FacebookTwitterg+Mail

ਸੁਨੰਦਾ ਸ਼ਰਮਾ ਦੇ 'ਜਾਨੀ ਤੇਰਾ ਨਾਂ' ਗੀਤ ਨੇ ਲੋਕਾਂ ਦੇ ਦਿਲਾਂ ਨੂੰ ਕੀਲ੍ਹਿਆ, ਬਣਿਆ ਯੂਟਿਊਬ 'ਤੇ ਟਰੈਂਡਿੰਗ 'ਚ ਨੰਬਰ 1

sunanda sharma
14 September, 2017 01:00:25 PM

ਜਲੰਧਰ— ਸੁਰੀਲੀ ਗਾਇਕੀ ਦੀ ਮਾਲਕਣ ਤੇ ਦਿਲਾਂ 'ਤੇ ਰਾਜ ਕਰਨ ਵਾਲੀ ਨਾਮੀ ਗਾਇਕੀ ਸੁਨੰਦਾ ਸ਼ਰਮਾ ਦਾ ਦਿਲਕਸ਼ ਗੀਤ 'ਜਾਨੀ ਤੇਰਾ ਨਾਂ' ਬੀਤੇ ਦਿਨੀਂ ਯੂਟਿਊਬ 'ਤੇ ਰਿਲੀਜ਼ ਹੋਇਆ। ਇਸ ਗੀਤ ਨੂੰ ਲੋਕਾਂ ਵਲੋਂ ਖੂਬ ਪਸੰਦ ਕੀਤਾ ਜਾ ਰਿਹਾ ਹੈ। ਦੱਸਣਯੋਗ ਹੈ ਕਿ ਸੁਨੰਦਾ ਸ਼ਰਮਾ ਦਾ ਇਹ ਗੀਤ ਯੂਟਿਊਬ 'ਤੇ ਟਰੈਂਡਿੰਗ ਨੰਬਰ 1 'ਤੇ ਚੱਲ ਰਿਹਾ ਹੈ।

Punjabi Bollywood Tadka

ਗੀਤ ਦਾ ਟਰੈਂਡਿੰਗ 'ਚ ਆਉਣਾ ਇਸ ਗੱਲ ਦਾ ਸਬੂਤ ਹੈ ਕਿ ਸੁਨੰਦਾ ਸ਼ਰਮਾ ਲੋਕਾਂ ਦੇ ਦਿਲਾਂ 'ਤੇ ਕਾਫੀ ਰਾਜ ਕਰ ਰਹੀ ਹੈ।


ਸੁਨੰਦਾ ਸ਼ਰਮਾ ਦੇ 'ਜਾਨੀ ਤੇਰਾ ਨਾਂ' ਗੀਤ ਦੇ ਬੋਲ ਜਾਨੀ ਨੇ ਲਿਖੇ ਹਨ ਅਤੇ ਸੰਗੀਤ ਸੁੱਖ-ਏ ਮਿਊਜ਼ੀਕਲ ਡਾਕਟਰਜ਼ (ਸੁੱਖੀ) ਵਲੋਂ ਤਿਆਰ ਕੀਤਾ ਗਿਆ ਹੈ। ਅਰਵਿੰਦ ਖਹਿਰਾ ਵਲੋਂ ਇਸ ਗੀਤ ਦੀ ਵੀਡੀਓ ਬਣਾਈ ਗਈ ਹੈ ਅਤੇ ਇਹ ਗੀਤ ਪਿੰਕੀ ਧਾਲੀਵਾਲ ਦੇ ਪੇਸ਼ਕਾਰੀ ਹੈ। ਆਪਣੇ ਗੀਤਾਂ ਨਾਲ ਪਟਾਕੇ ਪਾਉਣ ਵਾਲੀ ਸੁਨੰਦਾ ਸ਼ਰਮਾ ਨੇ ਇਸ ਗੀਤ 'ਚ ਵੀ ਰੱਜ ਕੇ ਪਟਾਕੇ ਪਾਏ ਹਨ। ਇਹ ਗੀਤ ਸ਼ਾਨਦਾਰ ਭੰਗੜੇ ਤੋਂ ਲੈ ਕੇ ਬੇਮਿਸਾਲ ਗਾਇਕੀ ਦਾ ਸੁਮੇਲ ਹੈ।


Tags: Punjabi SingerSunanda Sharma Jaani Tera NaaJaaniSukh E Muzical Doctorz Arvindr KhairaPinky Dhaliwalਸੁਨੰਦਾ ਸ਼ਰਮਾਜਾਨੀ ਤੇਰਾ ਨਾਂ