FacebookTwitterg+Mail

17 ਦੀ ਉਮਰ 'ਚ ਕੱਟਣਾ ਪਿਆ ਸੀ ਅਦਾਕਾਰਾ ਦਾ ਪੈਰ, ਵਾਪਰਿਆ ਸੀ ਦਰਦਨਾਕ ਹਾਦਸਾ

sudha chandran
08 March, 2018 05:58:47 PM

ਮੁੰਬਈ(ਬਿਊਰੋ)— ਟੀ. ਵੀ. ਅਤੇ ਫਿਲਮ ਅਦਾਕਾਰਾ ਸੁਧਾ ਚੰਦਰਨ ਜਲਦ ਟ੍ਰਾਈਬਲ ਕਮਿਊਨਿਟੀ ਬੇਸਡ ਫਿਲਮ 'ਕ੍ਰਿਨਾ' (Krina) 'ਚ ਨਜ਼ਰ ਆਵੇਗੀ। ਘੱਟ ਹੀ ਲੋਕ ਜਾਣਦੇ ਹਨ ਕਿ ਸੁਧਾ ਨੇ ਆਪਣੇ ਐਕਟਿੰਗ ਕਰੀਅਰ ਦੀ ਸ਼ੁਰੂਆਤ ਤੇਲੁਗੂ ਫਿਲਮ 'ਮਯੂਰੀ' ਨਾਲ ਕੀਤੀ ਸੀ, ਜੋ ਕਿ ਉਨ੍ਹਾਂ ਦੀ ਜ਼ਿੰਦਗੀ 'ਤੇ ਬੇਸਡ ਸੀ। ਬਾਅਦ 'ਚ ਇਹ ਫਿਲਮ ਤਮਿਲ, ਮਲਿਆਲਮ 'ਚ ਡਬ ਕੀਤੀ ਗਈ ਤੇ ਇਸ ਦਾ ਹਿੰਦੀ ਰੀਮੇਕ 'ਨਾਚੇ ਮਯੂਰੀ' ਬਣਿਆ। ਇਸ 'ਚ ਵੀ ਸੁਧਾ ਨੇ ਹੀ ਕੰਮ ਕੀਤਾ। ਅਸਲ 'ਚ 17 ਸਾਲ ਦੀ ਉਮਰ 'ਚ ਹੋਏ ਇਕ ਹਾਦਸੇ ਕਾਰਨ ਸੁਧਾ ਦਾ ਪੈਰ ਕੱਟਣਾ ਪੈ ਗਿਆ ਸੀ, ਜਿਸ ਤੋਂ ਬਾਅਦ ਉਨ੍ਹਾਂ ਦਾ ਡਾਂਸਿੰਗ ਕਰੀਅਰ ਖਤਰੇ 'ਚ ਪੈ ਗਿਆ ਪਰ ਉਨ੍ਹਾਂ ਨੇ ਨਕਲੀ ਪੈਰ ਨਾਲ ਤਿਆਰੀ ਕਰਕੇ ਫਿਲਮ ਤੇ ਟੀ. ਵੀ. ਇੰਡਸਟਰੀ 'ਚ ਪਛਾਣ ਕਾਇਮ ਕੀਤੀ। 

Punjabi Bollywood Tadka

ਜਾਣਕਾਰੀ ਮੁਤਾਬਕ ਸੁਧਾ ਨੇ 3 ਸਾਲ ਦੀ ਉਮਰ 'ਚ ਭਰਤਨਾਟੀਅਮ ਸਿੱਖਣਾ ਸ਼ੁਰੂ ਕੀਤਾ। ਉਹ ਰੋਜ਼ ਸਵੇਰੇ ਸਕੂਲ ਜਾਂਦੀ, ਫਿਰ ਡਾਂਸ ਸਕੂਲ ਜਾਂਦੀ ਤੇ ਰਾਤ ਸਾਢੇ 9 ਵਜੇ ਘਰ ਪਹੁੰਚਦੀ। ਉਹ 10ਵੀਂ 'ਚ 80 ਫੀਸਦੀ ਨਾਲ ਕਲਾਸ ਟਾਪਰਜ਼ 'ਚ ਸ਼ਾਮਲ ਸੀ ਪਰ ਉਨ੍ਹਾਂ ਨੇ ਸਾਈਂਸ ਸਟ੍ਰੀਮ ਦੇ ਬਜਾਏ ਆਰਟਸ ਲਿਆ ਤਾਂ ਕਿ ਡਾਂਸ ਜਾਰੀ ਰੱਖ ਸਕੇ। ਇਕ ਵਾਰ ਉਹ ਬਸ ਤੋਂ ਜਾ ਰਹੀ ਸੀ ਤੇ ਬਸ ਦਾ ਐਕਸੀਡੈਂਟ ਹੋ ਗਿਆ, ਜਿਸ ਕਾਰਨ ਉਨ੍ਹਾਂ ਦੇ ਪੈਰ 'ਚ ਫ੍ਰੈਕਚਰ ਹੋ ਗਿਆ।

Punjabi Bollywood Tadka

ਸਾਰੇ ਯਾਤਰੀਆਂ 'ਚ ਸਭ ਤੋਂ ਘੱਟ ਸੱਟ ਉਨ੍ਹਾਂ ਨੂੰ ਲੱਗੀ। ਡਾਕਟਰਾਂ ਨੇ ਉਨ੍ਹਾਂ ਦੀ ਪੱਟੀ ਕਰ ਦਿੱਤੀ। ਕੁਝ ਸਮੇਂ ਬਾਅਦ ਉਨ੍ਹਾਂ ਦਾ ਜ਼ਖਮ ਇੰਨਾ ਵੱਧ ਗਿਆ ਕਿ ਪੈਰ ਦਾ ਪੰਜਾ ਕੱਟਣਾ ਪਿਆ। ਉਸ ਸਮੇਂ ਉਨ੍ਹਾਂ ਦੀ ਉਮਰ ਸਿਰਫ 17 ਸਾਲ ਦੀ ਸੀ। ਇਸ ਤੋਂ ਬਾਅਦ ਸੁਧਾ ਨੂੰ ਜੈਪੁਰ ਲਿਆਂਦਾ ਗਿਆ ਤੇ ਉਨ੍ਹਾਂ ਨੇ ਮੁੜ ਚੱਲਣਾ ਸਿੱਖਿਆ। 4 ਮਹੀਨੇ ਤਾਂ ਉਨ੍ਹਾਂ ਨੂੰ ਸਿੱਧਾ ਚੱਲਣ 'ਚ ਲੱਗ ਗਏ।

Punjabi Bollywood Tadka

ਕੁਝ ਸਮੇਂ ਬਾਅਦ ਸੁਧਾ ਨੇ ਮੁੜ ਡਾਂਸ ਸਿੱਖਣਾ ਸ਼ੁਰੂ ਕਰ ਦਿੱਤਾ। ਜਦੋਂ ਉਨ੍ਹਾਂ ਨੂੰ ਸੇਂਟ ਜੇਵੀਅਰਜ਼ 'ਚ ਪਰਫਾਰਮ ਕਰਨ ਦਾ ਆਫਰ ਆਇਆ ਤਾਂ ਸਟੇਜ 'ਤੇ ਜਾਣ ਤੋਂ ਪਹਿਲਾਂ ਉਹ ਕਾਫੀ ਡਰੀ ਹੋਈ ਸੀ। ਹਾਲਾਂਕਿ ਪਰਫਾਰਮੈਂਸ ਬੇਹੱਦ ਸ਼ਾਨਦਾਰ ਰਹੀ ਤੇ ਸਟੈਡਿੰਗ ਓਵੇਸ਼ਨ ਵੀ ਮਿਲਿਆ। ਪਰਫਾਰਮੈਂਸ ਤੋਂ ਬਾਅਦ ਸਟੇਜ ਦੇ ਪਿੱਛੇ ਪਹੁੰਚੀ ਤਾਂ ਪਿਤਾ ਨੇ ਉਨ੍ਹਾਂ ਦੇ ਪੈਰ ਛੂੰਹਦੇ ਹੋਏ ਕਿਹਾ ਕਿ ਮੈਂ ਸਰਸਵਤੀ ਦੇ ਪੈਰ ਛੂਹ ਰਿਹਾ ਹਾਂ, ਤੁਸੀਂ ਨਾਮੁਮਕਿਨ ਨੂੰ ਮੁਮਕਿਨ ਕਰ ਦਿੱਤਾ।

Punjabi Bollywood Tadka

ਉਹੀ ਸਮਾਂ ਉਨ੍ਹਾਂ ਦੀ ਜ਼ਿੰਦਗੀ ਦਾ ਟਰਨਿੰਗ ਪੁਆਈਂਟ ਬਣਿਆ। ਜ਼ਿਕਰਯੋਗ ਹੈ ਕਿ ਸੁਧਾ 90 ਦੇ ਦਹਾਕੇ ਤੋਂ ਇੰਡਸਟਰੀ 'ਚ ਐਕਟਿਵ ਹੈ। ਉਹ 'ਨਾਗਿਨ' ਤੋਂ ਇਲਾਵਾ ਹੁਣ ਤੱਕ 'ਬਹੁਰਾਣੀਆਂ', 'ਹਮਾਰੀ ਬਹੂ ਤੁਲਸੀ', 'ਚੰਦਰਕਾਂਤਾ', 'ਕਭੀ ਇੱਧਰ ਕਭੀ ਉਧਰ', 'ਚਸ਼ਮੇ ਬੱਦੂਰ', 'ਅੰਤਰਾਲ' ਸਮੇਤ ਕਈ ਸੀਰੀਅਲਜ਼ 'ਚ ਕੰਮ ਕੀਤਾ। ਇਨ੍ਹਾਂ ਤੋਂ ਇਲਾਵਾ ਉਹ 'ਮਯੂਰੀ', 'ਸ਼ੋਲਾ ਔਰ ਸ਼ਬਨਮ', 'ਅੰਜਾਮ', 'ਹਮ ਆਪਕੇ ਦਿਲ ਮੇਂ ਰਹਿਤੇ ਹੈਂ', 'ਸ਼ਾਦੀ ਕਰਕੇ ਫੱਸ ਗਿਆ ਯਾਰ', 'ਮਾਲਾਮਾਲ ਵੀਕਲੀ' ਨਾਲ ਕਈ ਦੱਖਣੀ ਫਿਲਮਾਂ 'ਚ ਕਮ ਕਰ ਚੁੱਕੀ ਹੈ।

Punjabi Bollywood Tadka Punjabi Bollywood Tadka


Tags: KrinaSudha ChandranMayuriNaaginNaache Mayuriਸੁਧਾ ਚੰਦਰਨਮਯੂਰੀ

Edited By

Chanda Verma

Chanda Verma is News Editor at Jagbani.