FacebookTwitterg+Mail

'ਸ਼ੀਲਾ ਕੀ ਜਵਾਨੀ' ਦੀ ਗਾਇਕਾ ਸੁਨਿਧੀ ਚੌਹਾਨ ਹੋਈ 32 ਸਾਲ ਦੀ, ਦੇਖੋ ਤਸਵੀਰਾਂ

    1/14
14 August, 2016 04:27:11 PM

ਮੁੰਬਈ— ਬਾਲੀਵੁੱਡ ਦੀ ਮਸ਼ਹੂਰ ਪਲੈਅਬੈਕ ਗਾਇਕਾ ਸੁਨਿਧੀ ਚੌਹਾਨ ਅੱਜ 32 ਸਾਲ ਦੀ ਹੋ ਗਈ ਹੈ। ਸੁਨਿਧੀ ਦਾ ਜਨਮ 14 ਅਗਸਤ 1983 ਨੂੰ ਨਵੀਂ ਦਿੱਲੀ 'ਚ ਹੋਇਆ। ਉਸ ਦੇ ਬਚਪਨ ਦਾ ਨਾਮ ਨਿਧੀ ਚੌਹਾਨ ਹੈ। ਸੁਨਿਧੀ ਨੇ ਕਾਫੀ ਛੋਟੀ ਉਮਰ 'ਤੋਂ ਹੀ ਆਪਣੀ ਗਾਇਕੀ ਦਾ ਸਫਰ ਸ਼ੁਰੂ ਕੀਤਾ ਸੀ।
ਤੁਹਾਨੂੰ ਦੱਸਣਾ ਚਾਹੁੰਦੇ ਹਾਂ ਕਿ ਸੁਨਿਧੀ ਨੇ ਨਾ ਸਿਰਫ ਹਿੰਦੀ 'ਚ ਬਲਕਿ ਉੜੀਆ, ਪੰਜਾਬੀ, ਤੇਲਗੂ, ਅਸਾਮੀ, ਭੋਜਪੁਰੀ, ਬੰਗਾਲੀ, ਗੁਜਰਾਤੀ ਅਤੇ ਨੇਪਾਲੀ ਭਾਸ਼ਾਵਾਂ 'ਚ ਗਾਣਿਆ ਨੂੰ ਆਪਣੀ ਅਵਾਜ਼ ਦਿੱਤੀ। ਆਪਣੀ ਖੂਬਸੂਰਤ ਅਵਾਜ਼ ਨਾਲ ਉਹ ਨਾ ਸਿਰਫ ਭਾਰਤ 'ਚ ਬਲਕਿ ਪੂਰੀ ਦੁਨੀਆ 'ਚ ਮਸ਼ਹੂਰ ਹੈ। ਸੁਨਿਧੀ ਦੇ ਕੁਝ ਸੁਪਰਹਿੱਟ ਗਾਣੇ ਜਿਵੇਂ ਸ਼ੀਲਾ ਕੀ ਜਵਾਨੀ, ਬੀੜੀ ਜਲਾਈਲੇ, ਦੇਸੀ ਗਰਲ, ਡਾਂਸ ਪੇ ਚਾਂਸ, ਰੇਸ ਸਾਂਸੋ ਕੀ, ਛਲੀਆ ਵਰਗੇ ਗਾਣਿਆਂ ਨੂੰ ਆਪਣੀ ਖੂਬਸੂਰਤ ਅਵਾਜ਼ ਦਿੱਤੀ।


Tags: ਸੁਨਿਧੀ ਚੌਹਾਨ ਗਾਇਕਾਤਸਵੀਰਾਂSunidhi Chauhan singerpics