FacebookTwitterg+Mail

13 ਸਾਲ ਦੀ ਉਮਰ 'ਚ ਸਫਲਤਾ ਤੋਂ ਬਾਅਦ 19 'ਚ ਟੁੱਟਿਆ ਵਿਆਹ, ਕੁਝ ਇਸ ਤਰ੍ਹਾਂ ਰਹੀ ਸੁਨਿਧੀ ਦੀ ਸੰਘਰਸ਼ ਭਰੀ ਜ਼ਿੰਦਗੀ

    1/8
17 November, 2016 04:44:19 PM
ਮੁੰਬਈ—1996 'ਚ ਦੂਰਦਰਸ਼ਨ 'ਤੇ ਆਉਣ ਵਾਲੇ ਮਿਊਜ਼ਿਕ ਰਿਐਲਿਟੀ ਸ਼ੋਅ 'ਮੇਰੀ ਅਵਾਜ਼ ਸੁਣੋ' 'ਚ ਇਕ ਬੱਚੀ ਨੇ ਕੁਝ ਅਜਿਹੀ ਅਵਾਜ਼ ਦਾ ਜਾਦੂ ਬਿਖੇਰਿਆ ਕਿ ਵੱਡੇ-ਵੱਡੇ ਹੈਰਾਨ ਕਰ ਦਿੱਤੇ। ਹੈਰਾਨ ਹੋਣ ਵਾਲੇ 'ਚ ਖੁਦ ਕੋਇਲ ਦੀ ਅਵਾਜ਼ ਕਹਾਉਣ ਵਾਲੀ ਗਾਇਕਾ ਲਤਾ ਮੰਗੇਸ਼ਕਰ ਵੀ ਸੀ। ਇਹ ਬੱਚੀ ਕੋਈ ਨਹੀਂ ਸੀ, ਬਲਕਿ ਬਾਲੀਵੁੱਡ ਦੀ ਵਧੀਆਂ ਪਲੈਅਬਲੈਕ ਗਾਇਕਾ ਸੁਨਿਧੀ ਚੌਹਾਨ ਸੀ। ਦੱਸਣਾ ਚਾਹੁੰਦੇ ਹਾਂ ਕਿ ਸੁਨਿਧੀ 4 ਸਾਲ ਦੀ ਉਮਰ 'ਚ ਹੀ ਮੰਦਿਰ 'ਚ ਗਾਣਾ ਗਾਉਣ ਲੱਗ ਪਈ ਸੀ। 13 ਸਾਲ ਦੀ ਉਮਰ 'ਚ ਉਸ ਨੇ ਪਹਿਲੀ ਸਫਲਤਾ ਹਾਸਿਲ ਕੀਤੀ ਅਤੇ 19 ਸਾਲ ਦੀ ਉਮਰ 'ਚ ਵਿਆਹ ਟੁੱਟਣ ਦਾ ਦਰਦ ਉਸ ਨੇ ਬਰਦਾਸ਼ਤ ਕੀਤਾ।
14 ਅਗਸਤ, 1983 ਨੂੰ ਦਿੱਲੀ 'ਚ ਜਨਮੀ ਸੁਨਿਧੀ ਦੇ ਪਿਤਾ ਨੇ ਬਚਪਨ 'ਚ ਹੀ ਉਸ ਦੀ ਪ੍ਰਤਿਭਾ ਨੂੰ ਪਛਾਣ ਲਿਆ ਸੀ। ਯੂ.ਪੀ. ਦੀ ਰਹਿਣ ਵਾਲੀ ਸੁਨਿਧੀ ਦੇ ਪਿਤਾ ਦੁਸ਼ਯੰਤ ਚੌਹਾਨ ਦਾ ਝੁਕਾਅ ਥੀਏਟਰ ਵੱਲ ਸੀ। ਬਚਪਨ ਤੋਂ ਹੀ ਸੁਨਿਧੀ ਦੀ ਰੁਚੀ ਮਿਊਜ਼ਿਕ 'ਚ ਸੀ। ਘਰ 'ਚ ਆਉਣ ਵਾਲੇ ਮਹਿਮਾਨਾਂ ਲਈ ਸੁਨਿਧੀ ਗਾਣਾ ਗਾਉਂਦੀ ਸੀ। ਉਸ ਦੀ ਦਿਲਚਸਪੀ ਪੜ੍ਹਾਈ ਤੋਂ ਜ਼ਿਆਦਾ ਮਿਊਜ਼ਿਕ ਸੀ। ਸਕੂਲ ਦੇ ਨਾਲ ਹੀ ਸੁਨਿਧੀ ਦਿੱਲੀ ਦੇ ਕਈ ਜਗ੍ਹਾ ਸਟੇਜ ਪੇਸ਼ਕਾਰੀ ਦੇਣੀ ਸ਼ੁਰੂ ਕਰ ਦਿੱਤੀ ਸੀ। ਇਸ ਦੌਰਾਨ ਸਟੇਜ ਆਰਟਿਸਟ ਅਤੇ ਟੀ.ਵੀ. ਐਂਕਰ ਤਬੱਸੁਮ ਦੀ ਨਜ਼ਰ ਉਸ 'ਤੇ ਪਈ। ਉਨ੍ਹਾਂ ਨੇ ਪਹਿਲਾ ਸੁਨਿਧੀ ਨੂੰ ਆਪਣੇ ਸ਼ੋਅ 'ਚ ਗਾਣਾ ਗਾਉਣ ਦਾ ਮੌਕਾ ਦਿੱਤਾ ਅਤੇ ਫਿਰ ਉਨ੍ਹਾਂ ਦੇ ਪਰਿਵਾਰ ਨੂੰ ਮੁੰਬਈ ਸ਼ਿਫਟ ਹੋਣ ਲਈ ਕਿਹਾ। ਤਬੱਸੁਮ ਦੀ ਗੱਲ ਮੰਨ ਦੇ ਹੋਏ ਸੁਨਿਧੀ ਦੇ ਪਿਤਾ ਨੇ ਦਿੱਲੀ ਛੱਡ ਦਿੱਤੀ ਅਤੇ ਮੁੰਬਈ 'ਚ ਵਸਣ ਦਾ ਫੈਸਲਾ ਕੀਤਾ।

Tags: ਸੁਨਿਧੀ ਚੌਹਾਨਲਤਾ ਮੰਗੇਸ਼ਕਰਗਾਇਕਾSunidhi Chauhan Lata Mangeshkar singer