FacebookTwitterg+Mail

ਗੋਲਡ ਬੁਆਏ ਲਈ 'ਖਿੱਦੋ ਖੂੰਡੀ' ਫਿਲਮ 'ਚ ਗੀਤ ਗਾਉਣਗੇ ਸੁਖਵਿੰਦਰ ਸਿੰਘ

sukhwinder singh and gold boy colleboration
10 January, 2018 03:21:26 PM

ਜਲੰਧਰ (ਬਿਊਰੋ)— ਕਾਫੀ ਸਮੇਂ ਤੋਂ ਮਿਊਜ਼ਿਕ ਇੰਡਸਟਰੀ ਤੋਂ ਦੂਰ ਰਹੇ ਪੰਜਾਬੀ ਗਾਇਕ ਸੁਖਵਿੰਦਰ ਸਿੰਘ ਜਲਦ ਵਾਪਸੀ ਕਰਨ ਵਾਲੇ ਹਨ। ਸੁਖਵਿੰਦਰ ਸਿੰਘ ਪੰਜਾਬੀ ਫਿਲਮ 'ਖਿੱਦੋ ਖੂੰਡੀ' 'ਚ ਗੀਤ ਗਾਉਣ ਜਾ ਰਹੇ ਹਨ, ਜਿਸ ਦਾ ਮਿਊਜ਼ਿਕ ਗੋਲਡ ਬੁਆਏ ਨੇ ਦਿੱਤਾ ਹੈ।
Punjabi Bollywood Tadka
ਇਹ ਗੀਤ ਕਾਫੀ ਵੱਡਾ ਹੋਣ ਵਾਲਾ ਹੈ ਕਿਉਂਕਿ ਸੁਖਵਿੰਦਰ ਸਿੰਘ ਦੀ ਲੰਮੇਂ ਸਮੇਂ ਬਾਅਦ ਵਾਪਸੀ ਹੋਣ ਜਾ ਰਹੀ ਹੈ, ਉਥੇ ਗੋਲਡ ਬੁਆਏ ਨੇ ਵੀ ਮਿਊਜ਼ਿਕ 'ਚ ਕੋਈ ਕਸਰ ਬਾਕੀ ਨਹੀਂ ਛੱਡੀ ਹੈ।
Punjabi Bollywood Tadka
ਸਾਰੀ ਕਰਮਾ ਐਂਟਰਟੇਨਮੈਂਟ ਟੀਮ ਲਈ ਇਹ ਸ਼ਾਨਦਾਰ ਤਜਰਬਾ ਰਿਹਾ ਹੈ, ਜਿਸ ਨੂੰ ਉਨ੍ਹਾਂ ਨੇ ਫੈਨਜ਼ ਨਾਲ ਵੀ ਸਾਂਝਾ ਕੀਤਾ ਹੈ।
Punjabi Bollywood Tadka
ਗੋਲਡ ਬੁਆਏ ਨੇ ਸੋਸ਼ਲ ਮੀਡੀਆ 'ਤੇ ਸੁਖਵਿੰਦਰ ਸਿੰਘ ਨਾਲ ਇਕ ਤਸਵੀਰਾਂ ਸਾਂਝੀ ਕਰਦਿਆਂ ਲਿਖਿਆ, 'Coming soon with TheLivingLegend #SukhwinderSingh ji Awsme experience #feelingveryblessedtoday #Recording #Surprise #Music #Film 🙏😇🎶 #TeamKarma'

ਦੱਸਣਯੋਗ ਹੈ ਕਿ 'ਖਿੱਦੋ ਖੂੰਡੀ' ਹਾਕੀ 'ਤੇ ਆਧਾਰਿਤ ਫਿਲਮ ਹੈ, ਜਿਹੜੀ ਇਸੇ ਸਾਲ ਬਹੁਤ ਜਲਦ ਰਿਲੀਜ਼ ਹੋਣ ਜਾ ਰਹੀ ਹੈ। ਫਿਲਮ 'ਚ ਰਣਜੀਤ ਬਾਵਾ ਮੁੱਖ ਭੂਮਿਕਾ ਨਿਭਾਅ ਰਹੇ ਹਨ।​​​​​​​


Tags: Sukhwinder Singh Gold Boy Khido Khundi Ranjit Bawa

Edited By

Rahul Singh

Rahul Singh is News Editor at Jagbani.