FacebookTwitterg+Mail

1 ਸਾਲ ਵੀ ਨਾ ਟਿਕ ਸਕਿਆ ਵਿਆਹ, ਅਜਿਹੀ ਹੈ ਸੁਨਿਧੀ ਦੀ ਜ਼ਿੰਦਗੀ

sunidhi chauhan
03 January, 2018 01:38:39 PM

ਨਵੀਂ ਦਿੱਲੀ(ਬਿਊਰੋ)— ਬਾਲੀਵੁੱਡ ਗਾਇਕਾ ਸੁਨਿਧੀ ਚੌਹਾਨ ਲਈ ਇਕ ਜਨਵਰੀ 2018 ਦੋਹਰੀਆਂ ਖੁਸ਼ੀਆਂ ਲੈ ਕੇ ਆਇਆ। ਨਵੇਂ ਸਾਲ 'ਤੇ ਉਹ ਬੇਬੀ ਬੁਆਏ ਦੀ ਮਾਂ ਬਣੀ। ਇਹ ਉਸ ਦਾ ਪਹਿਲਾ ਬੱਚਾ ਹੈ। ਉਸ ਨੇ ਮੁੰਬਈ ਦੇ ਸੂਰੀਆ ਹਸਪਤਾਲ 'ਚ ਸ਼ਾਮ 5 ਵਜ ਕੇ 20 ਮਿੰਟ 'ਤੇ ਬੇਟੇ ਨੂੰ ਜਨਮ ਦਿੱਤਾ। ਸੁਨਿਧੀ ਦਾ ਨਿੱਜੀ ਜੀਵਨ ਉਤਾਰ ਚੜ੍ਹਾਅ ਨਾਲ ਭਰਿਆ ਰਿਹਾ ਹੈ। ਉਸ ਨੇ 18 ਸਾਲ ਦੀ ਉਮਰ 'ਚ ਪਹਿਲਾਂ ਵਿਆਹ ਕਰ ਲਿਆ ਸੀ।

Punjabi Bollywood Tadka
ਪਰਿਵਾਰ ਦੇ ਖਿਲਾਫ ਜਾ ਕੇ ਕਰਵਾਇਆ ਸੀ ਵਿਆਹ
ਕਿਹਾ ਜਾਂਦਾ ਹੈ ਕਿ ਸੁਨਿਧੀ ਨੇ ਇਹ ਵਿਆਹ ਪਰਿਵਾਰ ਦੇ ਖਿਲਾਫ ਜਾ ਕੇ ਜਾ ਕੇ ਕਰਵਾਇਆ ਸੀ। ਸਾਲ 2002 'ਚ ਹੋਇਆ ਇਹ ਵਿਆਹ 2003 'ਚ ਟੁੱਟ ਗਿਆ। ਹਾਲਾਂਕਿ ਇਕ ਇੰਟਰਵਿਊ ਦੌਰਾਨ ਸੁਨਿਧੀ ਨੇ ਕਿਹਾ ਸੀ ਕਿ ਬੌਬੀ ਨਾਲ ਕਾਫੀ ਖੁਸ਼ਸੀ। ਸੋਹਰੇ ਵਾਲਿਆਂ ਨੇ ਕਦੇ ਨੂੰਹ ਹੋਣ ਦਾ ਅਹਿਸਾਸ ਨਹੀਂ ਹੋਣ ਦਿੱਤਾ ਸੀ ਤੇ ਬੌਬੀ ਵੀ ਕਾਫੀ ਪਿਆਰ ਕਰਦਾ ਸੀ ਪਰ ਵਿਆਹ ਕਿਉਂ ਟੁੱਟਿਆਂ ਇਸ ਦਾ ਖੁਲਾਸਾ ਨਹੀਂ ਹੋ ਸਕਿਆ।

Punjabi Bollywood Tadka
ਪਹਿਲਾ ਵਿਆਹ ਟੁੱਟਣ ਤੋਂ 9 ਸਾਲ ਬਾਅਦ ਕੀਤਾ ਦੂਜਾ ਵਿਆਹ
ਪਹਿਲਾ ਵਿਆਹ ਟੁੱਟਣ ਤੋਂ ਕਰੀਬ 9 ਸਾਲ ਬਾਅਦ 24 ਅਪ੍ਰੈਲ 2012 ਨੂੰ ਸੁਨਿਧੀ ਨੇ ਦੂਜਾ ਵਿਆਹ ਮਿਊਜ਼ਿਕ ਕੰਪੋਜ਼ਰ ਹਿਤੇਸ਼ ਸੋਨਿਕ ਨਾਲ ਕਰਵਾਇਆ। ਹਿਤੇਸ਼ ਨੇ ਕਈ ਫਿਲਮਾਂ ਨੂੰ ਮਿਊਜ਼ਿਕ ਦਿੱਤਾ। ਇਸ 'ਚ 'ਪਿਆਰ ਕਾ ਪੰਚਨਾਮਾ', 'ਪਿਆਰ ਦਾ ਪੰਚਨਾਮਾ 2', 'ਮਾਏ ਫ੍ਰੈਂਡ ਪਿੰਟੋ', 'ਮਾਂਝੀ ਦਿ ਮਾਊਟੇਨ ਮੈਨ', 'ਸਟੇਨਲੀ ਕਾ ਡੱਬਾ' ਵਰਗੀਆਂ ਫਿਲਮਾਂ ਸ਼ਾਮਲ ਹਨ।

Punjabi Bollywood Tadka
4 ਸਾਲ ਦੀ ਉਮਰ ਤੋਂ ਗਾਇਕੀ ਕਰ ਰਹੀ ਹੈ ਸੁਨਿਧੀ
14 ਅਗਸਤ 1983 ਨੂੰ ਦਿੱਲੀ 'ਚ ਪੈਦਾ ਹੋਈ ਸੁਨਿਧੀ 4 ਸਾਲ ਦੀ ਉਮਰ ਗਾਉਂਦੀ ਆ ਰਹੀ ਹੈ। ਘੱਟ ਉਮਰ ਤੋਂ ਹੀ ਸਿੰਸਿੰਗ 'ਚ ਕਰੀਅਰ ਬਣਾਉਣ ਦਾ ਸੁਪਨਾ ਦੇਖਣ ਵਾਲੀ ਸੁਨਿਧੀ ਆਪਣੀ ਪੜਾਈ ਜਾਰੀ ਨਾ ਰੱਖ ਸਕੀ ਸੀ। ਉਸ ਨੂੰ ਅੱਧ 'ਚ ਹੀ ਸਕੂਲੀ ਪੜਾਈ ਨੂੰ ਛੱਡਣਾ ਪਿਆ ਸੀ।

Punjabi Bollywood Tadka
ਟੀ. ਵੀ. ਐਂਕਰ ਤਬਸੁਮ ਨੇ ਪਛਾਣਿਆ ਸੀ ਟੈਲੇਂਟ
ਸਕੂਲਿੰਗ ਸਮੇਂ ਤੋਂ ਹੀ ਸੁਨਿਧੀ ਦਿੱਲੀ 'ਚ ਕਈ ਸਟੇਜ ਪਰਫਾਰਮੈਸ ਦੇਣ ਲੱਗੀ ਸੀ। ਇਸ ਦੌਰਾਨ ਸਟੇਜ ਆਰਟਿਸਟ ਤੇ ਟੀ. ਵੀ. ਐਂਕਰ ਤਬਸੁਮ ਦੀ ਨਜ਼ਰ ਉਸ 'ਤੇ ਪਈ। ਉਸ ਨੇ ਪਹਿਲਾ ਸੁਨਿਧੀ ਨੂੰ ਆਪਣੇ ਸ਼ੋਅ 'ਚ ਗਾਉਣ ਦਾ ਮੌਕਾ ਦਿੱਤਾ ਤੇ ਫਿਰ ਉਸ ਦੇ ਪਰਿਵਾਰ ਨੂੰ ਮੁੰਬਈ ਸ਼ਿਫਟ ਹੋਣ ਲਈ ਕਿਹਾ।

Punjabi Bollywood Tadka
13 ਸਾਲ ਦੀ ਉਮਰ ਤੋਂ ਫਿਲਮਾਂ 'ਚ ਗਾ ਰਹੀ ਹੈ ਸੁਨਿਧੀ
ਸੁਨਿਧੀ ਨੇ ਗਾਇਕੀ ਦੀ ਸ਼ੁਰੂਆਤ ਉਦੋਂ ਕੀਤੀ ਜਦੋਂ ਉਹ 13 ਸਾਲ ਦੀ ਸੀ। ਸਾਲ 1996 'ਚ ਆਈ ਫਿਲਮ 'ਸ਼ਸਤਰ' 'ਚ ਉਸ ਨੇ ਪਹਿਲਾਂ ਗੀਤ 'ਲੜਕੀ ਦੀਵਾਨੀ ਦੇਖੋ' ਗਾਇਆ ਸੀ। 21 ਸਾਲ ਦੇ ਕਰੀਅਰ 'ਚ ਸੁਨਿਧੀ ਨੇ ਕਈ ਮਸ਼ਹੂਰ ਗੀਤ ਗਾਏ। 'ਬੰਟੀ ਔਰ ਬਬਲੀ', 'ਭਾਗੇ ਰੇ ਮਨ', 'ਮਹਿਬੂਬ ਮੇਰੇ', 'ਧੂਮ ਮਚਾਲੇ', 'ਬੀਡੀ ਜਲਇਲੇ', 'ਚੋਰ ਬਾਜਾਰੀ', 'ਸ਼ੀਲਾ ਕੀ ਜਵਾਨੀ' ਵਰਗੇ ਕਈ ਗੀਤਾਂ ਨੂੰ ਆਪਣੀ ਸੁਰੀਲੀ ਆਵਾਜ਼ 'ਚ ਗਾਇਆ।

Punjabi Bollywood Tadka
ਰਾਮਗੋਪਾਲ ਵਰਮਾ ਨੇ ਦਿੱਤਾ ਪਹਿਲਾਂ ਬ੍ਰੇਕ
13 ਸਾਲ ਦੀ ਉਮਰ 'ਚ ਸ਼ੋਅ 'ਮੇਰੀ ਆਵਾਜ਼ ਸੁਨੋ' ਜਿੱਤਣ ਤੋਂ ਬਾਅਦ ਸੁਨਿਧੀ ਨੂੰ ਬਾਲੀਵੁੱਡ 'ਚ ਪਹਿਲਾਂ ਬ੍ਰੇਕ ਡਾਇਰੈਕਟਰ ਰਾਮਗੋਪਾਲ ਵਰਮਾ ਨੇ ਆਪਣੀ ਫਿਲਮ 'ਮਸਤ' 'ਚ ਦਿੱਤਾ। ਇਸ ਦੇ ਗੀਤ 'ਰੁਕੀ ਰੁਕੀ ਸੀ ਜ਼ਿੰਦਗੀ' ਤੋਂ ਬਾਅਦ ਸੁਨਿਧੀ ਦੀ ਜ਼ਿੰਦਗੀ ਚੱਲ ਪਈ ਸੀ। ਪਹਿਲੇ ਗੀਤ ਤੋਂ ਉਸ ਕਾਫੀ ਸਫਲਤਾ ਮਿਲੀ। 'ਰੁਕੀ ਰੁਕੀ ਸੀ ਜ਼ਿੰਦਗੀ' ਦੇ ਲਈ ਸੁਨਿਧੀ ਨੂੰ ਫਿਲਮਫੇਅਰ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ ਸੀ।ਸੁਨਿਧੀ ਹੁਣ ਤੱਕ ਕਰੀਬ 3000 ਗੀਤ ਗਾ ਚੁੱਕੀ ਹੈ। ਇਸ ਤੋਂ ਇਲਾਵਾ ਸੁਨਿਧੀ ਸ਼ਾਰਟ ਫਿਲਮ 'ਚ ਵੀ ਕੰਮ ਕਰ ਚੁੱਕੀ ਹੈ।

Punjabi Bollywood Tadka


Tags: Sunidhi ChauhanHitesh SonikBaby BornIndian Idol 6KhoobsuratHawaa HawaaiSons of RamRam Gopal Varmaਸੁਨਿਧੀ ਚੌਹਾਨਹੀਤੇਸ਼ ਸੇਨਿਕ