FacebookTwitterg+Mail

ਇਹ ਹਨ ਉਹ ਬਾਲੀਵੁੱਡ ਸੈਲੀਬ੍ਰਿਟੀ, ਜਿਨ੍ਹਾਂ ਨੇ ਫਿਲਮਾਂ ਦਾ ਚਸਕਾ ਲੱਗਣ 'ਤੇ ਵਿਚਕਾਰ ਹੀ ਛੱਡੀ ਪੜ੍ਹਾਈ

study of bollywood celebrity
04 October, 2017 10:58:44 AM

ਮੁੰਬਈ (ਬਿਊਰੋ)— 'ਪੜੋਗੇ ਲਿਖੋਗੇ ਤਾਂ ਬਣੋਗੇ ਨਵਾਬ ਖੇਡਗੋ ਕੁਦੋਗੇ ਤਾਂ ਬਣੋਗੇ ਖਰਾਬ' ਪਰ ਬਾਲੀਵੁੱਡ ਦੇ ਇਨ੍ਹਾਂ ਸਿਤਾਰਿਆਂ 'ਤੇ ਇਹ ਗੱਲ ਬਿਲਕੁਲ ਉਲਟ ਲੱਗਦੀ ਹੈ। ਬਾਲੀਵੁੱਡ 'ਚ ਅਜਿਹੇ ਕਈ ਸੈਲੀਬ੍ਰਿਟੀਜ਼ ਹਨ, ਜਿਨ੍ਹਾਂ ਨੇ ਆਪਣੇ ਸੁਪਨੇ ਨੂੰ ਪੂਰਾ ਕਰਨ ਲਈ ਆਪਣੀ ਪੜ੍ਹਾਈ ਨੂੰ ਵਿੱਚ ਹੀ ਛੱਡ ਦਿੱਤਾ। ਕਈ ਟਾਪ ਸੈਲੀਬ੍ਰਿਟੀ ਅਜਿਹੇ ਵੀ ਹਨ, ਜਿਨ੍ਹਾਂ ਨੇ ਸਕੂਲ ਤੋਂ ਬਾਅਦ ਪੜ੍ਹਾਈ ਹੀ ਨਹੀਂ ਕੀਤੀ ਤਾਂ ਕਈ ਸਿਤਾਰਿਆਂ ਨੇ ਕਾਲਜ ਦੀ ਪੜ੍ਹਾਈ ਨੂੰ ਵਿੱਚ ਹੀ ਅਲਵਿਦਾ ਕਹਿ ਦਿੱਤਾ। ਬਾਲੀਵੁੱਡ 'ਚ ਕੁੱਝ ਅਜਿਹੇ ਸੈਲੀਬ੍ਰਿਟੀ ਹਨ ਜਿਨ੍ਹਾਂ ਨੇ ਪੜ੍ਹਾਈ ਛੱਡ ਕੇ ਐਕਟਿੰਗ ਵੱਲ ਧਿਆਨ ਦਿੱਤਾ ਤੇ ਅੱਜ ਦੁਨੀਆਂ ਉਨਾਂ ਦੀ ਦਿਵਾਨੀ ਹੈ। 
ਆਮਿਰ ਖਾਨ
ਆਮਿਰ ਖਾਨ ਨੂੰ ਉਨਾਂ ਦੇ ਪ੍ਰਫੈਕਸ਼ਨ ਦੇ ਲਈ ਜਾਣਿਆ ਜਾਂਦਾ ਹੈ। ਉਹ ਹਰ ਕੰਮ ਬਹੁਤ ਹੀ ਸਲੀਕੇ ਨਾਲ ਕਰਦੇ ਹਨ ਪਰ ਪਰਦੇ 'ਤੇ ਕੰਮ ਕਰਨ ਵਾਲੇ ਆਮਿਰ ਅਸਲ ਜਿੰਦਗੀ 'ਚ ਪੜਨ ਦੇ ਸ਼ੋਕੀਨ ਨਹੀਂ ਸਨ। ਜੇਬੀ ਪੇਟਿਵ ਸਕੂਲ ਤੋਂ ਆਮਿਰ ਨੇ ਆਪਣੀ ਪੜਾਈ ਦੀ ਸ਼ੁਰੂਆਤ ਕੀਤੀ ਸੀ। ਉਸਦੇ ਬਾਅਦ ਉਨ੍ਹਾਂ ਨੇ ਸੈਂਟ ਐਨੀ ਹਾਈ ਸਕੂਲ, ਬਾਂਦਰਾ 'ਚ ਅੱਠਵੀਂ ਤੱਕ ਪੜਾਈ ਕੀਤੀ, ਇਸ ਦੇ ਬਾਅਦ ਬੰਬੇ ਸਕਾਟਿਸ਼ ਸਕੂਲ ਮਾਹਿਮ ਤੋਂ ਉਨ੍ਹਾਂ ਨੇ ਆਪਣੀ 9ਵੀਂ ਤੱਕ ਦੀ ਪੜਾਈ ਕੀਤੀ ਅਤੇ ਆਖਿਰਕਾਰ ਕਾਲਜ ਤੋਂ 12 ਵੀਂ ਤੱਕ ਪੜ੍ਹਾਈ ਕਰਕੇ ਆਮਿਰ ਨੇ ਫਿਲਮਾਂ 'ਚ ਕੰਮ ਕਰਨਾ ਸ਼ੁਰੂ ਕਰ ਦਿੱਤਾ।

ਐਸ਼ਵਰਿਆ ਰਾਏ
ਐਸ਼ਵਰਿਆ ਰਾਏ ਦੀ ਸ਼ੁਰੂਆਤੀ ਪੜ੍ਹਾਈ ਹੈਦਰਾਬਾਦ, ਆਂਧਰਾ ਪ੍ਰਦੇਸ਼ 'ਚ ਹੋਈ। ਇਸ ਤੋਂ ਅੱਗੇ ਦੀ ਪੜ੍ਹਾਈ ਉਨਾਂ ਨੇ ਸੰਤਾ ਕਰੂਜ 'ਚ ਆਰਿਆ ਵਿਦਿਆ ਮੰਦਿਰ ਤੋਂ ਕੀਤੀ। ਉੱਥੇ ਹੀ ਕਾਲਜ ਦੀ ਪੜ੍ਹਾਈ ਲਈ ਜੈ ਹਿੰਦ ਅਤੇ ਫਿਰ ਮਾਟੁੰਗਾ ਦੇ ਰੂਪਾਰੇਲ ਕਾਲਜ 'ਚ ਐਡਮਿਸ਼ਨ ਲਿਆ। ਮਾਡਲਿੰਗ 'ਚ ਕਰੀਅਰ ਬਣਾਉਣ ਦੇ ਲਈ ਐਸ਼ਵਰਿਆ ਨੇ ਵਿਚਕਾਰ ਹੀ ਪੜ੍ਹਾਈ ਛੱਡ ਦਿੱਤੀ ਅਤੇ 1991 'ਚ ਇੰਟਰਨੈਸ਼ਨਲ ਸੁਪਰ ਮਾਡਲ ਮੁਕਾਬਲਾ ਜਿੱਤਿਆ। ਉਸ ਤੋਂ ਬਾਅਦ ਐਸ਼ ਨੇ 1994 'ਚ ਮਿਸ ਵਰਲਡ ਦਾ ਖਿਤਾਬ ਜਿੱਤਿਆ ਅਤੇ ਫਿਲਮੀ ਦੁਨੀਆ 'ਚ ਆ ਗਏ।

Punjabi Bollywood Tadka

ਅਕਸ਼ੈ ਕੁਮਾਰ
ਬਾਲੀਵੁੱਡ ਦੇ ਖਿਲਾੜੀ ਕੁਮਾਰ ਨੂੰ ਵੀ ਪੜ੍ਹਾਈ 'ਚ ਜਿਆਦਾ ਦਿਲਚਸਪੀ ਨਹੀਂ ਸੀ। ਦਿੱਲੀ ਦੇ ਚਾਂਦਨੀ ਚੌਂਕ ਦੇ ਰਹਿਣ ਵਾਲੇ ਅਕਸ਼ੇ ਦਾ ਪਰਿਵਾਰ ਮੁੰਬਈ ਚਲਿਆ ਗਿਆ ਅਤੇ ਉੱਥੋਂ ਉਨ੍ਹਾਂ ਨੇ ਡਾਨ ਬਾਸਕੋ ਸਕੂਲ 'ਚ ਆਪਣੀ ਪੜਾਈ ਸ਼ੁਰੂ ਕੀਤੀ। ਕਾਲਜ ਦੀ ਪੜ੍ਹਾਈ ਦੇ ਲਈ ਊਨ੍ਹਾਂ ਨੇ ਗੁਰੂ ਨਾਨਕ ਖਾਲਸਾ ਕਾਲਜ 'ਚ ਦਾਖਿਲਾ ਲਿਆ, ਪਰ ਉਹਨਾਂ ਨੇ ਪੜਾਈ ਛੱਡ ਦਿੱਤੀ ਅਤੇ ਕਿਸਮਤ ਫਿਰ ਉਨ੍ਹਾਂ ਨੂੰ ਫ਼ਿਲਮਾਂ 'ਚ ਲੈ ਆਈ।

Punjabi Bollywood Tadka

ਸਲਮਾਨ ਖਾਨ
ਬਾਲੀਵੁੱਡ ਦੇ ਦਬੰਗ ਸਲਮਾਨ ਖਾਨ ਨੂੰ ਪੜ੍ਹਾਈ 'ਚ ਕਾਫੀ ਰੂਚੀ ਸੀ। ਉਨ੍ਹਾਂ ਦੀ ਸ਼ੁਰੂਆਤੀ ਪੜ੍ਹਾਈ ਮੁੰਬਈ ਦੇ ਸੈਂਟ ਸਟੈਨਿਸਲਾਸ ਹਾਈ ਸਕੂਲ 'ਚ ਹੋਈ ਅਤੇ ਉਨਾਂ ਦੇ ਬਾਅਦ ਸਲਮਾਨ ਗਵਾਲੀਅਰ ਦੇ ਸਿੰਘਿਆ ਸਕੂਲ ਤੋਂ ਵੀ ਪੜ੍ਹੇ। ਇੱਥੋਂ ਹੀ ਉਨਾਂ ਦੇ ਦੋਵੇਂ ਭਰਾ ਅਰਬਾਜ਼ ਅਤੇ ਸੋਹੇਲ ਨੇ ਵੀ ਪੜ੍ਹਾਈ ਕੀਤੀ ਹੈ। ਉਸਦੇ ਬਾਅਦ ਉਨ੍ਹਾਂ ਨੇ ਆਪਣੇ ਭਰਾਵਾਂ ਦੇ ਨਾਲ ਮੁੰਬਈ ਦੇ ਸੈਂਟ ਜੇਵੀਅਰਸ ਕਾਲਜ 'ਚ ਦਾਖਲਾ ਲਿਆ ਪਰ ਉਥੋਂ ਡਰਾਪ ਆਉਟ ਹੋ ਗਏ ਅਤੇ ਅੱਜ ਬਾਲੀਵੁੱਡ 'ਤੇ ਰਾਜ ਕਰ ਰਹੇ ਹਨ।

Punjabi Bollywood Tadka


Tags: Aamir KhanAishwarya RaiAkshay KumarSalman khanStudyBollywood celebrity