FacebookTwitterg+Mail

ਜ਼ਬਰਦਸਤ ਹੈ 'ਸੂਬੇਦਾਰ ਜੋਗਿੰਦਰ ਸਿੰਘ' ਦਾ ਰਿਲੀਜ਼ ਹੋਇਆ ਦੂਜਾ ਪੋਸਟਰ

subedar joginder singh official second poster
07 March, 2018 02:07:18 PM

ਜਲੰਧਰ (ਬਿਊਰੋ)— 'ਸੂਬੇਦਾਰ ਜੋਗਿੰਦਰ ਸਿੰਘ' ਦਾ ਦੂਜਾ ਅਧਿਕਾਰਕ ਪੋਸਟਰ ਰਿਲੀਜ਼ ਹੋ ਗਿਆ ਹੈ। ਪਹਿਲੇ ਅਧਿਕਾਰਕ ਪੋਸਟਰ 'ਚ ਸਿਰਫ ਗਿੱਪੀ ਗਰੇਵਾਲ ਨਜ਼ਰ ਆਏ ਸਨ, ਜਦਕਿ ਦੂਜੇ ਪੋਸਟਰ 'ਚ ਗਿੱਪੀ ਦੇ ਨਾਲ ਗੁੱਗੂ ਗਿੱਲ, ਕੁਲਵਿੰਦਰ ਬਿੱਲਾ, ਰਾਜਵੀਰ ਜਵੰਦਾ, ਰੌਸ਼ਨ ਪ੍ਰਿੰਸ ਤੇ ਚਰਨ ਸਿੰਘ ਨਜ਼ਰ ਆ ਰਹੇ ਹਨ।
ਫਿਲਮ ਦਾ ਦੂਜਾ ਪੋਸਟਰ ਸਾਂਝਾ ਕਰਦਿਆਂ ਗਿੱਪੀ ਨੇ ਲਿਖਿਆ, '"Courage, above all things, is the quality of a warrior"! The invincible soldiers of the 1st Sikh Regiment who crushed the waves of the Chinese! Presenting to you another poster from my upcoming film Subedar Joginder Singh!'

ਦੱਸਣਯੋਗ ਹੈ ਕਿ ਫਿਲਮ ਨੂੰ ਸਿਮਰਜੀਤ ਸਿੰਘ ਡਾਇਰੈਕਟ ਕਰ ਰਹੇ ਹਨ। ਫਿਲਮ ਨੂੰ ਸੁਮੀਤ ਸਿੰਘ ਨੇ ਪ੍ਰੋਡਿਊਸ ਕੀਤਾ ਹੈ ਤੇ ਇਸ ਦੇ ਕ੍ਰਿਏਟਿਵ ਪ੍ਰੋਡਿਊਸਰ ਰਾਸ਼ਿਦ ਰੰਗਰੇਜ਼ ਹਨ। ਫਿਲਮ ਦੀ ਕਹਾਣੀ ਤੇ ਸਕ੍ਰੀਨਪਲੇਅ ਰਾਸ਼ਿਦ ਰੰਗਰੇਜ਼ ਤੇ ਸਿਮਰਜੀਤ ਸਿੰਘ ਦਾ ਹੈ। ਫਿਲਮ ਨੂੰ ਸੰਗੀਤ ਜੈਦੇਵ ਕੁਮਾਰ, ਜੱਸੀ ਕਤਿਆਲ ਤੇ ਗੁਰਮੀਤ ਸਿੰਘ ਨੇ ਦਿੱਤਾ ਹੈ, ਜਦਕਿ ਗੀਤਕਾਰ ਹੈਪੀ ਰਾਏਕੋਟੀ, ਦਵਿੰਦਰ ਖੰਨੇਵਾਲਾ ਤੇ ਅਮਰਦੀਪ ਸਿੰਘ ਹਨ। ਫਿਲਮ ਦਾ ਟਰੇਲਰ 8 ਮਾਰਚ ਭਾਵ ਕੱਲ ਰਿਲੀਜ਼ ਹੋਣ ਜਾ ਰਿਹਾ ਹੈ। ਫਿਲਮ ਦੇਸ਼-ਵਿਦੇਸ਼ਾਂ 'ਚ ਵੱਡੇ ਪੱਧਰ 'ਤੇ 6 ਅਪ੍ਰੈਲ, 2018 ਨੂੰ ਰਿਲੀਜ਼ ਹੋਵੇਗੀ।


Tags: Subedar Joginder Singh Gippy Grewal Poster Roshan Prince Rajvir Jawanda Guggu Gill Kulwinder Billa

Edited By

Rahul Singh

Rahul Singh is News Editor at Jagbani.