FacebookTwitterg+Mail

'ਦੇਸੀ ਸਵੈਗ' ਨਾਲ ਆਸਟ੍ਰੇਲੀਆ 'ਚ ਧੁੰਮਾਂ ਪਾਉਣ ਪਹੁੰਚੀ ਪੰਜਾਬੀ ਗਾਇਕਾ ਸੁਨੰਦਾ ਸ਼ਰਮਾ

sunanda sharma
24 June, 2017 04:31:15 PM

ਸਿਡਨੀ/ਪਰਥ (ਅਰਸ਼ਦੀਪ)— 'ਪੰਜਾਬੀ ਇੰਡਸਟਰੀ' 'ਚ ਆਪਣੀ ਦਮਦਾਰ ਆਵਾਜ਼ ਨਾਲ ਪਟਾਕੇ ਪਾਉਣ ਵਾਲੀ ਗਾਇਕਾ ਸੁਨੰਦਾ ਸ਼ਰਮਾ ਆਸਟ੍ਰੇਲੀਆ ਪਰਥ 'ਚ ਪਹੁੰਚ ਚੁੱਕੀ ਹੈ। ਹਾਲ ਹੀ 'ਚ ਸੋਸ਼ਲ ਸਾਈਟ 'ਤੇ ਸੁਨੰਦਾ ਸ਼ਰਮਾ ਨੇ ਇਕ ਵੀਡੀਓ ਸ਼ੇਅਰ ਕੀਤੀ ਹੈ, ਜਿਸ 'ਚ ਉਨ੍ਹਾਂ ਨੇ ਪਰਥ ਪਹੁੰਚਣ ਦੀ ਜਾਣਕਾਰੀ ਦਿੱਤੀ ਹੈ ਅਤੇ ਸ਼ਾਮ ਦੇ ਸ਼ੋਅ ਬਾਰੇ ਕੁਝ ਗੱਲਾਂ ਸਾਂਝੀਆਂ ਕੀਤੀਆਂ ਹਨ।  

Punjabi Bollywood Tadka

ਦੱਸ ਦਈਏ ਕਿ ਸੁਨੰਧਾ ਸ਼ਰਮਾ ਵਰਲਡ ਟੂਰ 'ਤੇ ਪਹੁੰਚੀ ਹੈ ਅਤੇ ਉਨ੍ਹਾਂ ਦਾ ਅੱਜ ਪਹਿਲਾ ਸ਼ੋਅ ਯਾਨੀ 24 ਜੂਨ ਨੂੰ ਪਲੈਟੀਨਮ ਬਲੂ ਬੈਲਕੈਟਾ, ਪਰਥ (ਆਸਟ੍ਰੇਲੀਆ) 'ਚ ਲਾਈਵ ਹੋਣ ਜਾ ਰਿਹਾ ਹੈ।

Punjabi Bollywood Tadka

ਇਸ ਲਈ ਉਨ੍ਹਾਂ ਨੇ ਆਪਣੇ ਪ੍ਰਸ਼ੰਸਕਾਂ ਨੂੰ ਉੱਥੇ ਪਹੁੰਚਣ ਦੀ ਅਪੀਲ ਕੀਤੀ ਹੈ।


ਆਸਟ੍ਰੇਲੀਆ 'ਚ ਰਹਿੰਦੇ ਪੰਜਾਬੀ ਭਾਈਚਾਰੇ ਜਾਂ ਪੰਜਾਬੀਅਤ ਨਾਲ ਮੋਹ ਰੱਖਣ ਵਾਲੇ ਲੋਕਾਂ ਨੂੰ ਖੁਸ਼ੀ ਦੇਣ ਲਈ ਪਰੁਲ ਨਾਗਪਾਲ ਤੇ ਗੁਰਪ੍ਰੀਤ ਖੇਤਲਾ ਨੇ ਦੱਸਿਆ ਕਿ ਇਸ ਵਾਰ ਪਹਿਲੀ ਵਾਰ 'ਦੇਸੀ ਸਵੈਗ' ਪ੍ਰੋਗਰਾਮ ਗਾਇਕੀ ਦਾ 24 ਜੂਨ ਤੋਂ ਕਰਵਾਇਆ ਜਾ ਰਿਹਾ ਹੈ। ਪੰਜਾਬੀ ਭਾਵੇਂ ਕਿਧਰੇ ਵੀ ਚਲੇ ਜਾਣ ਉਨ੍ਹਾਂ ਦੀ ਆਪਣੀ ਸੱਭਿਆਚਾਰ ਪ੍ਰਤੀ ਖਿੱਚ ਸਦਾ ਬਣੀ ਰਹਿੰਦੀ ਹੈ, ਜਿਸ ਕਾਰਨ ਉਹ ਪੰਜਾਬੀਅਤ ਦੀ ਸੇਵਾ ਵੱਖ-ਵੱਖ ਤਰੀਕਿਆਂ ਨਾਲ ਕਰਦੇ ਰਹਿੰਦੇ ਹਨ। ਇਸ ਪ੍ਰੋਗਰਾਮ ਤਹਿਤ ਸੁਨੰਦਾ ਸ਼ਰਮਾ, ਪ੍ਰੀਤ ਹਰਪਾਲ ਤੇ ਅਖਿਲ ਪੰਜਾਬੀ ਨਾਮੀ ਗਾਇਕ/ਗਾਇਕਾ ਆਪਣੀ ਕਲਾ ਦੇ ਜੌਹਰ ਦਿਖਾਉਣਗੇ।


Tags: Punjabi SingerSunanda SharmaPerthPerformancePlatinum Blu Balcattaਸੁਨੰਦਾ ਸ਼ਰਮਾਪਰਥ