FacebookTwitterg+Mail

ਸੁੱਚਾ ਰੰਗੀਲਾ ਤੇ ਮਿਸ ਮਨਦੀਪ ਮੈਂਡੀ ਦੇ ਸਿੰਗਲ ਟਰੈਕ 'ਦਿਲ ਉੱਤੇ ਦਿਲ' ਦਾ ਪੋਸਟਰ ਰਿਲੀਜ਼

sucha rangeela
26 April, 2017 09:03:10 AM
ਜਲੰਧਰ— 'ਗੁੜ ਵਾਲੀ ਚਾਹ' ਸਿੰਗਲ ਟਰੈਕ ਨਾਲ ਆਪਣੀ ਵੱਖਰੀ ਪਛਾਣ ਬਣਾਉਣ ਵਾਲੀ ਡਿਊਟ ਜੋੜੀ ਸੁੱਚਾ ਰੰਗੀਲਾ-ਮਿਸ ਮਨਦੀਪ ਮੈਂਡੀ ਦਾ ਸਿੰਗਲ ਟਰੈਕ 'ਦਿਲ ਉੱਤੇ ਦਿਲ' ਦਾ ਪੋਸਟਰ ਐੱਮ. ਕੇ. ਹੋਟਲ ਅੰਮ੍ਰਿਤਸਰ ਵਿਖੇ ਸ਼੍ਰੀ ਧਰਮਿੰਦਰ, ਅਮਨ, ਸੰਤਾ-ਬੰਤਾ, ਰਾਏ ਸਾਹਿਬ ਵਲੋਂ ਸਾਂਝੇ ਤੌਰ 'ਤੇ ਰਿਲੀਜ਼ ਕੀਤਾ ਗਿਆ। ਜਾਣਕਾਰੀ ਦਿੰਦਿਆਂ ਸੁੱਚਾ ਰੰਗੀਲਾ ਨੇ ਦੱਸਿਆ ਕਿ ਇਸ ਡਿਊਟ ਸਿੰਗਲ ਟਰੈਕ 'ਚ ਮੇਰਾ ਸਾਥ ਦਿੱਤਾ ਹੈ ਮਿਸ ਮੈਂਡੀ ਨੇ ਤੇ ਇਸ ਨੂੰ ਰਿਲੀਜ਼ ਕੀਤਾ ਹੈ ਪ੍ਰੋਡਿਊਸਰ ਸਤਨਾਮ ਸਿੰਘ ਯੂ. ਐੱਸ. ਏ. ਤੇ ਡ੍ਰੀਮ ਪ੍ਰੋਡਕਸ਼ਨ ਕੰਪਨੀ ਨੇ। ਇਸ ਦਾ ਮਿਊਜ਼ਿਕ ਖੁਦ ਮੇਰੇ ਵਲੋਂ ਤਿਆਰ ਕੀਤਾ ਗਿਆ, ਜਿਸ ਨੂੰ ਕਲਮਬੱਧ ਕੀਤਾ ਹੈ ਲਵ ਪਹਾੜੀਪੁਰੀ ਨੇ ਤੇ ਵੀਡੀਓ ਜਾਨਹੀਰ ਵਲੋਂ ਸ਼ੂਟ ਕੀਤਾ ਗਿਆ ਹੈ, ਜੋ ਕਿ ਯੂ-ਟਿਊਬ ਦੇ ਨਾਲ-ਨਾਲ ਜਲੰਧਰ ਦੂਰਦਰਸ਼ਨ 'ਤੇ ਚੱਲ ਰਿਹਾ ਹੈ, ਜਿਸ ਨੂੰ ਦਰਸ਼ਕਾਂ ਵਲੋਂ ਖੂਬ ਪਿਆਰ ਮਿਲ ਰਿਹਾ ਹੈ।

Tags: Sucha RangeelaMandeep Mandidil utte dilਸੁੱਚਾ ਰੰਗੀਲਾਮਿਸ ਮਨਦੀਪ ਮੈਂਡੀਦਿਲ ਉੱਤੇ ਦਿਲ