FacebookTwitterg+Mail

ਆਸਟ੍ਰੇਲੀਆ 'ਚ ਆਪਣੇ ਪਹਿਲੇ ਸ਼ੋਅ 'ਚ ਜ਼ਬਰਦਸਤ ਪਰਫਾਰਮੇਂਸ ਲਈ ਤਿਆਰ ਹੈ ਸੁਨੰਦਾ ਸ਼ਰਮਾ, ਕੀਤੀ ਵੀਡੀਓ ਸ਼ੇਅਰ

sunanda sharma
20 June, 2017 05:00:38 PM

ਸਿਡਨੀ/ਪਰਥ (ਅਰਸ਼ਦੀਪ)— ਪੰਜਾਬੀਆਂ ਦਾ ਚਰਚਿਤ ਤਲੱਖਸ ਦੇਸੀ ਨਾਂ ਨਾਲ ਮਿਲਦਾ-ਜੁਲਦਾ 'ਦੇਸੀ ਸਵੈਗ' ਪ੍ਰੋਗਰਾਮ ਕਰਵਾ ਰਹੇ ਹਨ, ਜਿਸ 'ਚ ਪੰਜਾਬ ਦੇ ਨਾਮੀ ਕਲਾਕਾਰ ਸੁਨੰਦਾ ਸ਼ਰਮਾ, ਪ੍ਰੀਤ ਹਰਪਾਲ, ਅਖਿਲ ਆਪਣੀ ਗਾਇਕੀ ਰਾਹੀ ਭਾਰਤੀਆਂ ਦਾ ਮਨੋਰੰਜਨ ਕਰਨਗੇ। ਇਹ ਸ਼ੋਅ 24 ਜੁਨ ਤੋਂ ਪਰਥ ਸ਼ਹਿਰ ਦੇ ਪਲਟੇਨੀਅਰ ਬਲਿਊ ਵਿਖੇ ਤੋਂ ਸ਼ੁਰੂ ਹੋਵੇਗਾ। ਇਹ ਸ਼ੋਅ ਆਰ. ਬੀ. ਇੰਟਰਨੈਸ਼ਨਲ ਐਂਡ ਟਿਕਟ ਗੁਰੂ ਕੰਪਨੀ ਵੱਲੋਂ ਇਸ ਪੇਸ਼ਕਸ਼ 'ਦੇਸੀ ਸਵੈਗ' ਪ੍ਰੋਗਰਾਮ ਕਰਵਾਏ ਜਾਣਗੇ।
ਤੁਹਾਨੂੰ ਦੱਸ ਦੇਈਏ ਕਿ ਪੰਜਾਬੀ ਗਾਇਕਾ ਸੁਨੰਦਾ ਸ਼ਰਮਾ ਨੇ ਆਪਣੇ ਫੇਸਬੁੱਕ ਪੇਜ 'ਤੇ ਇਕ ਵੀਡੀਓ ਪੋਸਟ ਕੀਤਾ ਹੈ ਜਿਸ 'ਚ ਉਹ ਕਹਿ ਰਹੀ ਹਨ ਕਿ ਅਸਟਰੇਲੀਆ 'ਚ 'ਦੇਸੀ ਸਵੈਗ' ਦੇ ਪਹਿਲੇ ਸ਼ੋਅ ਨੂੰ ਲੈ ਕੇ ਆ ਰਹੀ ਹੈ। ਸੁਨੰਦਾ ਆਪਣੇ ਇਸ ਸ਼ੋਅ ਨੂੰ ਲੈ ਕੇ ਕਾਫੀ ਉਤਸ਼ਾਹਿਤ ਹੈ ਅਤੇ 'ਦੇਸੀ ਸਵੈਗ' ਸ਼ੋਅ 'ਚ ਆਪਣੀ ਜ਼ਬਰਦਸਤ ਪਰਫਾਰਮੇਂਸ ਲਈ ਤਿਆਰ ਹੈ ਜੋ 24 ਜੁਨ ਨੂੰ ਸ਼ਾਮ 6 ਵਜੇ ਪਰਥ ਦੇ ਸ਼ਹਿਰ ਪਲੇਟਨੀਅਰ ਬਲਿਊ 'ਚ ਹੋਵੇਗਾ।

Aah Suneyo ki keh rae ne Nand Singh ji World Tour ✈️✈️ Bare😀😀 Get Ready for my rocking performance💃💃 In "DESI SWAG",Presented by House Of Bhangra & Cabot Square On 24 june... Live In #Perth ( PLATINUM BLU, BALCATTA )😊 Call ☎☎ To Mr. Manjinder Gill 0452439001 & Manjinder Sandhu : 0452270097 My Official Number is : 9023500234

Posted by Sunanda Sharma on Monday, June 19, 2017


ਜ਼ਿਕਰਯੋਗ ਹੈ ਕਿ 4 ਜੁਨ ਨੂੰ ਪਰਥ ਸ਼ਹਿਰ ਦੇ ਪਲਟੇਨੀਅਰ ਬਲਿਊ ਵਿਖੇ, 25 ਜੁਨ ਨੂੰ ਐਡੀਲੇਡ ਸ਼ਹਿਰ ਦੇ ਐਂਡੀਲੇਡ ਟਾਊਨ ਹਾਲ ਵਿਖੇ, 1 ਜੁਲਾਈ ਨੂੰ ਕੈਨਬਰਾ ਸੈਂਟ ਜੋਹਨ ਪਾਲ ਆਈ. ਆਈ. ਕਾਲਜ ਥੀਏਟਰ ਵਿਖੇ, 2 ਜੁਲਾਈ ਨੂੰ ਬ੍ਰਿਸਬੇਨ ਦੇ ਰੋਕਲੀਆ ਸ਼ੋਅ ਗਰਾਊਂਡ ਵਿਖੇ, 7 ਜੁਲਾਈ ਨੂੰ ਕੈਰਨਸ ਵੈਨਿਊ ਟੀ. ਬੀ. ਏ. ਵਿਖੇ, 8 ਜੁਲਾਈ ਨੂੰ ਸਿਡਨੀ ਦੇ ਸੀ 8 ਥ੍ਰੀ ਕਾਨਫਰੰਸ ਵੈਨਿਊ ਵਿਖੇ, 9 ਜੁਲਾਈ ਨੂੰ ਮੈਲਬੋਰਨ ਸ਼ਹਿਰ ਦੇ ਇਨਕੌਰ ਇਵੈਂਟ ਸੈਂਟਰ ਵਿਖੇ , 15 ਜੁਲਾਈ ਨੂੰ ਆਕਲੈਂਡ, ਨਿਊਜ਼ੀਲੈਂਡ ਵਿਖੇ ਸ਼ੋਅ ਪ੍ਰੋਗਰਾਮ ਹੋਣਗੇ।


Tags: Sunanda Sharma Punjabi Singer Desi Swag Rocking performance Preet Harpal Akhil Perth City Platinum Blue Balcatta ਸੁਨੰਦਾ ਸ਼ਰਮਾ ਦੇਸੀ ਸਵੈਗ