FacebookTwitterg+Mail

...ਹੁਣ ਇਹ ਅਦਾਕਾਰਾ ਵੀ ਛੱਡ ਸਕਦੀ ਹੈ ਕਪਿਲ ਸ਼ਰਮਾ ਦਾ ਸ਼ੋਅ

sugandha mishra
25 March, 2017 02:01:10 PM

ਨਵੀਂ ਦਿੱਲੀ— ਮਸ਼ਹੂਰ ਕਾਮੇਡੀਅਨ ਕਪਿਲ ਸ਼ਰਮਾ ਅਤੇ ਸੁਨੀਲ ਗਰੋਵਰ ਵਿਚਕਾਰ ਹੋਏ ਵਿਵਾਦ ਤੋਂ ਬਾਅਦ ਅੱਜ ਵੀ ਕਪਿਲ ਬਹੁਤ ਚਰਚਾ 'ਚ ਸਨ। ਇਸ ਵਿਵਾਦ ਤੋਂ ਬਾਅਦ ਉਨ੍ਹਾਂ ਦੇ ਸ਼ੋਅ ਦੇ ਕਈ ਮੈਬਰ ਸ਼ੋਅ ਨੂੰ ਅਲਵਿਦਾ ਕਹਿਣ ਦਾ ਸੋਚ ਰਹੇ ਹਨ। ਇਨ੍ਹਾਂ ਤੋਂ ਇਲਾਵਾ ਇਕ ਨਾਂ ਹੋਰ ਸਾਹਮਣੇ ਆ ਰਿਹਾ ਹੈ। ਸ਼ੋਅ 'ਚ ਨਜ਼ਰ ਆਉਣ ਵਾਲੀ ਅਦਾਕਾਰਾ ਤੇ ਕਾਮੇਡੀਅਨ ਸੁਗੰਧਾ ਮਿਸ਼ਰਾ ਵੀ ਇਸ ਸ਼ੋਅ 'ਚ ਨੂੰ ਅਲਵਿਦਾ ਕਹਿਣ ਦਾ ਸੋਚ ਰਹੀ ਹੈ।

ਜ਼ਿਕਰਯੋਗ ਹੈ ਕਿ 'ਦਿ ਕਪਿਲ ਸ਼ਰਮਾ ਸ਼ੋਅ' ਦੀ ਮਸ਼ਹੂਰ ਕਾਮੇਡੀਅਨ ਸੁਗੰਧਾ ਮਿਸ਼ਰਾ ਵੀ ਸ਼ੋਅ ਨੂੰ ਛੱਡਨ ਦਾ ਸੋਚ ਰਹੀ ਹੈ। ਕਪਿਲ ਦੇ ਪੁਰਾਣੇ ਦੋਸਤ ਚੰਦਨ ਪ੍ਰਭਾਕਰ ਵੀ ਇਸ ਸ਼ੋਅ ਨੂੰ ਛੱਡ ਚੁੱਕੇ ਹਨ। ਇਸ ਸ਼ੋਅ 'ਚ ਕਪਿਲ ਹੋਰ ਅਦਾਕਾਰਾ ਨੂੰ ਲੈ ਕੇ ਆ ਰਹੇ ਹਨ ਪਰ ਹੁਣ ਅਸੀਂ ਇਹ ਨਹੀਂ ਕਹਿ ਸਕਦੇ ਕਿ ਕਪਿਲ ਦੇ ਸ਼ੋਅ ਨੂੰ ਪਸ਼ੰਸਕਾਂ ਵੱਲੋਂ ਪਹਿਲੇ ਵਰਗਾ ਪਿਆਰ ਮਿਲੇਗਾ ਜਾਂ ਨਹੀਂ। ਸ਼ੋਅ ਦੀ ਸ਼ੂਟਿੰਗ 'ਤੇ ਪਹੁੰਚੇ ਅਹਿਸਾਨ ਕੁਰੈਸ਼ੀ ਨੇ ਕਿਹਾ, ''ਮੈਂ ਜਦੋਂ ਸ਼ੋਅ 'ਤੇ ਸ਼ੂਟਿੰਗ ਕਰ ਰਿਹਾ ਸੀ ਤਾਂ ਮੈਨੂੰ ਕਪਿਲ ਤੇ ਸਿੱਧੂ ਪਾਜੀ ਦੋਵਾਂ ਦੇ ਚਿਹਰੇ 'ਤੇ ਪਰੇਸ਼ਾਨੀ ਹੀ ਦਿਖਾਈ ਦਿੱਤੀ ਸੀ। ਸੂਤਰਾਂ ਮੁਤਾਬਕ ਸਿਰਫ ਗੁੱਥੀ ਹੀ ਨਹੀਂ ਬਲਕਿ ਟੀਮ ਦੇ ਬਾਕੀ ਮੈਬਰ ਅਲੀ ਅਸਗਰ, ਕੀਕੂ ਸ਼ਾਰਦਾ 'ਤੇ ਚੰਦਨ ਪ੍ਰਭਾਕਰ ਵੀ ਕਪਿਲ ਦੇ ਵਿਵਹਾਰ ਤੋਂ ਨਾਰਾਜ਼ ਹਨ।


Tags: Kapil Sharma Sugandha Mishra Sunil Grover Ahsaan Qureshi ਕਪਿਲ ਸ਼ਰਮਾ ਸੁਨੀਲ ਗਰੋਵਰ ਸੁਗੰਧਾ ਮਿਸ਼ਰਾ