FacebookTwitterg+Mail

ਗਾਇਕਾ ਸੁਖਦੀਪ ਗਰੇਵਾਲ ਨੇ ਗਲਤ ਕੁਮੈਂਟ ਤੇ ਧਮਕੀਆਂ ਦੇਣ ਵਾਲਿਆਂ 'ਤੇ ਕੱਢੀ ਭੜਾਸ

sukhdeep grewal
22 May, 2018 01:45:20 PM

ਜਲੰਧਰ(ਬਿਊਰੋ)— ਉੱਭਰਦੀ ਗਾਇਕਾ ਸੁਖਦੀਪ ਗਰੇਵਾਲ ਦਾ ਜਨਮ ਜਿਲਾ ਲੁਧਿਆਣਾ ਦੇ ਪਿੰਡ ਕਰੌੜ 'ਚ ਹੋਇਆ। ਲੁਧਿਆਣਾ ਤੋਂ ਗੈਜੂਏਸ਼ਨ ਕਰਨ ਮਗਰੋਂ ਸੁਖਦੀਪ ਗਰੇਵਾਲ ਨੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਸੀ. ਐਲ. ਭੱਲਾ ਤੋਂ ਸੰਗੀਤ ਦੀਆਂ ਬਰੀਕੀਆਂ ਸਿੱਖੀਆਂ ਅਤੇ ਸਾਲ 2010 'ਚ ਗੀਤਕਾਰ ਜਗਦੇਵ ਮਾਨ ਦੀ ਪੇਸ਼ਕਸ਼ ਅਧੀਨ ਪਲੇਠੀ ਐਲਬਮ 'ਮਜਾਜਣ' ਨਾਲ ਸਰੋਤਿਆਂ ਦੇ ਰੂ-ਬ-ਰੂ ਹੋਈ। ਸਾਲ 2011 'ਚ ਸੁਖਦੀਪ ਨੇ ਆਪਣੀ ਐਲਬਮ 'ਬਰੇਵ ਏਂਜਲਸ' ਪੇਸ਼ ਕੀਤੀ, ਜਿਸ ਦਾ 'ਸ਼ਕੋਡਾ' ਗੀਤ ਕਾਫੀ ਮਕੂਬਲ ਹੋਇਆ। ਸੁਖਦੀਪ ਗਰੇਵਾਲ ਦਾ ਸਿੰਗਲ ਟਰੈਕ 'ਲੋਟੂ ਸਰਕਾਰਾਂ' ਵੀ ਖੂਬ ਚਰਚਾ 'ਚ ਰਿਹਾ। ਦੱਸ ਦੇਈਏ ਕਿ ਹਾਲ ਹੀ 'ਚ ਸੁਖਦੀਪ ਗਰੇਵਾਲ ਨੇ ਆਪਣੇ ਫੇਸਬੁੱਕ ਪੇਜ 'ਤੇ ਇਕ ਵੀਡੀਓ ਸ਼ੇਅਰ ਕੀਤੀ ਹੈ, ਜਿਸ 'ਚ ਉਨ੍ਹਾਂ ਨੇ ਆਪਣੇ ਗੀਤਾਂ, ਪੋਸਟਾਂ ਤੇ ਲਾਈਵ 'ਤੇ ਗਲਤ ਕੁਮੈਂਟਸ ਕਰਨ ਵਾਲਿਆਂ 'ਤੇ ਰੱਜ ਕੇ ਭੜਾਸ ਕੱਢੀ।

ਇਸ ਵੀਡੀਓ 'ਚ ਉਨ੍ਹਾਂ ਨੇ ਗਲਤ ਕੁਮੈਂਟਸ ਕਰਨ ਵਾਲਿਆਂ ਪ੍ਰਤੀ ਕਾਫੀ ਗੁੱਸਾ ਜ਼ਾਹਿਰ ਕੀਤਾ। ਉਨ੍ਹਾਂ ਨੇ ਦੱਸਿਆ ਕਿ ਕਈ ਵਾਰ ਤਾਂ ਅਜਿਹੇ ਲੋਕ ਹੋਰਨਾਂ ਲੋਕਾਂ ਕੋਲੋਂ ਫੋਨ ਕਰਵਾ ਕੇ ਇਹ ਵੀ ਕਹਿੰਦਾ ਹੈ ਕਿ ਮੈਂ ਫਲਾਨਾ ਗੈਂਗਸਟਾਰ ਹਾਂ ਤੇ ਮੈਨੂੰ ਕਈ ਤਰ੍ਹਾਂ ਦੀਆਂ ਧਮਕੀਆਂ ਵੀ ਦਿੰਦੇ ਹਨ। ਉਨ੍ਹਾਂ ਨੇ ਕਿਹਾ ਕਿ ਮੈਂ ਉਨ੍ਹਾਂ ਲੋਕਾਂ ਦਾ ਸਤਿਕਾਰ ਕਰਦੀ ਹਾਂ, ਜੋ ਮੇਰਾ ਹੀ ਨਹੀਂ ਸਗੋਂ ਸਾਰੇ ਕਲਾਕਾਰਾਂ ਦਾ ਮਾਣ-ਸਨਮਾਨ/ਸਤਿਕਾਰ ਕਰਦੇ ਹਨ। ਇਸ ਦੌਰਾਨ ਉਨ੍ਹਾਂ ਨੇ ਗਲਤ ਕੁਮੈਂਟ/ਟਿੱਪਣੀ ਕਰਨ ਵਾਲੇ ਵਿਅਕਤੀ ਸ਼ਰੇਆਮ ਚੁਣੌਤੀ ਦਿੰਦੇ ਹੋਏ ਕਿਹਾ ਕਿ ਕੁਮੈਂਟਸ 'ਚ ਕੁਝ ਗਲਤ ਕਿਉਂ ਕਹਿੰਦੇ ਹੋ, ਜੋ ਵੀ ਆਖਣਾ ਮੇਰੇ ਸਾਹਮਣੇ ਆ ਕੇ ਆਖੋ। ਆਖੀਰ 'ਚ ਸੁਖਦੀਪ ਗਰੇਵਾਲ ਨੇ ਕਿਹਾ ਕਿ ਮੈਂ ਕਦੇ ਵੀ ਲਾਈਵ ਹੋ ਕੇ ਅਜਿਹਾ ਕੁਝ ਨਹੀਂ ਬੋਲ੍ਹਿਆ ਪਰ ਇਸ ਵਾਰ ਫੇਕ ਆਈ. ਡੀ. ਵਾਲਿਆਂ ਦੇ ਕੁਮੈਂਟਸ ਨੇ ਤਾਂ ਹੱਦ ਹੀ ਕਰ ਦਿੱਤੀ ਸੀ, ਜਿਸ ਕਰਕੇ ਮੈਨੂੰ ਲਾਈਵ ਹੋ ਕੇ ਇਹ ਸਭ ਫੈਨਜ਼ ਨੂੰ ਦੱਸਣਾ ਪਿਆ। ਉਨ੍ਹਾਂ ਨੇ ਕਿਹਾ ਕਿ ਕੁਝ ਲੋਕ ਅਜਿਹੇ ਵੀ ਹੁੰਦੇ ਹਨ, ਜਿਨ੍ਹਾਂ ਦੀ ਸੋਚ ਬਹੁਤ ਗੰਦੀ ਹੁੰਦੀ ਹੈ, ਜਿਹੜੇ ਇਸ ਤਰ੍ਹਾਂ ਦੀਆਂ ਗੰਦੀਆਂ ਹਰਕਤਾਂ ਕਰਦੇ ਹਨ।'' 


Tags: Sukhdeep GrewalFacebookLoongiKokaTeri MuchhHawai FairRang

Edited By

Sunita

Sunita is News Editor at Jagbani.