FacebookTwitterg+Mail

ਕਪਿਲ ਸ਼ਰਮਾ ਦੀ ਆਨਸਕ੍ਰੀਨ ਪਤਨੀ ਦੇ ਪਿਤਾ ਨਾਲ ਆਟੋਰਿਕਸ਼ੇ ਵਾਲੇ ਨੇ ਕੀਤੀ ਕੁੱਟਮਾਰ

sumona chakravarti
17 October, 2017 03:02:37 PM

ਮੁੰਬਈ(ਬਿਊਰੋ)— ਹਾਲ ਹੀ 'ਚ ਅਦਾਕਾਰਾ ਸੁਮੋਨਾ ਚੱਕਰਵਰਤੀ ਦੇ ਪਿਤਾ 'ਤੇ ਇਕ ਆਟੋਰਿਕਸ਼ਾ ਡਰਾਈਵਰ ਨੇ ਹਮਲਾ ਕਰ ਦਿੱਤਾ ਸੀ। ਇਹ ਹਮਲਾ ਕਿਸੇ ਸੁਨਸਾਨ ਰਾਸਤੇ 'ਤੇ ਨਹੀਂ ਹੋਇਆ, ਸਗੋਂ ਆਵਾਜਾਈ ਨਾਲ ਭਰੀ ਸੜਕ 'ਤੇ ਹੋਇਆ। ਇਸ ਘਟਨਾ 'ਚ ਅਦਾਕਾਰਾ ਦੇ ਪਿਤਾ (56) ਬੁਰੀ ਤਰ੍ਹਾਂ ਜ਼ਖਮੀ ਹੋ ਗਏ ਅਤੇ ਉਸ ਦੇ ਸਿਰ ਤੋਂ ਕਾਫੀ ਖੂਨ ਨਿਕਲ ਰਿਹਾ ਸੀ, ਜਿਸ ਤੋਂ ਬਾਅਦ ਸੁਮੋਨਾ ਦੀ ਮਾਂ ਨੇ ਉਸ ਨੂੰ ਹਸਪਤਾਲ 'ਚ ਭਰਤੀ ਕਰਵਾਇਆ। ਪੁਲਸ ਨੇ ਦੱਸਿਆ ਕਿ ਇਹ ਘਟਨਾ ਕੁਝ ਦਿਨ ਪਹਿਲਾ ਦੀ ਹੈ। ਸੁਮੋਨਾ ਨੇ ਕਿਹਾ, ''ਅਸੀਂ ਅੰਧੇਰੀ ਸਥਿਤ ਸੇਵਨ ਹਿੱਲਸ ਹਸਪਤਾਲ ਦੇ ਕੋਲ ਹੀ ਰਹਿੰਦੇ ਹਾਂ। ਮੇਰੀ ਮਾਂ ਦੀ ਸਿਹਤ ਠੀਕ ਨਹੀਂ ਰਹਿੰਦੀ ਸੀ, ਇਸ ਲਈ ਮੇਰੇ ਪਿਤਾ ਜੀ ਉਨ੍ਹਾਂ ਨੂੰ ਹਸਪਤਾਲ ਲੈ ਕੇ ਜਾ ਰਹੇ ਸਨ। ਕੋਈ ਵੀ ਆਟੋਰਿਕਸ਼ਾ ਉਧਰ ਜਾਣ ਨੂੰ ਤਿਆਰ ਨਹੀਂ ਸੀ। ਆਖਿਰਕਾਰ ਇਕ ਆਟੋਰਿਕਸ਼ਾ ਰੁਕਿਆ ਪਰ ਉਹ ਜ਼ਿਆਦਾ ਪੈਸੇ ਮੰਗ ਰਿਹਾ ਸੀ। ਪਹਿਲਾ ਤਾਂ ਮੇਰੇ ਪਾਪਾ ਉਸ ਨਾਲ ਉਲਝੇ ਪਰ ਬਾਅਦ 'ਚ ਪਿੱਛੇ ਹੱਟ ਗਏ ਪਰ ਉਸ ਬੰਦੇ ਨੇ ਪਹਿਲਾਂ ਤਾਂ ਪੱਥਰ ਨੂੰ ਚੁੱਕ ਕੇ ਮੇਰੇ ਪਿਤਾ ਜੀ ਦੇ ਸਿਰ 'ਚ ਮਾਰਿਆ ਤੇ ਇਸ ਤੋਂ ਬਾਅਦ ਉਸ ਨੇ ਧੱਕਾ ਮਾਰਿਆ। ਮੇਰੀ ਮਾਂ ਨੇ ਇਕ ਕਾਰ ਰੁਕਵਾਈ ਤੇ ਉਨ੍ਹਾਂ ਨੂੰ ਜਲਦ ਹੀ ਹਸਪਤਾਲ ਲੈ ਗਏ।''
ਦੱਸਣਯੋਗ ਹੈ ਕਿ ਪੁਲਸ ਨੇ ਉਸ ਡਰਾਈਵਰ ਨੂੰ ਗ੍ਰਿਫਤਾਰ ਕਰ ਲਿਆ ਹੈ। ਗੁਪਤਾ 'ਤੇ ਧਾਰਾ 324 (ਮਾਮਲਾ), 337 (ਸੱਟ ਲਾਉਣਾ), 506 (ਧਮਕੀ) ਤੋਂ ਇਲਾਵਾ ਮੋਟਰ ਗੱਡੀ ਅਧਿਨਿਯਮ ਦੇ ਤਹਿਤ ਮਾਮਲਾ ਦਰਜ ਕਰ ਲਿਆ ਹੈ। ਬਾਅਦ 'ਚ 5000 ਰੁਪਏ ਦੀ ਜ਼ਮਾਨਤ 'ਤੇ ਬਰੀ ਕਰ ਦਿੱਤਾ ਗਿਆ।


Tags: Sumona ChakravartiThe Kapil Sharma ShowAutorickshaw Driver Gupta Seven Hills Hospital Andheri ਸੁਮੋਨਾ ਚੱਕਰਵਰਤੀਦਿ ਕਪਿਲ ਸ਼ਰਮਾ ਸ਼ੋਅ