ ਵਧਾਇਆ ਹੈ। ਉਨ੍ਹਾਂ ਨੇ ਖੁਦ ਦੀ ਚਾਲ-ਚਲਨ ਅਤੇ ਪਸਨੈਲਿਟੀ ਨੂੰ ਸੰਜੇ ਦੱਤ ਵਰਗੀ ਹੀ ਕੀਤੀ ਹੈ। ਖੁਦ ਨੂੰ ਸੰਜੇ ਦੱਤ ਦੇ ਰੂਪ 'ਚ ਢਾਲਨ ਲਈ ਰਣਬੀਰ ਸਪੈਸ਼ਲ ਰਾਣਾ ਦਗੁਪੱਤੀ ਦੇ ਟ੍ਰੇਨਰ ਤੋਂ ਟ੍ਰੇਨਿੰਗ ਲਈ ਹੈ। ਇਸ ਨਾਲ ਰਣਬੀਰ ਕੋਲ ਸੰਜੇ ਦੱਤ ਦੀਆਂ ਕੁਝ ਪੁਰਾਣੀਆਂ ਤਸਵੀਰਾਂ ਵੀ ਹਨ, ਜਿਸ ਨੂੰ 250 ਘੰਟੇ ਤੱਕ ਦੇਖ ਚੁੱਕੇ ਹਨ। ਰਣਬੀਰ ਹੁਣ ਵੱਧ ਤੋਂ ਵੱਧ ਵੇਜ ਫੂਡ ਵੱਲ ਧਿਆਨ ਦੇ ਰਹੇ ਹਨ। ਇਸ ਫਿਲਮ ਨੂੰ ਡਾਇਰੈਕਟਰ ਰਾਜਕੁਮਾਰ ਹਿਰਾਨੀ ਕਰ ਰਹੇ ਹਨ ਅਤੇ ਪ੍ਰੋਡਿਊਸਰ ਵਿਧੂ ਵਿਨੋਦ ਚੋਪੜਾ ਹਨ।
ਫਿਲਮ 'ਚ ਸੰਜੇ ਦੱਤ ਦੀ ਪਤਨੀ ਮਾਨਿਅਤਾ ਦਾ ਕਿਰਦਾਰ ਦੀਆ ਮਿਰਜਾ ਨਿਭਾਵੇਗੀ। ਸੰਜੇ ਦੀ ਮਾਂ ਨਰਗਿਸ ਦਾ ਕਿਰਦਾਰ 'ਚ ਮਨੀਸ਼ਾ ਕੋਇਰਾਲਾ ਆਵੇਗੀ ਨਜ਼ਰ, ਇਹ ਹੀ ਨਹੀਂ ਅਜਿਹੇ ਵੀ ਅੰਦਾਜ਼ੇ ਲਗਾਏ ਜਾ ਰਹੇ ਹਨ ਕਿ ਉਨ੍ਹਾਂ ਦੇ ਪਿਤਾ ਸੁਨੀਲ ਦੱਤ ਦੀ ਭੂਮਿਕਾ 'ਚ ਪਰੇਸ਼ ਰਾਵਲ ਦਿਖਾਈ ਦੇਣਗੇ ਪਰ ਇਸ ਗੱਲ ਦੀ ਅਜੇ ਤੱਕ ਪੁਸ਼ਟੀ ਨਹੀਂ ਹੋਈ।

Tags: Ranbir KapoorbiopicSanjay DuttDuttਰਣਬੀਰ ਕਪੂਰਬਾਈਓਪਿਕਸੰਜੇ ਦੱਤਦੱਤ