FacebookTwitterg+Mail

'ਸਟੂਡੈਂਟ ਆਫ ਦਿ ਈਅਰ 2' ਦੇ ਦੂਜੇ ਸ਼ੈਡਿਊਲ ਦੀ ਸ਼ੂਟਿੰਗ ਹੋਈ ਸ਼ੁਰੂ

student of the year 2
18 June, 2018 11:43:24 AM

ਮੁੰਬਈ (ਬਿਊਰੋ)— ਕਰਨ ਜੌਹਰ ਦੀ ਆਉਣ ਵਾਲੀ ਫਿਲਮ 'ਸਟੂਡੈਂਟ ਆਫ ਦਿ ਈਅਰ 2' ਦਾ ਦੂਜਾ ਸ਼ੈਡਿਊਲ ਸ਼ੁਰੂ ਹੋ ਚੁੱਕਾ ਹੈ। ਫਿਲਮ ਦੇ ਨਿਰਦੇਸ਼ਕ ਪੁਨੀਤ ਮਲਹੋਤਰਾ ਨੇ ਸੈੱਟ ਤੋਂ ਇਕ ਤਸਵੀਰ ਸ਼ੇਅਰ ਕੀਤੀ ਹੈ, ਜਿਸ 'ਚ ਫਿਲਮ ਦੇ ਲੀਡ ਐਕਟਰਜ਼ ਟਾਈਗਰ ਸ਼ਰਾਫ, ਅਨਨਿਆ ਪਾਂਡੇ ਅਤੇ ਤਾਰਾ ਸੁਤਾਰਿਆ ਇਕੱਠੇ ਬੈਠੇ ਨਜ਼ਰ ਆ ਰਹੇ ਹਨ। ਪੁਨੀਤ ਨੇ ਇਸ ਤਸਵੀਰ ਦਾ ਕੈਪਸ਼ਨ ਦਿੱਤਾ ਹੈ- ਸੈੱਟ 'ਤੇ ਵਾਪਸੀ। ਫਿਲਮ ਦੇ ਪਹਿਲੇ ਸ਼ੈਡਿਊਲ ਦੀ ਸ਼ੂਟਿੰਗ ਦੇਹਰਾਦੁਨ 'ਚ ਕਰੀਬ 40 ਦਿਨ ਤੱਕ ਚਲੀ ਹੈ। ਇਸ ਫਿਲਮ ਅਨਨਿਆ ਪਾਂਡੇ ਅਤੇ ਤਾਰਾ ਸੁਤਾਰਿਆ ਦੋਵੇਂ ਬਾਲੀਵੁੱਡ 'ਚ ਡੈਬਿਊ ਕਰ ਜਾ ਰਹੀਆਂ ਹਨ।

 

A post shared by Punit Malhotra (@punitdmalhotra) on

ਦੱਸਣਯੋਗ ਹੈ ਕਿ ਫਿਲਮ ਦਾ ਪਹਿਲਾ ਭਾਗ 2012 'ਚ ਰਿਲੀਜ਼ ਹੋਇਆ ਸੀ, ਜਿਸ ਨੂੰ ਪ੍ਰਸ਼ੰਸਕਾਂ ਵਲੋਂ ਕਾਫੀ ਹੁੰਗਾਰਾ ਮਿਲਿਆ ਸੀ। ਇਸ ਫਿਲਮ ਨਾਲ ਵਰੁਣ ਧਵਨ, ਸਿਧਾਰਥ ਮਲਹੋਤਰਾ ਅਤੇ ਆਲੀਆ ਭੱਟ ਨੇ ਡੈਬਿਊ ਕੀਤਾ ਸੀ। ਅੱਜ ਇਹ ਤਿੰਨੋਂ ਸਟਾਰਜ਼ ਫਿਲਮ ਇੰਡਸਟਰੀ 'ਚ ਵਧੀਆ ਕੰਮ ਕਰ ਰਹੇ ਹਨ। ਉੱਥੇ ਹੀ ਕਰਨ ਜੌਹਰ ਦੇ ਧਰਮਾ ਪ੍ਰੋਡਕਸ਼ਨ ਹੇਠ ਬਣ ਰਹੀ ਇਹ ਫਿਲਮ 23 ਨਵੰਬਰ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਵੇਗੀ।


Tags: Tiger Shroff Tara Sutaria Ananya Pandey Student of the Year 2 Shooting Hindi Film

Edited By

Kapil Kumar

Kapil Kumar is News Editor at Jagbani.