FacebookTwitterg+Mail

ਛੱਤੀਸਗੜ੍ਹ 'ਚ ਹੋਏ ਸ਼ਹੀਦਾਂ ਨੂੰ ਸਲਾਮ : ਸੁੱਖਾ ਦਿੱਲੀ ਵਾਲਾ

sukha delhi wala
26 April, 2017 09:29:23 AM
ਜਲੰਧਰ— ਪ੍ਰਸਿੱਧ ਗਾਇਕ ਸੁੱਖਾ ਦਿੱਲੀ ਵਾਲਾ ਨੇ ਛੱਤੀਸਗੜ੍ਹ 'ਚ ਸ਼ਹੀਦ ਹੋਏ ਸੀ. ਆਰ. ਪੀ. ਦੇ ਜਵਾਨਾਂ 'ਤੇ ਹੋਏ ਹਮਲੇ ਦੀ ਘੋਰ ਨਿੰਦਾ ਕਰਦਿਆਂ ਕਿਹਾ ਹੈ ਕਿ ਨਕਸਲੀਆਂ ਵਲੋਂ ਕੀਤਾ ਗਿਆ ਇਹ ਹਮਲਾ ਕਾਇਰਤਾ ਭਰਿਆ ਹੈ। ਸਰਕਾਰ ਕੋਲੋਂ ਮੰਗ ਕਰਦਿਆਂ ਸੁੱਖਾ ਨੇ ਕਿਹਾ ਕਿ ਇਨ੍ਹਾਂ ਸ਼ਹੀਦਾਂ ਦੇ ਪਰਿਵਾਰਾਂ ਨੂੰ ਇਕ-ਇਕ ਕਰੋੜ ਰੁਪਏ ਦੀ ਸਹਾਇਤਾ ਦੇ ਨਾਲ-ਨਾਲ ਘਰ ਦੇ ਇਕ ਮੈਂਬਰ ਨੂੰ ਨੌਕਰੀ ਦਿੱਤੀ ਜਾਵੇ। ਉਨ੍ਹਾਂ ਛੱਤੀਸਗੜ੍ਹ ਦੇ ਇਨ੍ਹਾਂ ਸ਼ਹੀਦਾਂ ਨੂੰ ਸਲਾਮ ਕਰਦਿਆਂ ਇਹ ਵੀ ਕਿਹਾ ਕਿ ਇਨ੍ਹਾਂ ਦੀ ਕੁਰਬਾਨੀ ਅਜਾਈਂ ਨਹੀਂ ਜਾਵੇਗੀ।

Tags: Sukha Delhi Walasingerpopularਸੁੱਖਾ ਦਿੱਲੀ ਵਾਲਾਗਾਇਕਪ੍ਰਸਿੱਧ