FacebookTwitterg+Mail

ਨਿਊਜ਼ੀਲੈਂਡ, ਕੈਨੇਡਾ, ਆਸਟਰੇਲੀਆ ਤੇ ਯੂ. ਕੇ. ਦੇ ਇਨ੍ਹਾਂ ਥਿਏਟਰਾਂ 'ਚ ਰਿਲੀਜ਼ ਹੋਵੇਗੀ 'ਸੂਬੇਦਾਰ ਜੋਗਿੰਦਰ ਸਿੰਘ'

subedar joginder singh cinema listing
04 April, 2018 02:32:39 PM

ਜਲੰਧਰ (ਬਿਊਰੋ)— 6 ਅਪ੍ਰੈਲ ਨੂੰ ਰਿਲੀਜ਼ ਹੋਣ ਜਾ ਰਹੀ ਪੰਜਾਬੀ ਫਿਲਮ 'ਸੂਬੇਦਾਰ ਜੋਗਿੰਦਰ ਸਿੰਘ' ਦੀ ਵਿਦੇਸ਼ਾਂ 'ਚ ਸਿਨੇਮਾ ਲਿਸਟਿੰਗ ਜਾਰੀ ਹੋ ਚੁੱਕੀ ਹੈ। ਫਿਲਮ ਨਿਊਜ਼ੀਲੈਂਡ, ਕੈਨੇਡਾ, ਆਸਟਰੇਲੀਆ ਤੇ ਯੂ. ਕੇ. ਦੇ ਜਿਨ੍ਹਾਂ ਥਿਏਟਰਾਂ 'ਚ ਰਿਲੀਜ਼ ਹੋਵੇਗੀ ਉਸ ਦੀ ਪੂਰੀ ਲਿਸਟ ਇਥੇ ਦਿੱਤੀ ਗਈ ਹੈ। ਇਸ ਦੇ ਨਾਲ ਹੀ ਫਿਲਮ ਦੀ ਐਡਵਾਂਸ ਬੁਕਿੰਗ ਵੀ ਸ਼ੁਰੂ ਹੋ ਚੁੱਕੀ ਹੈ। ਗਿੱਪੀ ਗਰੇਵਾਲ ਨੇ ਸੋਸ਼ਲ ਮੀਡੀਆ 'ਤੇ ਸਿਨੇਮਾ ਲਿਸਟਿੰਗ ਦੀਆਂ ਤਸਵੀਰਾਂ ਸਾਂਝੀਆਂ ਕਰਕੇ ਇਸ ਗੱਲ ਦੀ ਜਾਣਕਾਰੀ ਦਿੱਤੀ ਹੈ। ਦੱਸਣਯੋਗ ਹੈ ਕਿ ਵਿਦੇਸ਼ਾਂ 'ਚ ਕੁਝ ਥਾਵਾਂ 'ਤੇ ਫਿਲਮ ਹਿੰਦੀ 'ਚ ਵੀ ਰਿਲੀਜ਼ ਹੋਵੇਗੀ, ਉਥੇ ਪੰਜਾਬ ਤੋਂ ਇਲਾਵਾ ਭਾਰਤ ਦੇ ਵੱਖ-ਵੱਖ ਸੂਬਿਆਂ 'ਚ ਵੀ ਫਿਲਮ ਹਿੰਦੀ ਭਾਸ਼ਾ 'ਚ ਰਿਲੀਜ਼ ਹੋਵੇਗੀ।
ਫਿਲਮ 'ਚ ਗਿੱਪੀ ਗਰੇਵਾਲ, ਅਦਿਤੀ ਸ਼ਰਮਾ, ਕੁਲਵਿੰਦਰ ਬਿੱਲਾ, ਰਾਜਵੀਰ ਜਵੰਦਾ, ਰੌਸ਼ਨ ਪ੍ਰਿੰਸ, ਜੱਗੀ ਸਿੰਘ, ਕਰਮਜੀਤ ਅਨਮੋਲ, ਗੁੱਗੂ ਗਿੱਲ, ਨਿਰਮਲ ਰਿਸ਼ੀ, ਜੋਰਡਨ ਸੰਧੂ, ਸਰਦਾਰ ਸੋਹੀ ਤੇ ਹਰੀਸ਼ ਵਰਮਾ ਸਮੇਤ ਕਈ ਸਿਤਾਰੇ ਅਹਿਮ ਭੂਮਿਕਾ ਨਿਭਾਅ ਰਹੇ ਹਨ। ਫਿਲਮ ਦਾ ਨਿਰਦੇਸ਼ਨ ਸਿਰਮਜੀਤ ਸਿੰਘ ਨੇ ਕੀਤਾ ਹੈ ਤੇ ਇਸ ਫਿਲਮ ਦੇ ਪ੍ਰੋਡਿਊਸਰ ਸੁਮੀਤ ਸਿੰਘ ਹਨ। ਫਿਲਮ ਸ਼ਹੀਦ ਸੂਬੇਦਾਰ ਜੋਗਿੰਦਰ ਸਿੰਘ ਜੀ ਦੀ ਜ਼ਿੰਦਗੀ 'ਤੇ ਆਧਾਰਿਤ ਹੈ, ਜਿਨ੍ਹਾਂ ਨੇ 1962 ਦੀ ਭਾਰਤ-ਚੀਨ ਜੰਗ ਦੌਰਾਨ ਆਪਣੇ 21 ਸਾਥੀਆਂ ਨਾਲ ਲਗਭਗ 1000 ਚੀਨੀ ਫੌਜੀਆਂ ਦਾ ਸਾਹਮਣਾ ਕੀਤਾ ਸੀ।

ਨਿਊਜ਼ੀਲੈਂਡ
Punjabi Bollywood Tadka
ਕੈਨੇਡਾ
Punjabi Bollywood Tadka
ਆਸਟਰੇਲੀਆ
Punjabi Bollywood Tadka
ਯੂ. ਕੇ.
Punjabi Bollywood Tadka


Tags: Subedar Joginder Singh Gippy Grewal Aditi Sharma Kulwinder Billa Rajvir Jawanda

Edited By

Rahul Singh

Rahul Singh is News Editor at Jagbani.