FacebookTwitterg+Mail

ਵੀਡੀਓ : ਐਡੀਲੇਡ 'ਚ ਪੰਜਾਬੀ ਗਾਇਕਾ ਸੁੰਨਦਾ ਸ਼ਰਮਾ ਨੇ ਇੰਝ ਲਾਈਆਂ ਲਾਈਵ ਸ਼ੋਅ ਦੌਰਾਨ ਰੌਣਕਾਂ

sunanda sharma
26 June, 2017 02:37:14 PM

ਸਿਡਨੀ/ਪਰਥ (ਅਰਸ਼ਦੀਪ)— ਬੀਤੇ ਦਿਨੀਂ ਯਾਨੀ 25 ਜੂਨ ਨੂੰ ਆਸਟ੍ਰੇਲੀਆ 'ਚ ਐਡੀਲੇਡ ਵਿਖੇ 'ਦੇਸੀ ਸਵੈਗ' ਲਾਈਵ ਸ਼ੋਅ ਕਰਵਾਇਆ ਗਿਆ ਸੀ। ਇਸ ਦੌਰਾਨ ਪੰਜਾਬੀ ਮਸ਼ਹੂਰ ਗਾਇਕਾ ਸੁਨੰਦਾ ਸ਼ਰਮਾ ਨੇ ਆਪਣੇ ਖੂਬਸੂਰਤ ਗੀਤਾਂ ਨਾਲ ਦਰਸ਼ਕਾਂ ਦਾ ਖੂਬ ਮਨੋਰੰਜਨ ਕੀਤਾ। ਇਸ ਦੌਰਾਨ ਸੁਨੰਦਾ ਨੇ ਕਈ ਸੱਭਿਆਚਾਰਕ ਗੀਤਾਂ ਦੀ ਹੇਕ ਨਾਲ ਦਰਸ਼ਕਾਂ ਨੂੰ ਕੀਲਿਆ। ਸੁਨੰਦਾ ਸ਼ਰਮਾ ਨੇ ਆਪਣੇ ਗੀਤਾਂ ਨਾਲ ਮੌਜੂਦਾ ਬਜ਼ੁਰਗਾਂ, ਨੌਜਵਾਨਾਂ ਤੇ ਬੱਚਿਆਂ ਨੂੰ ਨੱਚਣ ਲਈ ਮਜਬੂਰ ਕਰ ਦਿੱਤਾ। 


ਦੱਸਣਯੋਗ ਹੈ ਕਿ 'ਦੇਸੀ ਸਵੈਗ' ਪ੍ਰੋਗਰਾਮ ਪਰੁਲ ਨਾਗਪਾਲ ਤੇ ਗੁਰਪ੍ਰੀਤ ਖੇਤਲਾ ਵਲੋਂ ਕਰਵਾਇਆ ਜਾ ਰਿਹਾ ਹੈ। ਉਨ੍ਹਾਂ ਦਾ ਮਕਸਦ ਵਿਦੇਸ਼ਾਂ 'ਚ ਵੱਸਦੇ ਪੰਜਾਬੀਆਂ ਨੂੰ ਭਾਈਚਾਰੇ ਤੇ ਸੱਭਿਆਚਾਰ ਨਾਲ ਜੋੜ ਕੇ ਰੱਖਣਾ ਹੈ।  ਪੰਜਾਬੀ ਭਾਵੇਂ ਕਿਧਰੇ ਵੀ ਚਲੇ ਜਾਣ ਉਨ੍ਹਾਂ ਦੀ ਆਪਣੀ ਸੱਭਿਆਚਾਰ ਪ੍ਰਤੀ ਖਿੱਚ ਸਦਾ ਬਣੀ ਰਹਿੰਦੀ ਹੈ, ਜਿਸ ਕਾਰਨ ਉਹ ਪੰਜਾਬੀਅਤ ਦੀ ਸੇਵਾ ਵੱਖ-ਵੱਖ ਤਰੀਕਿਆਂ ਨਾਲ ਕਰਦੇ ਰਹਿੰਦੇ ਹਨ। ਇਸ ਪ੍ਰੋਗਰਾਮ ਤਹਿਤ ਸੁਨੰਦਾ ਸ਼ਰਮਾ, ਪ੍ਰੀਤ ਹਰਪਾਲ ਤੇ ਅਖਿਲ ਪੰਜਾਬੀ ਨਾਮੀ ਗਾਇਕ/ਗਾਇਕਾ ਆਪਣੀ ਕਲਾ ਦੇ ਜੌਹਰ ਦਿਖਾਉਂਦੇ ਨਜ਼ਰ ਆਉਣਗੇ।


Tags: Punjabi SingerSunanda SharmaAustralia AustraliaPerthPerformancePlatinum Blu Balcattaਸੁਨੰਦਾ ਸ਼ਰਮਾਪਰਥ