FacebookTwitterg+Mail

ਕਾਫੀ ਸਮੇਂ ਤੋਂ ਉਡੀਕਿਆ ਜਾ ਰਿਹਾ 'ਜਾਨੀ ਤੇਰਾ ਨਾਂ' ਹੋਇਆ ਰਿਲੀਜ਼, ਵੈਸਟਰਨ ਡਾਂਸ 'ਚ ਸੁਨੰਦਾ ਨੇ ਪਾਈਆਂ ਧਮਾਲਾਂ

sunanda sharma  s song jaaniteranaa jaani release
13 September, 2017 03:57:20 PM

ਜਲੰਧਰ— ਗਾਇਕੀ 'ਚ ਸਰੋਤਿਆਂ ਨੂੰ ਕੀਲਣ ਵਾਲੀ ਅਤੇ ਕੈਮਰੇ ਸਾਹਮਣੇ ਅਦਾਕਾਰੀ ਰਾਹੀਂ ਦਰਸ਼ਕਾਂ ਦੇ ਦਿਲਾਂ 'ਤੇ ਰਾਜ ਕਰਨ ਵਾਲੀ ਖ਼ੂਬਸੂਰਤ ਗਾਇਕਾ ਸੁਨੰਦਾ ਸ਼ਰਮਾ ਦਾ ਕਾਫੀ ਸਮੇਂ ਤੋਂ ਉਡੀਕਿਆ ਜਾ ਰਿਹਾ ਗੀਤ 'ਜਾਨੀ ਤੇਰਾ ਨਾਂ' ਅੱਜ ਰਿਲੀਜ਼ ਹੋ ਗਿਆ ਹੈ। ਇਸ ਤੋਂ ਪਹਿਲਾਂ ਇਸ ਗੀਤ ਦਾ ਪੋਸਟਰ ਰਿਲੀਜ਼ ਹੋਇਆ ਸੀ। ਸੁਨੰਦਾ ਕਾਫੀ ਸਮੇਂ ਆਪਣੇ ਇਸ ਗੀਤ ਦੀ ਜਾਣਕਾਰੀ ਸੋਸ਼ਲ ਮੀਡੀਆ ਰਾਹੀਂ ਦਿੰਦੀ ਆ ਰਹੀ ਹੈ। ਆਪਣੇ ਗੀਤਾਂ ਨਾਲ ਪਟਾਕੇ ਪਾਉਣ ਵਾਲੀ ਸੁਨੰਦਾ ਸ਼ਰਮਾ ਨੇ ਇਸ ਗੀਤ 'ਚ ਵੀ ਰੱਜ ਕੇ ਪਟਾਕੇ ਪਾਏ ਹਨ। ਇਹ ਗੀਤ ਸ਼ਾਨਦਾਰ ਭੰਗੜੇ ਤੋਂ ਲੈ ਕੇ ਬੇਮਿਸਾਲ ਗਾਇਕੀ ਦਾ ਸੁਮੇਲ ਹੈ। 
ਜਾਣਕਾਰੀ ਮੁਤਾਬਕ ਸੁਨੰਦਾ ਦੇ ਇਸ ਗੀਤ ਦੇ ਬੋਲ ਜਾਨੀ ਨੇ ਲਿਖੇ ਹਨ ਅਤੇ ਸੰਗੀਤ ਸੁੱਖ-ਏ ਮਿਊਜ਼ੀਕਲ ਡਾਕਟਰਜ਼ (ਸੁੱਖੀ) ਵਲੋਂ ਤਿਆਰ ਕੀਤਾ ਗਿਆ ਹੈ। ਅਰਵਿੰਦ ਖਹਿਰਾ ਵਲੋਂ ਇਸ ਗੀਤ ਦੀ ਵੀਡੀਓ ਬਣਾਈ ਗਈ ਹੈ ਅਤੇ ਇਹ ਗੀਤ ਪਿੰਕੀ ਧਾਲੀਵਾਲ ਦੇ ਪੇਸ਼ਕਾਰੀ ਹੈ।


ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਸੁਨੰਦਾ 'ਸਿਖਰ ਦੁਪਹਿਰੇ ਡਾਂਗ ਵਰਗਾ ਸ਼ੌਕੀਨ' ਅਤੇ 'ਪਟਾਕੇ' ਵਰਗੇ ਗੀਤ ਗਾ ਕੇ ਚਾਰੇ ਪਾਸੇ ਧਮਾਲਾਂ ਪਾਈਆਂ ਸਨ।

 


Tags: Pollywood celebritySunanda SharmaPunjabi song 2017JaaniTeraNaaJaani Sukh E Muzical Doctorz Arvindr KhairaPinky Dhaliwalਸੁਨੰਦਾ ਸ਼ਰਮਾਜਾਨੀ ਤੇਰਾ ਨਾਂ