FacebookTwitterg+Mail

'ਗੱਭਰੂ ਪੰਜਾਬ ਪੁਲਸ ਵਾਲੇ' ਲੈ ਕੇ ਆ ਰਿਹੈ ਸੁੱਖਾ ਦਿੱਲੀ ਵਾਲਾ

sukha delhi wala new song gabru punjab police vale coming soon
30 May, 2017 09:09:50 AM

ਜਲੰਧਰ— ਗਾਇਕੀ ਦੇ ਖੇਤਰ ਵਿਚ ਪਿਛਲੇ ਲੰਮੇ ਸਮੇਂ ਤੋਂ ਆਪਣੇ ਗੀਤਾਂ ਰਾਹੀਂ ਸਰੋਤਿਆਂ ਦੇ ਦਿਲਾਂ ਵਿਚ ਆਪਣੀ ਨਵੇਕਲੀ ਪਛਾਣ ਕਾਇਮ ਕਰਨ ਵਾਲਾ ਗਾਇਕ ਪੌਪ ਸਟਾਰ ਸੁੱਖਾ ਦਿੱਲੀ ਵਾਲਾ ਇਕ ਵਾਰ ਫਿਰ ਆਪਣੀ ਨਵੀਂ ਸੀ. ਡੀ. ਨਾਲ ਪੇਸ਼ ਹੋਇਆ ਹੈ। 'ਗੱਭਰੂ ਪੰਜਾਬ ਪੁਲਸ ਵਾਲੇ' ਦੇ ਟਾਈਟਲ ਹੇਠ ਰਿਲੀਜ਼ ਹੋ ਰਹੇ ਇਨ੍ਹਾਂ ਗੀਤਾਂ ਦੇ ਰਚੇਤਾ ਨਛੱਤਰ ਘੁਮਿਆਰਾ, ਬਿੱਲਾ ਕੌਲਗੜ੍ਹੀਆ, ਰਾਣਾ ਵੇਂਡਲ ਵਾਲਾ (ਮੁੰਬਈ), ਰਣਜੋਧ ਚੀਟੀਵਾਲ, ਰਵੀ ਠਾਕੁਰ, ਜਿੰਦਾ ਯੂ. ਐੱਸ. ਏ. ਨੇ ਲਿਖੇ ਹਨ ਅਤੇ ਇਨ੍ਹਾਂ ਗੀਤਾਂ ਦਾ ਸੰਗੀਤ ਮਨਜਿੰਦਰ ਤਨੇਜਾ ਅਤੇ ਬੰਟੀ ਸਹੋਤਾ ਵਲੋਂ ਸਾਂਝੇ ਤੌਰ 'ਤੇ ਤਿਆਰ ਕੀਤਾ ਗਿਆ ਹੈ। ਇਨ੍ਹਾਂ ਗੀਤਾਂ ਦਾ ਵੀਡੀਓ ਫਿਲਮਾਂਕਣ ਬਿਟੂ ਮਾਨ ਫਿਲਮਜ਼ ਵਲੋਂ ਵੱਖ-ਵੱਖ ਲੋਕੇਸ਼ਨਾਂ 'ਤੇ ਕੀਤਾ ਗਿਆ ਹੈ।
'ਗੱਭਰੂ ਪੰਜਾਬ ਪੁਲਸ ਵਾਲੇ' ਗੀਤ ਵਿਚ ਸੁੱਖੇ ਨੇ ਪੰਜਾਬ ਪੁਲਸ ਦੇ ਉਨ੍ਹਾਂ ਗੱਭਰੂਆਂ ਦਾ ਵਿਸ਼ੇਸ਼ ਤੌਰ 'ਤੇ ਵਰਨਣ ਕੀਤਾ ਹੈ ,ਜੋ ਆਪਣੀ ਅਣਥੱਕ ਮਿਹਨਤ ਸਦਕਾ ਸਪੋਰਟਸ ਕੋਟੇ 'ਚੋਂ ਆਈ. ਪੀ. ਐੱਸ. ਅਤੇ ਪੀ. ਪੀ. ਐੱਸ. ਵਰਗੇ ਉੱਚ ਅਹੁਦਿਆਂ 'ਤੇ ਬਿਰਾਜਮਾਨ ਹੋਏ ਅਤੇ ਪੰਜਾਬ ਪੁਲਸ ਦਾ ਨਾਂ ਪੂਰੀ ਦੁਨੀਆ ਵਿਚ ਰੌਸ਼ਨ ਕੀਤਾ।


Tags: Sukha Delhi Walagabroo punjab police valepop starਸੁੱਖਾ ਦਿੱਲੀ ਵਾਲਾਗੱਭਰੂ ਪੰਜਾਬ ਪੁਲਸ ਵਾਲੇ