FacebookTwitterg+Mail

ਹੁਣ 'ਸ਼ਹੀਦ ਉਧਮ ਸਿੰਘ' 'ਤੇ ਬਣਾਈ ਜਾਵੇਗੀ ਫਿਲਮ

sujit sarkar
11 January, 2017 10:45:34 AM
ਚੰਡੀਗੜ੍ਹ— ਸ਼ਹੀਦ ਉਧਮ ਸਿੰਘ 'ਤੇ ਹੁਣ ਬਾਲੀਵੁੱਡ 'ਚ ਫਿਲਮ ਬਣਾਈ ਜਾਵੇਗੀ। ਨਿਰਦੇਸ਼ਕ ਸੁਜੀਤ ਸਰਕਾਰ ਇਹ ਫਿਲਮ ਬਣਾ ਰਹੇ ਹਨ। ਇਸ ਫਿਲਮ ਦੀ ਸ਼ੂਟਿੰਗ ਇਸ ਸਾਲ ਸ਼ੁਰੂ ਹੋਣ ਜਾ ਰਹੀ ਹੈ। ਉਧਮ ਸਿੰਘ ਨੇ ਆਜ਼ਾਦੀ ਦੀ ਲੜਾਈ ਦੌਰਾਨ ਜਨਰਲ ਡਾਇਰ ਦਾ ਕਤਲ ਕੀਤਾ ਸੀ।
ਨਿਰਦੇਸ਼ਕ ਸੁਜੀਤ ਨੇ ਦੱਸਿਆ ਕਿ ਉਹ ਇਸ ਫਿਲਮ ਨੂੰ ਕਾਫੀ ਪਹਿਲਾ ਤੋਂ ਹੀ ਬਣਾਉਣਾ ਚਾਹੁੰਦੇ ਸਨ। ਉਨ੍ਹਾਂ ਨੇ ਦੱਸਿਆ, “ਜਦ ਮੈਂ ਮੁੰਬਈ ਆਇਆ, ਉਸ ਸਮੇਂ ਤੋਂ ਮੈਂ ਇਹ ਫਿਲਮ ਬਣਾਉਣਾ ਚਾਹੁੰਦਾ ਸੀ। ਪਿਛਲੇ 20 ਸਾਲਾਂ ਤੋਂ ਮੈਂ ਇਸ ਤੇ ਕੰਮ ਕਰ ਰਿਹਾ ਹਾਂ। ਜਦੋ ਮੈਂ ਅੰਮ੍ਰਿਤਸਰ ਗਿਆ ਸੀ, ਉਧਮ ਸਿੰਘ ਇਤਿਹਾਸ ਨੂੰ ਪੜਿਆ ਅਤੇ ਇਸ ਦਾ ਇਤਿਹਾਸ ਮੈਨੂੰ ਛੂ ਗਿਆ। ਮੈਂ ਚਾਹੁੰਦਾ ਹਾਂ ਕਿ ਮੇਰੀ ਫਿਲਮ ਰਾਹੀਂ ਅਗਲੀ ਨੌਜਵਾਨ ਪੀੜ੍ਹੀ ਨੂੰ ਵੀ ਇਸ ਇਤਿਹਾਸ ਬਾਰੇ ਪਤਾ ਲੱਗੇ।”
ਸ਼ੂਜੀਤ ਨੇ 'ਪਿੰਕ' ਅਤੇ 'ਵਿੱਕੀ ਡੋਨਰ' ਵਰਗੀਆਂ ਹਿੱਟ ਫਿਲਮਾਂ ਬਾਲੀਵੁੱਡ ਨੂੰ ਦਿੱਤੀਆਂ ਹਨ। ਇਸ ਸਾਲ ਉਨ੍ਹਾਂ ਦੀ ਬਣਾਈ ਇਕ ਲਵ ਸਟੋਰੀ ਵੀ ਰਿਲੀਜ਼ ਹੋਵੇਗੀ।

Tags: ਸੁਜੀਤ ਸਰਕਾਰਸ਼ਹੀਦ ਉਧਮ ਸਿੰਘਪਿੰਕSujit sarkar Shaheed Udham Singh Pink