FacebookTwitterg+Mail

ਫਿਲਮ 'ਸੂਬੇਦਾਰ ਜੋਗਿੰਦਰ ਸਿੰਘ' ਦੇ ਪਹਿਲੇ ਪੋਸਟਰ ਨੇ ਇੰਟਰਨੈੱਟ 'ਤੇ ਪਾਏ ਧਮਾਕੇ

subedar joginder singh official poster
06 March, 2018 01:51:45 PM

ਜਲੰਧਰ (ਬਿਊਰੋ)— ਪਰਮਵੀਰ ਚੱਕਰ ਪ੍ਰਾਪਤਕਰਤਾ ਅਣਖੀਲੇ ਫੌਜੀ ਸੂਬੇਦਾਰ ਜੋਗਿੰਦਰ ਸਿੰਘ ਦੇ ਜੀਵਨ 'ਤੇ ਆਧਾਰਿਤ ਫਿਲਮ ਅੱਜਕਲ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਭਾਵੇਂ ਗਿੱਪੀ ਗਰੇਵਾਲ ਦੀ ਫਰਸਟ ਲੁੱਕ ਹੋਵੇ ਜਾਂ ਫਿਲਮ ਦਾ ਟੀਜ਼ਰ, ਇਸ ਫਿਲਮ ਦੀ ਹਰ ਰਿਲੀਜ਼ ਨੇ ਇੰਟਰਨੈੱਟ 'ਤੇ ਤੂਫ਼ਾਨ ਲਿਆ ਦਿੱਤਾ ਹੈ। ਕੱਲ ਫਿਲਮ ਦਾ ਪੋਸਟਰ ਰਿਲੀਜ਼ ਹੋਇਆ, ਜਿਸ ਨੇ ਇਕ ਵਾਰ ਫਿਰ ਇੰਟਰਨੈੱਟ ਦੀ ਦੁਨੀਆ ਨੂੰ ਹਿਲਾ ਕੇ ਰੱਖ ਦਿੱਤਾ ਹੈ।

ਇਸ ਫਿਲਮ ਦੇ ਪਹਿਲੇ ਜ਼ਬਰਦਸਤ ਪੋਸਟਰ ਨੇ ਦਰਸ਼ਕਾਂ ਦੇ ਦਿਲਾਂ ਅੰਦਰ ਇਕ ਉਤਸ਼ਾਹ ਪੈਦਾ ਕਰ ਦਿੱਤਾ ਹੈ। ਚਰਚਾ ਦਾ ਵਿਸ਼ਾ ਬਣੀ ਇਹ ਫਿਲਮ ਸੂਬੇਦਾਰ ਜੋਗਿੰਦਰ ਸਿੰਘ ਦੇ ਜੀਵਨ 'ਤੇ ਬਣਾਈ ਗਈ ਹੈ, ਜਿਨ੍ਹਾਂ ਨੇ 1962 ਦੀ ਭਾਰਤ-ਚੀਨ ਜੰਗ 'ਚ ਸਿਰਫ 21 ਫੌਜੀਆਂ ਨਾਲ ਹਜ਼ਾਰਾਂ ਚੀਨੀ ਫੌਜੀਆਂ ਦਾ ਮੁਕਾਬਲਾ ਕੀਤਾ ਸੀ। ਸੂਬੇਦਾਰ ਜੋਗਿੰਦਰ ਸਿੰਘ ਨੇ ਆਪਣੇ 21 ਸਾਥੀਆਂ ਸਮੇਤ ਆਖ਼ਰੀ ਸਾਹ ਤਕ ਆਪਣੀ ਹਿੰਮਤ ਤੇ ਬਹਾਦਰੀ ਨਾਲ ਲੜਦਿਆਂ ਸ਼ਹਾਦਤ ਹਾਸਲ ਕੀਤੀ, ਜਿਸ ਦੇ ਲਈ ਉਨ੍ਹਾਂ ਨੂੰ ਸ਼ਹਾਦਤ ਤੋਂ ਬਾਅਦ ਪਰਮਵੀਰ ਚੱਕਰ ਨਾਲ ਸਨਮਾਨਿਤ ਕੀਤਾ ਗਿਆ।
ਇਸ ਫਿਲਮ ਦੀ ਸ਼ੂਟਿੰਗ ਦਰਾਸ, ਕਾਰਗਿਲ, ਗੁਹਾਟੀ ਤੇ ਸੂਰਤਤਗੜ੍ਹ 'ਚ ਕੀਤੀ ਗਈ ਹੈ। ਨਿਰਮਾਤਾ ਫਿਲਮ ਦਾ ਟਰੇਲਰ 8 ਮਾਰਚ, 2018 ਨੂੰ ਜਾਰੀ ਕਰਨ ਲਈ ਤਿਆਰ ਹਨ। ਫਿਲਮ 6 ਅਪ੍ਰੈਲ, 2018 ਨੂੰ ਦੁਨੀਆ ਭਰ 'ਚ ਵੱਡੇ ਪਰਦੇ 'ਤੇ ਦਿਖਾਈ ਜਾਵੇਗੀ।


Tags: Gippy Grewal Subedar Joginder Singh Official Poster Aditi Sharma

Edited By

Rahul Singh

Rahul Singh is News Editor at Jagbani.